FacebookTwitterg+Mail

ਸ਼ਾਹਰੁਖ ਤੇ ਬੇਟੇ ਅਬਰਾਮ ਨੇ ਗਣਪਤੀ ਬੱਪਾ ਦਾ ਘਰ 'ਚ ਕੀਤਾ ਸਵਾਗਤ

shahrukh khan
17 September, 2018 12:40:41 PM

ਮੁੰਬਈ (ਮੁੰਬਈ)— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੇ ਘਰ 'ਚ ਗਣਪਤੀ ਬੱਪਾ ਦਾ ਸਵਾਗਤ ਕੀਤਾ। ਸ਼ਾਹਰੁਖ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਅਬਰਾਮ ਭਗਵਾਨ ਗਣੇਸ਼ ਜੀ ਦੇ ਦਰਸ਼ਨ ਕਰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਸ਼ਾਹਰੁਖ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਅਬਰਾਮ ਗਣਪਤੀ ਨੂੰ ਬੱਪਾ ਨਹੀਂ, ਬਲਕਿ ਪੱਪਾ ਬੋਲਦਾ ਹੈ। ਸ਼ਾਹਰੁਖ ਨੇ ਇੰਸਟਾਗ੍ਰਾਮ 'ਤੇ ਗਣੇਸ਼ ਚਤੁਰਥੀ ਦੇ ਚੌਥੇ ਦਿਨ ਗਣੇਸ਼ ਜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੇ ਗਣਪਤੀ 'ਪੱਪਾ' ਘਰ ਆ ਗਏ ਹਨ, ਹੁਣ ਛੋਟਾ (ਅਬਰਾਮ) ਤਾਂ ਇਸ ਨਾਂ ਨਾਲ ਹੀ ਬੁਲਾਉਂਦਾ ਹੈ''।

Punjabi Bollywood Tadka
ਸ਼ਾਹਰੁਖ ਦੀ ਆਉਣ ਵਾਲੀ ਫਿਲਮ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ 'ਜ਼ੀਰੋ' 'ਚ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਭੂਮਿਕਾ 'ਚ ਹਨ। ਇਸ ਫਿਲਮ 'ਚ ਸ਼ਾਹਰੁਖ ਪਹਿਲੀ ਵਾਰ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਆਨੰਦ ਐੱਲ. ਰਾਏ ਨਿਰਦੇਸ਼ਿਤ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shahrukh Khan Abram Khan Ganesh Chaturthi Anand L Rai Zero Bollywood Actor

Edited By

Kapil Kumar

Kapil Kumar is News Editor at Jagbani.