FacebookTwitterg+Mail

ਸ਼ਾਹਰੁਖ, ਕੈਟਰੀਨਾ, ਅਨੁਸ਼ਕਾ ਤੇ ਨਿਰਦੇਸ਼ਕ ਨੇ 'ਜ਼ੀਰੋ' 'ਚ ਆਪਣੇ ਪਸੰਦੀਦਾ ਪਾਤਰਾਂ ਦਾ ਕੀਤਾ ਖੁਲਾਸਾ

shahrukh khan
06 November, 2018 12:53:47 PM

ਮੁੰਬਈ (ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਏ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਜ਼ੀਰੋ' ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਦੇ ਸ਼ਾਨਦਾਰ ਸਵਾਗਤ ਤੋਂ ਬਾਅਦ ਨਿਰਮਾਤਾਵਾਂ ਵਲੋਂ ਹੁਣ ਤਿੰਨੋਂ ਲੀਡ ਤੇ ਨਿਰਦੇਸ਼ਕ ਆਨੰਦ ਐੱਲ. ਰਾਏ ਵਿਚਕਾਰ ਹੋਈ ਇਕ ਮਜ਼ੇਦਾਰ ਗੱਲਬਾਤ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਵੀਡੀਓ 'ਚ ਸ਼ਾਹਰੁਖ, ਕੈਟਰੀਨਾ, ਅਨੁਸ਼ਕਾ ਤੇ ਨਿਰਦੇਸ਼ਕ ਆਨੰਦ ਐੱਲ. ਰਾਏ ਆਪਣੇ ਪਸੰਦੀਦਾ ਪਾਤਰਾਂ 'ਤੇ ਚਰਚਾ ਕਰਦੇ ਨਜ਼ਰ ਆਉਣਗੇ। ਇਸ ਵੀਡੀਓ ਦੀ ਸ਼ੁਰੂਆਤ ਸ਼ਾਹਰੁਖ ਤੋਂ ਹੁੰਦੀ ਹੈ ਜਿੱਥੇ ਉਹ ਸਭ ਨੂੰ ਬਰਫ ਦੇ ਇਕ ਬਲਾਕ ਦੀ ਗਵਾਈ 'ਚ ਸੱਚ ਬੋਲਨ ਦੀ ਸਹੁੰ ਚੁੱਕਣ ਲਈ ਕਹਿੰਦੇ ਹਨ, ਜਿਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਵਾਲ ਜਵਾਬ ਦਾ ਸਿਲਸਿਲਾ!

ਆਪਣੇ ਪਸੰਦੀਦਾ ਕਿਰਦਾਰ ਦਾ ਖੁਲਾਸਾ ਕਰਦੇ ਹੋਏ ਸ਼ਾਹਰੁਖ ਨੇ ਕਿਹਾ, ''ਮੇਰਾ ਪਸੰਦੀਦਾ ਕਿਰਦਾਰ ਬਾਬਿਤਾ ਕੁਮਾਰੀ ਹੈ ਜੋ ਕੈਟਰੀਨਾ ਨਿਭਾਅ ਰਹੀ ਹੈ, ਕਿਉਂਕਿ ਉਹ ਸਕ੍ਰੀਨ 'ਤੇ ਸੁਪਰਸਟਾਰ ਦੀ ਭੂਮਿਕਾ 'ਚ ਹੈ। ਦੂਜੇ ਪਾਸੇ ਕੈਟਰੀਨਾ ਮੁਤਾਬਕ ਦਿਮਾਗੀ ਲਕਵੇ ਤੋਂ ਗ੍ਰਸਤ ਅਨੁਸ਼ਕਾ ਦਾ ਕਿਰਦਾਰ ਸਭ ਤੋਂ ਸੁੰਦਰ ਹੈ। ਕੈਟਰੀਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਇਸ ਪਾਤਰ ਬਾਰੇ ਪੜ੍ਹਿਆ ਤਾਂ ਉਹ ਰੋ ਪਈ ਸੀ। ਜਿਸ ਤੋਂ ਬਾਅਦ ਅਨੁਸ਼ਕਾ ਨੇ ਖੁਲਾਸਾ ਕੀਤਾ ਕਿ ਉਹ ਅਸਲ 'ਚ ਬਓਆ ਸਿੰਘ ਦੇ ਕਿਰਦਾਰ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀ ਹੈ ਜੋ ਆਪਣੇ ਮਾਤਾ-ਪਿਤਾ ਸਾਹਮਣੇ ਖੜੇ ਹੋਣ ਦੀ ਹਿੰਮਤ ਰੱਖਦਾ ਹੈ।

