FacebookTwitterg+Mail

ਸ਼ਰਾਬੀ ਬਣ ਕੇ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ

shahrukh khan aditya roy kapoor shahid kapoor play character of drunk man
21 May, 2020 10:05:18 AM

ਮੁੰਬਈ(ਬਿਊਰੋ)- ਫਿਲਮਾਂ ਵਿਚ ਅਭਿਨੇਤਾਵਾਂ ਨੂੰ ਵੱਖ- ਵੱਖ ਕਿਰਦਾਰ ਨਿਭਾਉਣੇ ਪੈਂਦੇ ਹਨ। ਕਦੇ ਪੁਲਸ ਤਾਂ ਕਦੇ ਵਿਲੇਨ ਅਤੇ ਕਦੇ ਡਾਕਟਰ ਅਤੇ ਕਦੇ ਵਕੀਲ ਦਾ। ਅਜਿਹੇ ਵਿਚ ਹਰ ਕਿਰਦਾਰ ਵਿਚ ਢਲਣ ਲਈ ਸਿਤਾਰਿਆਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਸਭ ਕਿਰਦਾਰਾਂ ਨਾਲ ਹੀ ਇਕ ਕਿਰਦਾਰ ਅਜਿਹਾ ਵੀ ਹੈ, ਜਿਸ ਨੂੰ ਨਿਭਾਉਣਾ ਹਰ ਐਕਟਰ ਦੇ ਬਸ ਦੀ ਗੱਲ ਨਹੀਂ ਮੰਨੀ ਜਾਂਦੀ ਹੈ ਪਰ ਕੁੱਝ ਅਭਿਨੇਤਾਵਾਂ ਨੇ ਉਸ ਕਿਰਦਾਰ ਨੂੰ ਇੰਨਾ ਵਧੀਆ ਤਰੀਕੇ ਨਾਲ ਨਿਭਾਇਆ ਹੈ ਕਿ ਉਹ ਸਿਨੇਮਾ ਦੇ ਪੰਨਿਆਂ ਵਿਚ ਲਿਖ ਦਿੱਤੇ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਸ਼ਰਾਬੀ ਦੇ ਕਿਰਦਾਰ ਦੀ। ਤਾਂ ਇਸ ਰਿਪੋਰਟ ਵਿਚ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੇ ਅਭਿਨੇਤਾਵਾਂ ਸਮੇਤ ਫਿਲਮਾਂ ਦੇ ਬਾਰੇ ਵਿਚ। ਜਦੋਂ ਸ਼ਰਾਬੀ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਫਿਲਮ- ‘ਕਬੀਰ ਸਿੰਘ’
ਐਕਟਰ- ਸ਼ਾਹਿਦ ਕਪੂਰ

Kabir Singh teaser out: Before Shahid Kapoor's film, do you know ...

ਸੰਦੀਪ ਵਾਂਗਾ ਨਿਰਦੇਸ਼ਿਤ ਫਿਲਮ ‘ਕਬੀਰ ਸਿੰਘ’ ਫਿਲਮ ਸਾਊਥ ਦੀ ਅਰਜੁਨ ਰੈੱਡੀ ਦੀ ਰੀਮੇਕ ਹੈ। ਦੱਸ ਦੇਈਏ ਕਿ ਅਰਜੁਨ ਰੈੱਡੀ ਦਾ ਡਾਇਰੈਕਸ਼ਨ ਵੀ ਸੰਦੀਪ ਨੇ ਹੀ ਕੀਤਾ ਸੀ। ਅਰਜੁਨ ਰੈੱਡੀ ਵਿਚ ਵਿਜੇ ਦੇਵਰਕੋਂਡਾ ਲੀਡ ਰੋਲ ਵਿਚ ਸੀ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ‘ਉੜਦਾ ਪੰਜਾਬ’ ਵਿਚ ਸ਼ਾਹਿਦ ਕਪੂਰ ਨਸ਼ੇ ਵਿਚ ਡੁੱਬੇ ਸ਼ਖਸ ਦਾ ਕਿਰਦਾਰ ਨਿਭਾ ਚੁੱਕੇ ਹਨ। ਉਥੇ ਹੀ ‘ਕਬੀਰ ਸਿੰਘ’ ਵਿਚ ਸ਼ਾਹਿਦ ਦੇ ਨਾਲ ਕਿਆਰਾ ਆਡਵਾਣੀ ਨਜ਼ਰ ਆਈ ਸੀ। ਇਸ ਤੋਂ ਪਹਿਲਾ ਸ਼ਾਹਿਦ ਅਤੇ ਕਿਆਰਾ ਹਨੀ ਸਿੰਘ ਦੇ ਟ੍ਰੈਕ ‘ਉਰਵਸ਼ੀ’ ਵਿਚ ਨਜ਼ਰ ਆਏ ਸੀ।

ਫਿਲਮ- ‘ਦੇਵਦਾਸ’
ਐਕਟਰ- ਸ਼ਾਹਰੁਖ ਖਾਨ

Shah Rukh Khan, Aishwarya Rai and Madhuri Dixit's Devdas completes ...

