ਮੁੰਬਈ (ਬਿਊਰੋ)— ਬੀਤੀ ਸ਼ਾਮ ਸ਼ਾਹਰੁਖ ਖਾਨ ਬੇਟੇ ਅਬਰਾਮ ਨਾਲ ਪਤਨੀ ਗੌਰੀ ਦੇ ਡਿਜ਼ਾਈਨਰ ਸਟੋਰ ਪਹੁੰਚੇ। ਉਨ੍ਹਾਂ ਨਾਲ ਨੀਤਾ ਅੰਬਾਨੀ ਵੀ ਸੀ। ਦੱਸਣਯੋਗ ਹੈ ਕਿ ਨੀਤਾ ਪਹਿਲੀ ਵਾਰ ਗੌਰੀ ਦੇ ਸਟੋਰ ਪਹੁੰਚੀ ਸੀ। ਉਹ ਸ਼ਾਹਰੁਖ ਦੀ ਚੰਗੀ ਦੋਸਤ ਹੈ।
ਗੌਰੀ ਦੇ ਸਟੋਰ ਜਾਣ ਸਮੇਂ ਸ਼ਾਹਰੁਖ ਬਲੈਕ ਕਾਰਗੋ ਪੈਂਟ ਤੇ ਟੀ-ਸ਼ਰਟ 'ਚ ਨਜ਼ਰ ਆਏ ਸਨ। ਉਥੇ ਗੌਰੀ ਵਾਈਟ ਆਊਟਫਿਟ, ਨੀਤਾ ਜੀਨਸ ਤੇ ਲਾਈਟ ਪਿੰਕ ਕਲਰ ਦੇ ਟਾਪ 'ਚ ਦਿਖੀ। ਕੁਝ ਦਿਨ ਪਹਿਲਾਂ ਸ਼ਾਹਰੁਖ ਤੇ ਨੀਤਾ ਅੰਬਾਨੀ ਇਕ ਫੈਸ਼ਨ ਮੈਗਜ਼ੀਨ ਦੇ ਕਵਰ ਪੇਜ 'ਤੇ ਵੀ ਇਕੱਠੇ ਦਿਖੇ ਸਨ।
ਗੌਰੀ ਨੇ ਨੀਤਾ ਨਾਲ ਇਕ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ, 'Thank you for spending the evening at #gaurikhandesigns . Was a pleasure having u over at the store'.
ਕੁਝ ਦਿਨ ਪਹਿਲਾਂ ਰਣਬੀਰ ਕਪੂਰ ਵੀ ਗੌਰੀ ਦੇ ਡਿਜ਼ਾਈਨਰ ਸਟੋਰ 'ਤੇ ਪਹੁੰਚੇ ਸਨ। ਰਣਬੀਰ ਨੇ ਕਿਹਾ ਸੀ ਕਿ ਗੌਰੀ ਨੇ ਉਨ੍ਹਾਂ ਦੇ ਘਰ ਨੂੰ ਵੀ ਡਿਜ਼ਾਈਨ ਕੀਤਾ ਹੈ, ਇਸ ਲਈ ਉਹ ਉਨ੍ਹਾਂ ਦਾ ਟੈਲੇਂਟ ਪਛਾਣਦੇ ਹਨ। ਉਨ੍ਹਾਂ ਦਾ ਸਟਾਈਲ ਤੇ ਸੋਚ ਬਿਹਤਰੀਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲੀ ਵਾਰ ਗੌਰੀ ਦੇ ਸਟੋਰ ਪਹੁੰਚੇ।
ਦੱਸਣਯੋਗ ਹੈ ਕਿ ਰਣਬੀਰ ਤੋਂ ਪਹਿਲਾਂ ਕਾਜੋਲ, ਰਾਣੀ ਮੁਖਰਜੀ, ਸ਼੍ਰੀਦੇਵੀ, ਮਲਾਇਕਾ ਅਰੋੜਾ, ਕਰਨ ਜੌਹਰ, ਸੁਜ਼ੈਨ ਖਾਨ ਵੀ ਗੌਰੀ ਦੇ ਸਟੋਰ 'ਤੇ ਸਪਾਟ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਸ਼ਾਹਰੁਖ ਤੇ ਗੌਰੀ ਹਾਲ ਹੀ 'ਚ ਆਯੋਜਿਤ 'ਵੋਗ ਵੂਮੈਨ ਆਫ ਦਿ ਈਅਰ ਐਵਾਰਡਸ' 'ਚ ਵੀ ਨਜ਼ਰ ਆਏ ਸਨ, ਜਿਥੇ ਸ਼ਾਹਰੁਖ, ਗੌਰੀ ਨੂੰ ਖਾਸ ਅਟੈਂਸ਼ਨ ਦਿੰਦੇ ਦਿਖੇ ਸਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ।