FacebookTwitterg+Mail

'ਸਰਕਸ' ਤੇ 'ਫੌਜੀ' ਨਾਲ ਮੁੜ ਲਾਈਮਲਾਈਟ ਬਟੋਰਨਗੇ ਕਿੰਗ ਖਾਨ, ਪੜ੍ਹੋ ਪੂਰੀ ਖਬਰ

shahrukh khan
20 September, 2018 10:26:31 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਫਿਲਮ ਦੇ ਹੁਣ ਤਕ ਦੋ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਟੀਜ਼ਰ 'ਚ ਸਲਮਾਨ ਖਾਨ ਦੀ ਵੀ ਝਲਕ ਦੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਕਨਫਰਮ ਹੋ ਗਿਆ ਸੀ ਕਿ ਫਿਲਮ 'ਚ ਸਲਮਾਨ ਖਾਨ ਦਾ ਕੈਮਿਓ ਰੋਲ ਵੀ ਹੋਵੇਗਾ। ਹੁਣ ਸ਼ਾਹਰੁਖ ਦੇ ਫੈਨਜ਼ ਲਈ ਇਕ ਹੋਰ ਵੱਡੀ ਖੁਸ਼ਖਬਰੀ ਹੈ। ਦਰਅਸਲ ਕਿੰਗ ਖਾਨ ਨੂੰ ਇਕ ਵਾਰ ਫਿਰ ਸਕ੍ਰੀਨ 'ਤੇ 'ਜ਼ੀਰੋ' ਦੀ ਰਿਲੀਜ਼ਿੰਗ ਤੋਂ ਪਹਿਲਾਂ ਦੇਖ ਪਾਉਣਗੇ। ਦੱਸ ਦੇਈਏ ਕਿ ਸ਼ਾਹਰੁਖ ਦਾ ਕੋਈ ਨਵਾਂ ਸ਼ੋਅ ਨਹੀਂ ਸਗੋਂ ਪੁਰਾਣਾ ਸ਼ੋਅ ਹੀ ਟੈਲੀਕਾਸਟ ਹੋਣ ਵਾਲਾ ਹੈ।

ਸ਼ਾਹਰੁਖ ਨੇ ਟੀ. ਵੀ. ਸ਼ੋਅ 'ਫੌਜੀ' ਤੇ 'ਸਰਕਸ' ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਸ਼ਾਹਰੁਖ ਦੇ ਸ਼ੋਅ 'ਸਰਕਸ' ਨੂੰ ਇਕ ਵਾਰ ਫਿਰ ਰੀ-ਟੈਲੀਕਾਸਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਦੂਰਦਰਸ਼ਨ 'ਤੇ ਹੀ ਸ਼ੁਰੂ ਕੀਤਾ ਜਾਵੇਗਾ। ਦੂਰਦਰਸ਼ਨ ਦੀ 59ਵੀਂ ਵਰ੍ਹੇਗੰਢ ਦੇ ਮੌਕੇ 'ਤੇ ਚੈਨਲ 22 ਸਤੰਬਰ ਤੋਂ 'ਸਰਕਸ' ਨੂੰ ਰੀ-ਟੈਲੀਕਾਸਟ ਕਰਨ ਜਾ ਰਿਹਾ ਹੈ। ਸ਼ੋਅ ਹਰ ਸ਼ਨੀਵਾਰ-ਐਤਵਾਰ ਨੂੰ ਰਾਤ 9:30 ਵਜੇ ਆਨ-ਏਅਰ ਹੋਵੇਗਾ। ਸ਼ਾਹਰੁਖ ਨੇ ਇਸ ਸੀਰੀਅਲ 'ਚ 'ਸ਼ੇਖਰਨ' ਦਾ ਕਿਰਦਾਰ ਨਿਭਾਇਆ ਸੀ।


Tags: Shahrukh KhanCircusFaujiTelecastTV Show

Edited By

Chanda Verma

Chanda Verma is News Editor at Jagbani.