FacebookTwitterg+Mail

ਸ਼ਾਹਰੁਖ ਦੇ 'ਬੌਨੇ' ਕਿਰਦਾਰ ਨਾਲ ਟਕਰਾਉਣ ਦੇ ਮੂਡ 'ਚ ਨਹੀਂ ਹਨ 'ਸਿੰਬਾ'

shahrukh khan
24 September, 2018 10:47:22 AM

ਮੁੰਬਈ (ਬਿਊਰੋ)— ਇਸ ਸਾਲ ਦੇ ਆਖੀਰ 'ਚ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਨੂੰ ਲੈ ਕੇ ਆ ਰਹੇ ਹਨ ਤੇ ਉੱਥੇ ਦੂਜੇ ਪਾਸੇ ਰਣਵੀਰ ਸਿੰਘ ਵੀ ਰੋਹਿਤ ਸ਼ੈੱਟੀ ਨਾਲ ਮਿਲ ਕੇ 'ਸਿੰਬਾ' ਨਾਲ ਤਹਿਲਕਾ ਮਚਾਉਣ ਦੇ ਮੂਡ 'ਚ ਹਨ। 'ਜ਼ੀਰੋ' 'ਚ ਸ਼ਾਹਰੁਖ ਪਹਿਲੀ ਵਾਰ ਕਿਸੇ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਉਣਗੇ ਤਾਂ ਉੱਥੇ ਹੀ 'ਸਿੰਬਾ' 'ਚ ਰਣਵੀਰ ਰਾਉਡੀ ਪੁਲਸ ਵਾਲੇ ਦਾ ਕਿਰਦਾਰ ਨਿਭਾ ਰਹੇ ਹਨ। ਪਹਿਲਾਂ ਇਹ ਦੋਵੇਂ ਫਿਲਮਾਂ ਕ੍ਰਿਸਮਸ ਮੌਕੇ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ਇਸ ਕਲੈਸ਼ ਨੂੰ ਟਾਲਣ ਲਈ ਰੋਹਿਤ ਸ਼ੈੱਟੀ ਨੇ ਆਪਣੀ ਫਿਲਮ ਨੂੰ ਇਕ ਹਫਤੇ ਬਾਅਦ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਜੇਕਰ ਦੋਹਾਂ ਫਿਲਮਾਂ ਦਾ ਕਲੈਸ਼ ਬਾਕਸ ਆਫਿਸ 'ਤੇ ਹੁੰਦਾ ਹੈ ਤਾਂ ਨੁਕਸਾਨ ਦੋਹਾਂ ਫਿਲਮਾਂ ਨੂੰ ਭੁਗਤਨਾ ਪੈ ਸਕਦਾ ਸੀ। ਇਸ ਬਾਰੇ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇਕ ਹਫਤਾ ਬਹੁਤ ਹੈ ਅਤੇ ਇਸ 'ਚ ਕੋਈ ਮੁਕਾਬਲਾ ਵੀ ਨਹੀਂ ਹੈ।

ਪਹਿਲਾਂ ਅਸੀਂ ਇਕ ਹੀ ਦਿਨ ਰਿਲੀਜ਼ ਕਰਨ ਦਾ ਪਲਾਨ ਕਰ ਰਹੇ ਸੀ ਪਰ ਇਸ ਤੋਂ ਬਾਅਦ ਅਸੀਂ ਇਸ ਨੂੰ ਲੈ ਕੇ ਗੱਲ ਕੀਤੀ ਅਤੇ ਨਾਲ ਹੀ ਬਾਕਸ ਆਫਿਸ 'ਤੇ ਪੈਣ ਵਾਲੇ ਅਸਰ ਨੂੰ ਰੋਕਣ ਲਈਂ ਅਸੀਂ ਆਪਸੀ ਸਹਿਮਤੀ ਨਾਲ ਹੁਣ ਇਕ ਹਫਤੇ ਬਾਅਦ 'ਸਿੰਬਾ' ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਇੰਨਾ ਹੀ ਨਹੀਂ ਰੋਹਿਤ ਨੇ 'ਸਿੰਬਾ' ਨੂੰ ਬੈਸਟ ਸਕ੍ਰਿਪਟ ਦੱਸਦੇ ਹੋਏ ਇਸ ਦੀ ਫ੍ਰੈਂਚਾਇਜ਼ੀ ਵੀ ਲੈਣ ਦੀ ਤਿਆਰੀ ਕੀਤੀ ਹੈ। ਰੋਹਿਤ ਨੇ ਰਣਵੀਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਰਣਵੀਰ ਸਿੰਘ ੁਸੁਪਰਸਟਾਰ ਹੋਣਗੇ। ਰੋਹਿਤ ਨੂੰ ਇਸੇ ਸਮੇਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਕਿਸੇ ਫਿਲਮ ਦੀ ਬਾਇਓਪਿਕ ਬਣਾਉਣ 'ਚ ਦਿਲਚਸਪੀ ਰੱਖਦੇ ਹਨ ਤਾਂ ਉਨ੍ਹਾਂ ਨੇ ਕਿਹਾ, ''ਜੇਕਰ ਕਦੇ ਕਿਸੇ ਸ਼ਖਸੀਅਤ ਦੀ ਬਾਇਓਪਿਕ ਬਣਾਉਣ ਦੀ ਇੱਛਾ ਹੋਈ ਤਾਂ ਮੈਂ ਮਰਾਠਾ ਵਾਰੀਅਰ ਸ਼ਿਵਾਜੀ ਮਹਾਰਾਜ ਦੀ ਬਾਇਓਪਿਕ ਬਣਾਉਣੀ ਪਸੰਦ ਕਰਾਂਗਾ।''


Tags: Shahrukh KhanZeroRanveer SinghSimbaClash

Edited By

Chanda Verma

Chanda Verma is News Editor at Jagbani.