ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਿਚਾ ਚੱਢਾ 1990 ਦੇ ਦਹਾਕੇ ਦੀ ਮਸ਼ਹੂਰ ਐਡਲਟ ਫਿਲਮ ਸਟਾਰ ਸ਼ਕੀਲਾ ਦੀ ਬਾਇਓਪਿਕ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਸ਼ਕੀਲਾ ਕੇਰਲ ਤੋਂ ਸੀ ਤੇ ਉਨ੍ਹਾਂ ਨੇ ਤਾਮਿਲ, ਤੇਲੁਗੂ, ਮਲਿਆਲਮ ਤੇ ਕੰਨੜ ਵਰਗੀਆਂ ਭਾਸ਼ਾਵਾਂ 'ਚ ਕਈ ਐਡਲਟ ਫਿਲਮਾਂ 'ਚ ਕੰਮ ਕੀਤਾ।
ਬਾਇਓਪਿਕ ਸ਼ਕੀਲਾ ਦੇ 16 ਸਾਲ ਦੀ ਉਮਰ 'ਚ ਫਿਲਮ ਜਗਤ 'ਚ ਕਦਮ ਰੱਖਣ ਦੇ ਸਮੇਂ ਤੋਂ ਉਨ੍ਹਾਂ ਦੇ ਪੂਰੇ ਜੀਵਨ ਦੀ ਕਹਾਣੀ ਦਿਖਾਈ ਜਾਵੇਗੀ।
ਰਿਚਾ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ, ਇਹ ਫਿਲਮ 1990 ਦੇ ਦਹਾਕੇ ਨਾਲ ਮਲਿਆਲਮ ਸਿਨੇਮਾ ਦੀ ਸਭ ਤੋਂ ਪ੍ਰਸਿੱਧ ਕਲਾਕਾਰਾਂ 'ਚੋਂ ਇਕ ਸ਼ਕੀਲਾ ਦੀ ਕਹਾਣੀ ਹੈ, ਜਿਨ੍ਹਾਂ ਨੇ ਫਿਲਮ ਜਗਤ 'ਚ ਕਾਫੀ ਪ੍ਰਸਿੱਧੀ ਹਾਸਿਲ ਕੀਤੀ।
ਉਨ੍ਹਾਂ ਦੇ ਪ੍ਰਸ਼ੰਸਕ ਏਸ਼ੀਆ ਭਰ 'ਚ ਫੈਲੇ ਸਨ ਤੇ ਉਨ੍ਹਾਂ ਨੇ ਇਕ ਮਹਿਲਾ ਕਲਾਕਾਰ ਦੇ ਰੂਪ 'ਚ ਧੂਮ ਮਚਾਈ, ਜੋ ਉਸ ਦੌਰ 'ਚ ਆਮ ਗੱਲ ਨਹੀਂ ਸੀ।
ਉਨ੍ਹਾਂ ਨੇ ਕਿਹਾ ਫਿਲਮ ਦੀ ਕਹਾਣੀ ਬੇਹੱਦ ਰੋਮਾਂਚਕ ਹੈ ਤੇ ਇਸ ਦੀ ਕਹਾਣੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।
ਫਿਲਮ ਦੀ ਤਿਆਰੀ ਜਲਦ ਸ਼ੁਰੂ ਹੋ ਜਾਵੇਗੀ ਤੇ ਇਸ ਦੀ ਸ਼ੂਟਿੰਗ ਅਪ੍ਰੈਲ ਜਾਂ ਮਈ ਦੇ ਅੰਤ ਤੋਂ ਸ਼ੁਰੂ ਹੋਵੇਗੀ। ਇੰਦਰਜੀਤ ਲੰਕੇਸ਼ ਵਲੋਂ ਨਿਰਦੇਸ਼ਤ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।