ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਰੋਮਾਂਟਿਕ ਫਿਲਮਾਂ ਨੌਜਵਾਨਾਂ ਨੂੰ ਬੇਹੱਦ ਪਸੰਦ ਆਉਂਦੀਆਂ ਹਨ ਪਰ ਉਨ੍ਹਾਂ ਨੇ ਆਪਣੀ ਹੀ ਇਕ ਫਿਲਮ ਨੂੰ ਲੈ ਕੇ ਬੇਹੱਦ ਹੈਰਾਨੀਜਨਕ ਖੁਲਾਸਾ ਕੀਤਾ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਜ਼ਾਹਰ ਕਰਦਿਆਂ ਸੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਹੀ ਇਕ ਫਿਲਮ ਪੂਰੀ ਨਹੀਂ ਦੇਖਣ ਦਿੰਦੇ ਹਨ। ਉਹ ਫਿਲਮ ਹੈ 'ਕਲ ਨਾ ਹੋ'। ਇਸ ਬਾਰੇ ਗੱਲ ਕਰਦੇ ਹੋਏ ਕਰਨ ਜੌਹਰ ਨੇ ਦੱਸਿਆ, 'ਹਾਂ, ਸ਼ਾਹਰੁਖ ਨੇ 2015 'ਚ ਦੱਸਿਆ ਸੀ ਕਿ ਉਨ੍ਹਾਂ ਨੇ ਕਦੇ ਆਪਣੇ ਬੱਚਿਆਂ ਨੂੰ ਇਸ ਫਿਲਮ ਦਾ ਅੰਤ ਦੇਖਣ ਨਹੀਂ ਦਿੱਤਾ। ਕਰਨ ਨੇ ਦੱਸਿਆ ਕਿ ਇਸ ਦਾ ਕਾਰਨ ਹੈ ਫਿਲਮ ਦੇ ਅੰਤ 'ਚ ਸ਼ਾਹਰੁਖ ਖਾਨ ਦੀ ਮੌਤ।
ਸ਼ਾਹਰੁਖ ਖਾਨ ਦੀ ਫਿਲਮ 'ਕਲ ਹੋ ਨਾ ਹੋ' ਆਪਣੇ ਆਪ 'ਚ ਇਕ ਫੁੱਲ ਪੈਕ ਧਮਾਕਾ ਹੈ। ਇਸ ਫਿਲਮ 'ਚ ਤੁਹਾਨੂੰ ਕਾਮੇਡੀ, ਰੋਮਾਂਸ ਤੇ ਦਰਦ ਸਭ ਕੁਝ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਇਸ ਫਿਲਮ ਨੇ ਕੇਵਲ ਬਾਕਸ ਆਫਿਸ 'ਤੇ ਚੰਗਾ ਪਰਫਾਰਮ ਹੀ ਨਹੀਂ ਕੀਤਾ ਬਲਕਿ ਆਪਣੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੈ। ਕਰਨ ਜੌਹਰ ਨੇ ਇਕ ਵਾਰ ਦੱਸਿਆ ਸੀ ਕਿ, ''ਮੇਰੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਫਿਲਮ ਦੇ ਆਖੀਰ 'ਚ ਲੀਡ ਹੀਰੋ ਦੀ ਮੌਤ। ਉਹ ਹਮੇਸ਼ਾ ਤੋਂ ਚਾਹੁੰਦੇ ਸਨ ਕਿ ਦਰਸ਼ਕਾ ਫਿਲਮ ਦੇ ਲੀਡ ਐਕਟਰ ਦੀ ਮੌਤ ਦਾ ਦਰਦ ਮਹਿਸੂਸ ਕਰਨ।'' ਫਿਲਮ 'ਚ ਸ਼ਾਹਰੁਖ ਦੀ ਮੌਤ ਨੇ ਲੋਕਾਂ ਨੂੰ ਹਿਲਾ ਕੇ ਰੱਖ ਦੇਵੇ ਤੇ ਸ਼ਾਇਦ ਹੀ ਕੋਈ ਅਜਿਹਾ ਦਰਸ਼ਕ ਹੋਵੇਗਾ, ਜਿਸ ਦੀਆਂ ਅੱਖਾਂ 'ਚ ਹੰਝੂ ਨਾ ਆਏ ਹੋਣ।