FacebookTwitterg+Mail

SRK-ਆਲੀਆ ਦੀ 'ਡੀਅਰ ਜ਼ਿੰਦਗੀ' ਦੀ ਬੇਹਤਰੀਨ ਸ਼ੁਰੂਆਤ, ਕਮਾਈ ਕਰੀਬ 30 ਕਰੋੜ

shahrukh khan alia bhatt
26 November, 2016 02:25:28 PM
ਨਵੀਂ ਦਿੱਲੀ- ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਫਿਲਮ 'ਡੀਅਰ ਜ਼ਿੰਦਗੀ' ਨੇ ਭਾਰਤ 'ਚ ਪਹਿਲੇ ਦਿਨ 8.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ ਭਾਰਤ 'ਚ 1200 ਸਕ੍ਰੀਨ 'ਤੇ ਰਿਲੀਜ਼ ਕੀਤੀ ਗਈ ਸੀ। ਇਹ ਫਿਲਮ ਯੂ. ਐੱਸ. ਏ. 'ਚ ਭਾਰਤ ਤੋਂ ਦੋ ਦਿਨ ਪਹਿਲੇ 23 ਨਵੰਬਰ ਨੂੰ ਰਿਲੀਜ਼ ਕੀਤੀ ਗਈ ਸੀ। ਯੂ. ਐੱਸ. ਏ. 'ਚ ਵੀ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਚੰਗੀ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ 1.19 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਨੇ ਯੂ. ਐੱਸ. ਏ. 'ਚ ਦੋ ਦਿਨ 'ਚ (ਬੁੱਧਵਾਰ ਅਤੇ ਵੀਰਵਾਰ ਨੂੰ) 2.69 ਅਤੇ ਕੈਨੇਡਾ 'ਚ (ਬੁੱਧਵਾਰ ਅਤੇ ਵੀਰਵਾਰ ਨੂੰ) 17.82 ਕਰੋੜ ਰੁਪਏ ਕਮਾਈ ਕੀਤੀ। ਕਮਾਈ ਦੀ ਜਾਣਕਾਰੀ ਫਿਲਮ ਟ੍ਰੈਡ ਐਨਾਲਿਸਟ ਤਰਣ ਆਦਰਸ਼ ਦੇ ਟਵਿੱਟਰ ਦੇ ਜ਼ਰੀਏ ਦਿੱਤੀ ਹੈ।
ਫਿਲਮ ਦੀ ਵਿਦੇਸ਼ਾਂ ਦੀ ਕੁਲ ਕਮਾਈ (2.69 +17.82 ਕਰੋੜ) 20.51 ਕਰੋੜ ਅਤੇ ਭਾਰਤ ਦੀ ਪਹਿਲੇ ਦਿਨ ਦੀ ਕਮਾਈ 8.75 ਕਰੋੜ ਹੈ। ਫਿਲਮ ਦੀ ਹੁਣ ਤੱਕ ਦੀ ਕਮਾਈ 29.26 ਕਰੋੜ ਹੈ। 'ਡੀਅਰ ਜ਼ਿੰਦਗੀ' ਦੀ ਵਰਲਡ ਵਾਈਡ ਰਿਲੀਜ਼ ਡੇਟ (ਭਾਰਤ) 25 ਨਵੰਬਰ ਅਤੇ ਯੂ. ਐੱਸ. ਏ. 'ਚ ਆਪਣੀ ਰਿਲੀਜ਼ ਡੇਟ ਤੋਂ ਪਹਿਲੇ ਹੀ ਰਿਲੀਜ਼ ਹੋਈ ਸੀ। ਗੌਰੀ ਸ਼ਿੰਦੇ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਆਲੀਆ, ਸ਼ਾਹਰੁਖ ਦੇ ਨਾਲ ਅਲੀ ਜਫਰ, ਆਦਿਤਿਆ ਰਾਏ ਕਪੂਰ, ਕੁਣਾਲ ਕਪੂਰ ਅਤੇ ਅੰਗਦ ਬੇਦੀ ਵੀ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾ ਕਰਨ ਜੌਹਰ, ਗੌਰੀ ਖਾਨ ਅਤੇ ਗੌਰੀ ਸ਼ਿੰਦੇ ਹਨ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗੌਰੀ ਸ਼ਿੰਦੇ ਨੇ ਲਿਖਿਆ ਹੈ। ਫਿਲਮ ਦਾ ਮਿਊਂਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ।

Tags: ਸ਼ਾਹਰੁਖ ਖਾਨ ਆਲੀਆ ਭੱਟ ShahRukh Khan Alia Bhatt Dear Zindagi USAਡੀਅਰ ਜ਼ਿੰਦਗੀ ਯੂ ਐੱਸ ਏ

About The Author

Anuradha Sharma

Anuradha Sharma is News Editor at Jagbani.