FacebookTwitterg+Mail

ਜਦੋਂ ਗੌਰੀ ਨੇ ਸ਼ਾਹਰੁਖ ਨੂੰ ਕਿਹਾ, 'ਮੈਂ ਬੁਆਏਫਰੈਂਡ ਦਾ ਇੰਤਜ਼ਾਰ ਕਰ ਰਹੀ ਹਾਂ'

shahrukh khan
25 October, 2018 07:08:27 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਸਿਰਫ ਫਿਲਮੀ ਪਰਦੇ ਦੀ ਲਵਸਟੋਰੀ 'ਚ ਹੀ ਦਿਲਚਸਪ ਨਜ਼ਰ ਨਹੀਂ ਆਉਂਦੇ, ਬਲਕਿ ਉਨ੍ਹਾਂ ਦੀ ਰੀਅਲ ਲਾਈਫ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਸ਼ਾਹਰੁਖ ਤੇ ਗੋਰੀ ਦੇ ਵਿਆਹ ਨੂੰ 27 ਸਾਲ ਹੋ ਚੁੱਕੇ ਹਨ। ਦੋਹਾਂ ਨੇ 25 ਅਕਤੂਬਰ, 1991 ਨੂੰ ਵਿਆਹ ਕੀਤਾ ਸੀ। ਗੌਰੀ ਨੂੰ ਪਹਿਲੀ ਨਜ਼ਰ 'ਚ ਦੇਖਦੇ ਹੀ ਸ਼ਾਹਰੁਖ ਨੂੰ ਉਸ ਦੇ ਨਾਲ ਪਿਆਰ ਹੋ ਗਿਆ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਦੋਹਾਂ ਦੇ ਪਿਆਰ 'ਚ ਕੋਈ ਕਮੀ ਨਹੀਂ ਆਈ। ਤਿੰਨ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਇਸ ਕਪਲ ਦੀ ਲਵ ਸਟੋਰੀ ਬਹੁਤ ਹੀ ਫਿਲਮ ਹੈ।

PunjabKesari
ਇਸ ਫਿਲਮੀ ਲਵ ਸਟੋਰੀ ਦੀ ਸ਼ੁਰੂਆਤ ਇਕ ਕਾਮਨ ਫਰੈਂਡ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ 18 ਸਾਲ ਦੇ ਅਤੇ ਗੌਰੀ ਸਿਰਫ 14 ਸਾਲਾਂ ਦੀ ਸੀ। ਸ਼ਾਹਰੁਖ ਨੇ ਗੌਰੀ ਨੂੰ ਡਾਂਸ ਲਈ ਪੁਛਿਆ ਤਾਂ ਉਸ ਨੇ ਮਨ੍ਹਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੁਆਏਫਰੈਂਡ ਦਾ ਇੰਤਜ਼ਾਰ ਕਰ ਰਹੀ ਹੈ। ਸ਼ਾਹਰੁਖ ਨੂੰ ਬੁਰਾ ਲੱਗਿਆ ਪਰ ਅਸਲ 'ਚ ਗੌਰੀ ਦਾ ਕੋਈ ਬੁਆਏਫਰੈਂਡ ਨਹੀਂ ਸੀ। ਉਹ ਉਸ ਪਾਰਟੀ 'ਚ ਆਪਣੇ ਭਰਾ ਨਾਲ ਗਈ ਸੀ। ਇਸ ਲਈ ਸ਼ਾਹਰੁਖ ਨੂੰ ਮਨ੍ਹਾ ਕਰਨ ਦਾ ਬਹਾਨਾ ਬਣਾਇਆ ਸੀ।

PunjabKesari
ਬਾਅਦ 'ਚ ਸ਼ਾਹਰੁਖ ਨੇ ਕਿਸੇ ਤਰ੍ਹਾਂ ਗੌਰੀ ਦਾ ਨੰਬਰ ਲਿਆ ਅਤੇ ਫਿਰ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ। ਇਕ ਦਿਨ ਜਦੋਂ ਗੌਰੀ ਬਿਨਾਂ ਦੱਸੇ ਆਪਣੀ ਦੋਸਤ ਨਾਲ ਆਊਟ ਆਫ ਸਟੇਸ਼ਨ ਚਲੀ ਗਈ ਤਾਂ ਉੁਦੋਂ ਸ਼ਾਹਰੁਖ ਨੂੰ ਅਹਿਸਾਸ ਹੋਇਆ ਕਿ ਉਹ ਗੌਰੀ ਦੇ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ। ਸ਼ਾਹਰੁਖ ਦੀ ਮਾਂ ਨੇ ਉਸ ਨੂੰ 10,000 ਰੁਪਏ ਦਿੱਤੇ ਅਤੇ ਕਿਹਾ ਲੱਭ ਲਿਆ। ਸ਼ਾਹਰੁਖ ਆਪਣੇ ਦੋਸਤਾਂ ਨਾਲ ਗੌਰੀ ਨੂੰ ਪੂਰੇ ਸ਼ਹਿਰ 'ਚ ਲੱਭਣ ਲਈ ਨਿਕਲ ਪਏ ਅਤੇ ਅੰਤ ਉਨ੍ਹਾਂ ਨੂੰ ਗੌਰੀ ਮਿਲ ਹੀ ਗਈ।

PunjabKesari
ਸ਼ਾਹਰੁਖ ਗੌਰੀ ਦੇ ਮਾਤਾ-ਪਿਤਾ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੇ ਅਤੇ 25 ਅਕਤੂਬਰ, 1991 ਨੂੰ ਦੋਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਗੌਰੀ ਅਕਸਰ ਮੁੰਬਈ ਤੋਂ ਦਿੱਲੀ ਆਉਂਦੀ ਸੀ ਕਿਉਂਕਿ ਸ਼ਾਹਰੁਖ ਕੰਮ 'ਚ ਬਿਜ਼ੀ ਰਹਿੰਦੇ ਅਤੇ ਗੌਰੀ ਉੱਥੇ ਇਕੱਲੀ ਪ੍ਰੇਸ਼ਾਨ ਹੁੰਦੀ ਸੀ। ਇਸ ਗੱਲ ਦਾ ਜ਼ਿਕਰ ਸ਼ਾਹਰੁਖ ਨੇ ਖੁਦ ਇੰਟਰਵਿਊ ਰਾਹੀਂ ਕੀਤਾ ਸੀ। ਸ਼ਾਹਰੁਖ ਤੇ ਗੌਰੀ ਦੀ ਜੋੜੀ ਅੱਜ ਵੀ ਬੇਹੱਦ ਪਰਫੈਕਟ ਮੰਨੀ ਜਾਂਦੀ ਹੈ। ਸ਼ਾਹਰੁਖ ਜਿੱਥੇ ਫਿਲਮ ਸਟਾਰ ਦੇ ਰੂਪ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ, ਉੱਥੇ ਹੀ ਗੌਰੀ ਇੰਟੀਰੀਅਰ ਡਿਜ਼ਾਈਨਰ 'ਚ ਨਾਂ ਕਮਾ ਰਹੀ ਹੈ।

PunjabKesari


Tags: Shahrukh Khan Gauri Khan Happy Wedding Anniversary Love Story Interview Bollywood Actor

Edited By

Kapil Kumar

Kapil Kumar is News Editor at Jagbani.