ਇਸ ਤੋਂ ਬਾਅਦ ਸਵਾਲਾਂ ਦੀ ਸੂਈ ਨਿਰਦੇਸ਼ਕ ਆਨੰਦ ਐੱਲ. ਰਾਏ ਵਲ ਘੁੰਮਦੀ ਹੈ ਅਤੇ ਉਨ੍ਹਾਂ ਨੂੰ ਵੀ ਸਵਾਲ ਕੀਤਾ ਜਾਂਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਫਿਲਮ ਨਿਰਮਾਤਾ ਨੇ ਕਬੂਲ ਕਰਦੇ ਹੋਏ ਕਿਹਾ ਕਿ ਟਰੇਲਰ ਦੇ ਅੰਤ 'ਚ ਦਿਖਾਇਆ ਗਿਆ ਰਾਕੇਟ ਉਨ੍ਹਾਂ ਦਾ ਪਸੰਦੀਦਾ ਸੀ ਅਤੇ ਇਹ ਸੁਣ ਤਿੰਨੋਂ ਸਟਾਰ ਹੈਰਾਨ ਹੋ ਜਾਂਦੇ ਹਨ। ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਕਿਹਾ, ''ਹੁਣ ਆਇਆ ਸੱਚ ਬਾਹਰ ਦੇਖੋ ਪੂਰੀ ਗੱਲ ਜਾਣਨ ਲਈ 'ਜ਼ੀਰੋ ਦਾ ਸੱਚ''। ਆਨੰਦ ਐੱਲ. ਰਾਏ ਨੇ ਟਵੀਟ ਕਰਦੇ ਹੋਏ ਲਿਖਿਆ, ''ਦੇਖੋ ਕੀ ਹੋਇਆ ਜ਼ੀਰੋ ਦੇ ਐਕਟਰਜ਼ ਵਿਚਕਾਰ 'ਜ਼ੀਰੋ ਕਾ ਸੱਚ''।

ਟਰੇਲਰ 'ਚ ਸ਼ਾਹਰੁਖ, ਵਹੀਲਚੇਅਰ ਦਾ ਸਹਾਰਾ ਲੈਣ ਵਾਲੀ ਵਿਗਿਆਨਿਕ ਅਨੁਸ਼ਕਾ ਸ਼ਰਮਾ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕੈਟਰੀਨਾ ਇਕ ਕੈਟਰੀਨਾ ਇਕ ਸ਼ਾਨਦਾਰ ਸੁਪਰਸਟਾਰ ਦੀ ਭੂਮਿਕਾ ਨਿਭਾਅ ਰਹੀ ਹੈ ਜਿਸ ਨੂੰ ਦੇਖ ਲਗਦਾ ਹੈ ਕਿ ਉਹ ਬੋਤਲ ਅਤੇ ਬਓਆ ਨੂੰ ਬਰਾਬਰ ਪਿਆਰ ਕਰਦੀ ਹੈ। ਸ਼ਾਹਰੁਖ ਖਾਨ, ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੀ ਸੁਪਰਹਿੱਟ ਤਿਕੜੀ ਦੀ ਵਾਪਸੀ ਨਾਲ 'ਜ਼ੀਰੋ' 'ਚ ਜ਼ਬਰਦਸਤ ਪਰਫਾਰਮੈਂਸ ਦੇਖਣ ਨੂੰ ਮਿਲੇਗੀ। ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਕਲਰ ਯੈਲੋ ਪ੍ਰੋਡਕਸ਼ਨ ਦੀ ਫਿਲਮ 'ਜ਼ੀਰੋ' ਗੌਰੀ ਖਾਨ ਵਲੋਂ ਨਿਰਮਿਤ ਹੈ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shahrukh Khan Katrina Kaif Anushka Sharma Zero Anand L Rai Bollywood Actor

Edited By

Kapil Kumar

Kapil Kumar is News Editor at Jagbani.