FacebookTwitterg+Mail

ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ

shahrukh khan zero
17 December, 2018 12:24:56 PM

ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜ਼ੀਰੋ' ਦੇ ਲਈ ਅਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਅਦਾਕਾਰ ਨੇ ਇਸ ਬਾਰੇ ਬਹੁਤ ਹੀ ਰੋਚਕ ਅੰਦਾਜ਼ 'ਚ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਫਿਲਮ ਲਈ ਟਿਕਟ ਬੁਕਿੰਗ 16 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਬੁਕਿੰਗ ਦੀ ਸ਼ੁਰੂਆਤ ਸ਼ਾਹਰੁਖ ਨੇ ਆਪਣੇ ਕਿਰਦਾਰ ਬਊਆ ਸਿੰਘ ਦੇ ਬਰਥਡੇ ਨੂੰ ਸਪੈਸ਼ਲ ਬਣਾਉਣ ਲਈ ਕੀਤੀ।

ਸ਼ਾਹਰੁਖ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ 'ਭਾਈ ਬਊਆ ਸਿੰਘ' ਸਵੇਰ ਤੋਂ ਇਸ ਸੋਚ 'ਚ ਹਾਂ ਕਿ ਤੁਹਾਨੂੰ ਕੀ ਤੋਹਫਾ ਦੇਵਾਂ! ਤੁਸੀਂ ਮੇਰੇ ਬਰਥਡੇ 'ਤੇ ਸਭ ਨੂੰ ਬਊਆ ਗਿਫਟ ਕੀਤਾ ਸੀ ਤਾਂ ਤੁਹਾਡੇ ਬਰਥਡੇ 'ਤੇ ਮੇਰੇ ਵਲੋਂ 'ਜ਼ੀਰੋ' ਦੇ ਲਈ ਬੁਕਿੰਗ ਓਪਨ ਹੁੰਦੀ ਹੈ। ਇਸ ਟਵੀਟ 'ਤੇ ਬਊਆ ਸਿੰਘ ਨੇ ਵੀ ਟਵੀਟ ਕਰਕੇ ਰਿਪਲਾਈ ਕੀਤਾ ਕਿ ਸਿੰਪਲ ਤਾਂ ਹੈ ਖਾਨ ਸਾਹਿਬ।

 

ਤੁਹਾਡੇ ਬਰਥਡੇ 'ਤੇ ਅਸੀਂ ਬਊਆ ਸਿੰਘ ਗਿਫਟ ਕੀਤਾ ਸੀ, ਬਊਆ ਸਿੰਘ ਦੇ ਬਰਥਡੇ 'ਤੇ ਤੁਸੀਂ ਸ਼ਾਹਰੁਖ ਖਾਨ ਗਿਫਟ ਕਰ ਦਿਓ। ਇੰਨੀ ਦੁਆ ਕਰ ਦਿਓ ਸਾਡੇ ਲਈ ਕਿ ਜਿੰਨਾ ਪਿਆਰ ਦੁਨੀਆ ਨੇ ਤੁਹਾਨੂੰ ਦਿੱਤਾ ਹੈ ਬਸ ਓਨਾ ਹੀ ਸਾਨੂੰ ਵੀ ਮਿਲ ਜਾਵੇ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦਾ ਬਰਥਡੇ 2 ਨਵੰਬਰ ਨੂੰ ਆਉਂਦਾ ਹੈ। ਇਸ ਦਿਨ ਫਿਲਮ 'ਜ਼ੀਰੋ' ਦੀ ਟੀਮ ਨੇ ਕਿਰਦਾਰ ਬਊਆ ਸਿੰਘ ਦੇ ਕਿਰਦਾਰ ਦਾ ਸੋਸ਼ਲ ਮੀਡੀਆ ਅਕਾਊਂਟ ਸ਼ੁਰੂ ਕੀਤਾ ਸੀ। ਇਸ ਕਿਰਦਾਰ ਨੂੰ ਸ਼ਾਹਰੁਖ ਦੀ ਫਿਲਮ 'ਚ ਨਿਭਾ ਰਹੇ ਹਾਂ। 21 ਦਸੰਬਰ ਨੂੰ ਰਿਲੀਜ਼ ਹੋ ਰਹੀ 'ਜ਼ੀਰੋ' ਫਿਲਮ 'ਚ ਸ਼ਾਹਰੁਖ ਇਕ ਬੌਨੇ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਉਨ੍ਹਾਂ ਤੋਂ (ਸ਼ਾਹਰੁਖ) ਇਲਾਵਾ ਅਦਾਕਾਰਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਮੁੱਖ ਰੋਲ 'ਚ ਹੈ। ਇਸ ਫਿਲਮ ਨੂੰ ਆਨੰਦ ਐੱਲ ਰਾਏ ਨੇ ਡਾਇਰੈਕਟ ਕੀਤਾ ਹੈ ਉੱਧਰ ਸਾਹਰੁਖ ਦੀ ਪਤਨੀ ਗੌਰੀ ਇਸ ਦੀ ਪ੍ਰੋਡਿਊਸਰ ਹੈ।


Tags: Shahrukh Khan Zero advance booking

About The Author

Aarti dhillon

Aarti dhillon is content editor at Punjab Kesari