ਜਦੋਂ ਸ਼ਾਹਰੁਖ ਖਾਨ ਸਟਾਰਰ ‘ਦੇਵਦਾਸ’ ਰਿਲੀਜ਼ ਹੋਈ ਸੀ, ਉਸ ਸਮੇਂ ਉਨ੍ਹਾਂ ਦੀ ਤੁਲਣਾ ਦਿਲੀਪ ਕੁਮਾਰ ਦੀ ‘ਦੇਵਦਾਸ’ ਨਾਲ ਹੋਈ ਸੀ। ਹਾਲਾਂਕਿ ਸ਼ਾਹਰੁਖ ਨੇ ‘ਦੇਵਦਾਸ’ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਅਤੇ ਜੱਮ ਕੇ ਵਾਹਵਾਹੀ ਲੁੱਟੀ। ਫਿਲਮ ਦਾ ਡਾਇਲਾਗ ‘ਕੌਣ ਕਮਬਖਤ ਬਰਦਾਸ਼ਤ ਕਰਨੇ ਕੋ ਪੀਤਾ ਹੈ’ ਸੁਪਰਹਿੱਟ ਹੋਇਆ ਸੀ। ਫਿਲਮ ਵਿਚ ਸ਼ਾਹਰੁੱਖ ਨਾਲ ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਸੀ।

ਫਿਲਮ- ‘ਸ਼ਰਾਬੀ’
ਐਕਟਰ- ਅਮਿਤਾਭ ਬੱਚਨ

Amitabh Bachchan's Sharabi completes 32 years | अमिताभ ...

ਫਿਲਮ ‘ਸ਼ਰਾਬੀ’ ਵਿਚ ਅਮਿਤਾਭ ਬੱਚਨ ਦਾ ਕਿਰਦਾਰ ਵੀ ਨਸ਼ੇ ਵਿਚ ਧੁੱਤ ਨਜ਼ਰ ਆਇਆ ਸੀ। ਫਿਲਮ ਦਾ ਡਾਇਲਾਗ ‘ਮੂਛੇ ਹੋ ਤੋਂ ਨੱਥੂਲਾਲ ਜੈਸੀ’ ਸਾਰਿਆਂ ਦੀਆਂ ਜੁਬਾਨ ’ਤੇ ਚੜ੍ਹ ਗਿਆ ਸੀ। ਫਿਲਮ ਵਿਚ ਜਿੱਥੇ ਅਮਿਤਾਭ ਕਈ ਵਾਰ ਲੋਕਾਂ ਨੂੰ ਹਸਾਉਂਦੇ ਦਿਸੇ ਸਨ ਤਾਂ ਉਥੇ ਹੀ ਸ਼ਰਾਬੀ ਦੇ ਕਿਰਦਾਰ ’ਚ ਉਨ੍ਹਾਂ ਨੇ ਜਾਨ ਪਾਈ ਸੀ। ਪ੍ਰਕਾਸ਼ ਮਹਿਰਾ ਦੀ ਨਿਰਦੇਸ਼ਿਤ ਇਹ ਫਿਲਮ ਸੁਪਰਹਿੱਟ ਸੀ।


ਫਿਲਮ- ‘ਆਸ਼ਿਕੀ 2’
ਐਕਟਰ- ਆਦਿਤਿਅ ਰਾਏ ਕਪੂਰ

Timeline Photos - Aditya Roy Kapoor | Roy kapoor, Bollywood actors ...
‘ਆਸ਼ਿਕੀ 2’ ਵਿਚ ਆਦਿਤਿਆ ਰਾਏ ਕਪੂਰ ਅਤੇ ਸ਼ਰੱਧਾ ਕਪੂਰ ਨਜ਼ਰ ਆਏ ਸਨ। ਘੱਟ ਬਜਟ ਵਿਚ ਬਣੀ ਫਿਲਮ ਨੇ ਤਿੰਨ-  ਚਾਰ ਗੁਣਾ ਕਮਾਈ ਕੀਤੀ ਸੀ ਅਤੇ ਸੁਪਰਹਿੱਟ ਸਾਬਿਤ ਹੋਈ ਸੀ। ਫਿਲਮ ਦਾ ਨਾ ਸਿਰਫ ਮਿਊਜ਼ਿਕ ਸਗੋਂ ਆਦਿਤਿਆ ਦੀ ਐਕਟਿੰਗ ਵੀ ਸਾਰਿਆਂ ਨੂੰ ਬੇਹੱਦ ਪਸੰਦ ਆਈ ਸੀ। ਫਿਲਮ ਵਿਚ ਆਦਿਤਿਆ ਨੇ ਇਕ ਸ਼ਰਾਬੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਨੂੰ ਮੋਹਿਤ ਵਿਦਵਾਨ ਨੇ ਡਾਇਰੈਕਟ ਕੀਤਾ ਸੀ।

ਫਿਲਮ- ‘ਦੇਵ ਡੀ’
ਐਕਟਰ- ਅਭਏ ਦੇਓਲ

देव डी में अभय देओल
ਫਿਲਮ ‘ਦੇਵ ਡੀ’ ਵਿਚ ਅਭਏ ਦੇਓਲ ਦੇ ਕਿਰਦਾਰ ਦਾ ਅੱਜ ਵੀ ਜ਼ਿਕਰ ਕੀਤਾ ਜਾਂਦਾ ਹੈ। ਫਿਲਮ ਦੇ ਕੁੱਝ ਗੀਤ ਹਿੱਟ ਸਨ, ਜਦੋਂ ਕਿ ਫਿਲਮ ਕੁੱਝ ਖਾਸ ਕਮਾਲ ਨਾ ਕਰ ਸਕੀ ਸੀ। ਫਿਲਮ ਨੂੰ ਅਨੁਰਾਗ ਕਸ਼ਿਅੱਪ ਨੇ ਡਾਇਰੈਕਟ ਕੀਤਾ ਸੀ। ਫਿਲਮ ਦੇ ਕਲਾਈਮੈਕਸ ਵਿਚ ਅਭਏ ਦਾ ‘ਅਵੇਕਿੰਗ ਮੂਮੈਂਟ’ ਸ਼ਾਨਦਾਰ ਸੀ।


Tags: Shahrukh KhanAditya Roy KapoorShahid KapoorAmitabh BachchanPlay CharacterDrunk Man

About The Author

manju bala

manju bala is content editor at Punjab Kesari