FacebookTwitterg+Mail

'ਜ਼ੀਰੋ' ਲਈ ਸ਼ਾਹਰੁਖ ਨਹੀਂ ਸਨ ਪਹਿਲੀ ਪਸੰਦ, ਇੰਝ ਮਿਲੀ ਫਿਲਮ

shahrukh khan
03 November, 2018 11:57:31 AM

ਮੁੰਬਈ (ਬਿਊਰੋ)— ਆਨੰਦ ਐੱਲ. ਰਾਏ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਜ਼ੀਰੋ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਚ ਸ਼ਾਹਰੁਖ ਖਾਨ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਹਨ। ਸ਼ਾਹਰੁਖ ਦੇ ਕਰੀਬੀ ਦੋਸਤ ਸਲਮਾਨ ਖਾਨ ਫਿਲਮ 'ਚ ਕੈਮਿਓ ਰੋਲ 'ਚ ਨਜ਼ਰ ਆਉਣਗੇ ਪਰ ਕੀ ਤੁਸੀਂ ਜਾਣਦੇ ਹੋ 'ਜ਼ੀਰੋ' 'ਚ ਅਹਿਮ ਭੂਮਿਕਾ ਨਿਭਾਉਣ ਲਈ ਪਹਿਲਾਂ ਆਫਰ ਸਲਮਾਨ ਨੂੰ ਮਿਲਿਆ ਸੀ। ਸ਼ਾਹਰੁਖ ਨੇ ਟਰੇਲਰ ਲਾਂਚ ਮੌਕੇ ਖੁਲਾਸਾ ਕੀਤਾ ਕਿ ਸਲਮਾਨ 'ਜ਼ੀਰੋ' ਦਾ ਹਿੱਸਾ ਬਣਨਾ ਚਾਹੁੰਦੇ ਸਨ ਕਿਉਂਕਿ ਪਹਿਲਾਂ ਬਓਆ ਸਿੰਘ ਦਾ ਕਿਰਦਾਰ ਉਨ੍ਹਾਂ ਨੂੰ ਆਫਰ ਹੋਇਆ ਸੀ ਪਰ ਕਿਸੇ ਕਾਰਨ ਉਹ ਫਿਲਮ ਲਈ ਹਾਮੀ ਨਹੀਂ ਭਰ ਸਕੇ। ਉਨ੍ਹਾਂ ਨੂੰ ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ ਸੀ। ਇਸ ਲਈ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ''।

ਸ਼ਾਹਰੁਖ ਨੇ ਕਿਹਾ, ''ਫਿਰ ਸਲਮਾਨ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਇਕ ਫਿਲਮ ਹੈ ਤੁਸੀਂ ਕਰ ਲਵੋ''। ਤੁਹਾਨੂੰ ਦੱਸ ਦੇਈਏ ਸਲਮਾਨ ਵੀ ਆਪਣੇ ਖਾਸ ਦੋਸਤ ਸ਼ਾਹਰੁਖ ਦੀ ਫਿਲਮ ਨੂੰ ਪ੍ਰਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਸ਼ਾਹਰੁਖ ਦੇ ਫੈਨ ਵਲੋਂ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਕੁਝ ਬੌਨੇ ਲੋਕ ਬੈਠੇ ਹੋਏ ਹਨ। ਇਨ੍ਹਾਂ ਵਿਚੋਂ ਇਕ ਨੇ ਸਲਮਾਨ ਨਾਲ ਜੁੜਿਆ ਕਿੱਸਾ ਸ਼ੇਅਰ ਕਰਦੇ ਹੋਏ ਕਿਹਾ, ''ਸਲਮਾਨ ਭਾਈ ਨੇ ਸਾਨੂੰ ਗੱਡੀ ਰੋਕ ਕੇ ਬੁਲਾਇਆ, ਖਾਣਾ ਖਵਾਇਆ। ਇਸ ਤੋਂ ਬਾਅਦ ਉਨ੍ਹਾਂ ਸਾਨੂੰ ਲੋਕਾਂ ਨੂੰ 'ਜ਼ੀਰੋ' ਫਿਲਮ ਨੂੰ ਪ੍ਰਮੋਟ ਕਰਨ ਲਈ ਕਿਹਾ''।


Tags: Shahrukh Khan Salman Khan Katrina Kaif Zero Anand L Rai Bollywood Actor

Edited By

Kapil Kumar

Kapil Kumar is News Editor at Jagbani.