FacebookTwitterg+Mail

ਹੀਰੋ ਤੋਂ ਇੰਝ 'ਜ਼ੀਰੋ' ਬਣੇ ਸ਼ਾਹਰੁਖ ਖਾਨ (ਵੀਡੀਓ)

shahrukh khan
02 November, 2018 06:23:44 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ ਫਿਲਮ 'ਜ਼ੀਰੋ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਸ਼ਾਹਰੁਖ ਦੇ ਫੈਨਜ਼ ਲਈ ਅੱਜ ਇਹ ਟਰੇਲਰ ਸਭ ਤੋਂ ਵੱਡਾ ਤੋਹਫਾ ਹੈ। ਇਸ ਫਿਲਮ 'ਚ ਸ਼ਾਹਰੁਖ ਪਹਿਲੀ ਵਾਰ ਇਕ ਬੌਨੇ ਵਿਅਕਤ ਦਾ ਕਿਰਦਾਰ ਨਿਭਾਅ ਰਹੇ ਹਨ। ਟਰੇਲਰ ਦੇਖਣ ਤੋਂ ਬਾਅਦ ਫਿਲਮ ਦੀ ਕਹਾਣੀ ਕਾਫੀ ਹੱਦ ਤੱਕ ਸਾਫ ਹੋ ਜਾਂਦੀ ਹੈ।

ਟਰੇਲਰ 'ਚ ਦਿਖਾਇਆ ਗਿਆ ਹੈ ਕਿ ਅਨੁਸ਼ਕਾ ਦੀ ਤਸਵੀਰ ਦੇਖਦੇ ਹੀ ਸ਼ਾਹਰੁਖ ਦਾ ਦਿਲ ਉਸ 'ਤੇ ਆ ਜਾਂਦਾ ਹੈ। ਹਾਲਾਂਕਿ ਉਸ ਨੂੰ ਬਾਅਦ 'ਚ ਪਤਾ ਲਗਦਾ ਹੈ ਕਿ ਅਨੁਸ਼ਕਾ ਚੱਲ ਨਹੀਂ ਸਕਦੀ ਅਤੇ ਵ੍ਹੀਲਚੇਅਰ 'ਤੇ ਬੈਠੀ ਰਹਿੰਦੀ ਹੈ। ਸ਼ਾਹਰੁਖ ਬੌਨੇ ਦੇ ਕਿਰਦਾਰ ਕਰਕੇ ਅਜਿਹੇ 'ਚ ਉਸ ਦੇ ਪਰਿਵਾਰ ਵਾਲਿਆਂ ਨਾਲ ਉਸ ਦਾ ਵਿਆਹ ਕਿਸੇ ਵੀ ਲੜਕੀ ਨਾਲ ਕਰਵਾ ਦੇਣਾ ਚਾਹੁੰਦੇ ਹਨ। ਉੱਥੇ ਹੀ ਟਰੇਲਰ 'ਚ ਕੈਟਰੀਨਾ ਸ਼ਾਹਰੁਖ ਦੀ ਮੁਹੱਬਤ ਦੇ ਰੂਪ 'ਚ ਦਿਖਾਈ ਦੇ ਰਹੀ ਹੈ। ਸਾਫ ਹੈ ਕਿ ਫਿਲਮ ਦੀ ਕਹਾਣੀ ਲਵ ਟ੍ਰੈਂਗਲ 'ਤੇ ਅਧਾਰਤ ਹੈ।

ਦੱਸਣਯੋਗ ਹੈ ਕਿ 'ਜ਼ੀਰੋ' ਦਾ ਨਿਰਦੇਸ਼ਨ ਆਨੰਦ ਐੱਲ. ਰਾਏ ਵਲੋਂ ਕੀਤਾ ਗਿਆ। ਫਿਲਮ ਦੀ ਸਕ੍ਰਿਪਟ ਹਿਮਾਸ਼ੂ ਸ਼ਰਮਾ ਨੇ ਲਿਖੀ ਹੈ। ਉੱਥੇ ਹੀ ਗੌਰੀ ਖਾਨ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shahrukh Khan Katrina Kaif Anushka Sharma Zero Trailer Bollywood Actor

Edited By

Kapil Kumar

Kapil Kumar is News Editor at Jagbani.