FacebookTwitterg+Mail

ਸੋਸ਼ਲ ਮੀਡੀਆ 'ਤੇ ਸ਼ਾਹਰੁਖ-ਅਕਸ਼ੈ ਦੀ ਹੋਵੇਗੀ ਜ਼ਬਰਦਸਤ ਟੱਕਰ

shahrukh khan
01 November, 2018 05:17:55 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਤੇ ਅਕਸ਼ੈ ਕੁਮਾਰ ਜਲਦੀ ਹੀ ਆਪਣੀਆਂ ਫਿਲਮਾਂ ਨਾਲ ਬਾਕਸ ਆਫਿਸ 'ਤੇ ਦਸਤਕ ਦੇਣ ਵਾਲੇ ਹਨ। ਅਜਿਹੇ 'ਚ ਇਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਛਾਏ ਰਹਿਣਾ ਤਾਂ ਬਣਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਸ਼ੈ ਕੁਮਾਰ ਦੀ ਜੋ ਜਲਦੀ ਹੀ '2.0' ਨਾਲ ਸਕ੍ਰੀਨ 'ਤੇ ਰਜਨੀਕਾਂਤ ਨਾਲ ਭਿੜਦੇ ਨਜ਼ਰ ਆਉਣਗੇ।

ਫਿਲਮ ਦਾ ਹੁਣ ਤੱਕ ਪੋਸਟਰ ਤੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ ਪਰ ਹੁਣ ਕੁਝ ਸਮਾਂ ਪਹਿਲਾਂ ਹੀ ਅਕਸ਼ੈ ਕੁਮਾਰ ਦੀ '2.0' ਦੀ ਵਿਲੇਨ ਲੁੱਕ ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਲਿਖਿਆ, ''ਟਰੇਲਰ ਰਿਲੀਜ਼ਿੰਗ ਲਈ ਦੋ ਦਿਨ ਬਾਕੀ ਹਨ।''

ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਦੀ, ਜਿਸ ਦੇ ਕਈ ਪੋਸਟਰ ਤੇ ਦੋ ਟੀਜ਼ਰ ਸਾਹਮਣੇ ਆ ਚੁੱਕੇ ਹਨ। ਫਿਲਮ ਦਾ ਟਰੇਲਰ ਕੱਲ ਭਾਵ ਸ਼ਾਹਰੁਖ ਦੇ ਜਨਮਦਿਨ ਮੌਕੇ ਰਿਲੀਜ਼ ਹੋਵੇਗਾ। ਇਸ ਦੀ ਤਿਆਰੀ ਵੀ ਹੋ ਚੁੱਕੀ ਹੈ। ਸ਼ਾਹਰੁਖ ਨੇ 'ਜ਼ੀਰੋ' ਦੇ ਟਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਦੋ ਪੋਸਟਰ ਰਿਲੀਜ਼ ਕੀਤੇ ਸਨ।

ਇਸ ਪੋਸਟਰ 'ਚ ਸ਼ਾਹਰੁਖ ਆਪਣੀ ਜੋੜੀਦਾਰ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਹਾਂ ਦੀਆਂ ਫਿਲਮਾਂ ਦੇ ਟਰੇਲਰਜ਼ 'ਚੋਂ ਦਰਸ਼ਕ ਕਿਸ ਨੂੰ ਵਧੇਰੇ ਪਸੰਦ ਕਰਦੇ ਹਨ।


Tags: Shahrukh KhanZeroRajinikanthAkshay Kumar 2 0 Social Media

About The Author

Chanda

Chanda is content editor at Punjab Kesari