FacebookTwitterg+Mail

ਟਰੇਲਰ ਲਾਂਚ ਤੋਂ ਬਾਅਦ ਕਿੰਗ ਖਾਨ ਨੇ ਸੜਕ 'ਤੇ ਖਾਧੇ ਗੋਲ-ਗੱਪੇ, ਵੀਡੀਓ ਵਾਇਰਲ

shahrukh khan
03 November, 2018 12:13:23 PM

ਮੁੰਬਈ (ਬਿਊਰੋ)— ਕਿਹਾ ਜਾਂਦਾ ਹੈ ਕਿ ਗੋਲ-ਗੱਪੇ ਦੀਆਂ ਕੁੜੀਆਂ ਹੀ ਜ਼ਿਆਦਾ ਸ਼ੌਕੀਣ ਹੁੰਦੀਆਂ ਹਨ ਪਰ ਸ਼ਾਹਰੁਖ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਕੁਝ ਹੋਰ ਹੀ ਜ਼ਾਹਰ ਰਿਹਾ ਹੈ। ਦਰਅਸਲ ਹਾਲ ਹੀ 'ਚ ਸ਼ਾਹਰੁਖ ਖਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗੋਲ-ਗੱਪੇ ਖਾਂਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਬੀਤੇ ਦਿਨ ਆਪਣਾ 53ਵਾਂ ਜਨਮਦਿਨ ਮਨਾਇਆ।

Punjabi Bollywood Tadka

ਇਸੇ ਦਿਨ ਉਨ੍ਹਾਂ ਨੇ ਆਪਣੀ ਨਵੀਂ ਫਿਲਮ 'ਜ਼ੀਰੋ' ਦਾ ਟਰੇਲਰ ਵੀ ਲਾਂਚ ਕੀਤਾ ਹੈ। ਇਸ ਦੌਰਾਨ ਸ਼ਾਹਰੁਖ ਖਾਨ ਮਸਤੀ ਦੇ ਮੂਡ 'ਚ ਨਜ਼ਰ ਆਏ। ਉਨ੍ਹਾਂ ਦੀ ਇਸ ਮਸਤੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਨਿਰਦੇਸ਼ਕ ਆਨੰਦ ਐਲ ਰਾਏ ਨਾਲ ਗੋਲ-ਗੱਪੇ ਖਾਂਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ। ਫਿਲਮ ਦੇ ਟਰੇਲਰ ਦੀ ਲਾਂਚਿੰਗ ਦੌਰਾਨ ਫਿਲਮ ਦੇ ਹੋਰ ਕਲਾਕਾਰ ਵੀ ਮੌਜੂਦ ਸਨ।

Punjabi Bollywood Tadka

ਇਸ ਦੌਰਾਨ ਅਨੁਸ਼ਕਾ ਸ਼ਰਮਾ ਅਤੇ ਕਟਰੀਨਾ ਕੈਫ ਫਿਲਮ ਦੀ ਪ੍ਰਮੋਸ਼ਨ ਕਰਦੀਆਂ ਹੋਈਆਂ ਨਜ਼ਰ ਆਈਆਂ। ਫਿਲਮ ਦੀ ਗੱਲ ਕੀਤੀ ਜਾਵੇ ਤਾਂ ਸ਼ਾਹਰੁਖ ਫਿਲਮ 'ਚ 'ਬਊੁਆ ਸਿੰਘ' ਦੇ ਰੋਲ 'ਚ ਦਿਖਾਈ ਦੇ ਰਹੇ ਹਨ, ਜਿਸ ਦੀ ਉਮਰ 38 ਸਾਲ ਹੈ ਤੇ ਉਹ ਆਪਣੇ ਲਈ ਦੁਲਹਨ ਦੀ ਖੋਜ 'ਚ ਨਜ਼ਰ ਆ ਰਿਹਾ ਹੈ। ਸ਼ਾਹਰੁਖ ਦੀ ਇਸ ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Paini Puri with @iamsrk #shahrukhkhan 😃😃😃

A post shared by Viral Bhayani (@viralbhayani) on Nov 2, 2018 at 10:54am PDT


Tags: Shahrukh Khan EatPaani Puri Zero Anand L RaiVideo

About The Author

Chanda

Chanda is content editor at Punjab Kesari