ਮੁੰਬਈ (ਬਿਊਰੋ)— ਸ਼ਕਤੀ ਕਪੂਰ ਨੇ ਜਿੱਥੇ ਇਕ ਪਾਸੇ ਆਪਣੇ ਵਿਲੇਨ ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਖੌਫ ਪੈਦਾ ਕੀਤਾ, ਉੱਥੇ ਹੀ ਦੂਜੇ ਪਾਸੇ ਆਪਣੀ ਕਾਮੇਡੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। 3 ਸਤੰਬਰ, 1958 ਨੂੰ ਜਨਮੇ ਸੁਨੀਲ ਕਪੂਰ ਯਾਨੀ ਸ਼ਕਤੀ ਕਪੂਰ ਫਿਲਮਾਂ 'ਚ ਨੈਗਟਿਵ ਅਤੇ ਕਾਮਿਕ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਸ਼ਕਤੀ ਕਪੂਰ ਦੀਆਂ ਫਿਲਮਾਂ 'ਚ ਉਨ੍ਹਾਂ ਦੇ ਮਜ਼ੇਦਾਰ ਨਾਂ ਹੁੰਦੇ ਸਨ। ਇਸ ਦੇ ਨਾਲ ਹੀ ਸ਼ਕਤੀ ਕਪੂਰ ਦੇ ਡਾਇਲਾਗਜ਼ ਨੂੰ ਅੱਜ ਵੀ ਲੋਕਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਫਿਲਮਾਂ 'ਚ ਸ਼ਕਤੀ ਕਪੂਰ ਆਪਣੇ ਦਿਲਚਸਪ ਨਾਂ ਕਰਕੇ ਚਰਚਾ 'ਚ ਰਹਿੰਦੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਜਿਹੀਆਂ ਫਿਲਮਾਂ 'ਤੇ ਕਿਰਦਾਰਾਂ ਬਾਰੇ ਦੱਸਣ ਜਾ ਰਹੇ ਹਾਂ।
ਫਿਲਮ 'ਰਾਜਾ ਬਾਬੂ' 'ਚ ਸ਼ਕਤੀ ਕਪੂਰ ਕਾਮਿਕ ਕਿਰਦਾਰ 'ਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਦਾ ਨਾਂ ਨੰਦੂ ਸੀ ਅਤੇ ਫਿਲਮ 'ਚ ਉਨ੍ਹਾਂ ਦਾ ਡਾਇਲਾਗ 'ਨੰਦੂ ਸਭ ਕਾ ਬੰਧੂ...'। ਸ਼ਕਤੀ ਕਪੂਰ ਦਾ ਇਹ ਡਾਇਲਾਗ ਲੋਕਾਂ ਵਲੋਂ ਪਸੰਦ ਕੀਤਾ ਗਿਆ ਸੀ।
![Punjabi Bollywood Tadka](https://static.jagbani.com/multimedia/13_50_5619500002-ll.jpg)
'ਬਾਪ ਨੰਬਰੀ ਬੇਟਾ ਦਸ ਨੰਬਰੀ' 'ਚ ਸ਼ਕਤੀ ਦੇ ਕਿਰਦਾਰ ਦਾ ਨਾਂ ਪ੍ਰਸਾਦ ਸੀ। ਫਿਲਮ 'ਚ ਉਨ੍ਹਾਂ ਦਾ ਡਾਇਲਾਗ, 'ਯੇ ਦੁਨੀਆ ਬੜੀ ਗੋਲ ਹੈ...ਉਸਕੇ ਅੰਦਰ ਲੰਬਾ-ਚੋੜਾ ਹੋਲ ਹੈ...ਹਮ ਦੋਨੋਂ ਕਾ ਬਹੁਤ ਬੜਾ ਰੋਲ ਹੈ' ਬਹੁਤ ਮਸ਼ਹੂਰ ਹੋਇਆ ਸੀ।
![Punjabi Bollywood Tadka](https://static.jagbani.com/multimedia/13_50_5639400003-ll.jpg)
'ਅੰਦਾਜ਼ ਅਪਨਾ ਅਪਨਾ' 'ਚ ਸ਼ਕਤੀ ਕ੍ਰਾਈਮ ਮਾਸਟਰ ਗੋ ਗੋ ਦੇ ਕਿਰਦਾਰ 'ਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਦੇ ਡਾਇਲਾਗ 'ਕ੍ਰਾਈਮ ਮਾਸਟਰ ਗੋ ਗੋ ਨਾਮ ਹੈ ਮੇਰਾ ਆਖੇ ਨਿਕਾਲ ਕਰ ਗੋਟੀਆਂ ਖੇਲਤਾ ਹੁੰ ਮੈਂ''।
![Punjabi Bollywood Tadka](https://static.jagbani.com/multimedia/13_50_5648100004-ll.jpg)
ਫਿਲਮ 'ਚਾਲਬਾਜ਼' 'ਚ ਸ਼ਕਤੀ, ਬਟੁਕਨਾਥ ਦੇ ਕਿਰਦਾਰ 'ਚ ਸਨ। ਫਿਲਮ 'ਚ ਉਸ ਦਾ ਡਾਇਲਾਗ 'ਮੈਂ ਏਕ ਛੋਟਾ ਸਾ...ਨੰਨ੍ਹਾ ਸਾ...ਪਿਆਰਾ ਸਾ...ਬੱਚਾ ਹੁੰ' ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
![Punjabi Bollywood Tadka](https://static.jagbani.com/multimedia/13_50_5653100005-ll.jpg)
ਸਾਲ 1985 'ਚ ਆਈ ਫਿਲਮ 'ਗ੍ਰਿਫਤਾਰ' 'ਚ ਸ਼ਕਤੀ ਕਪੂਰ ਦੇ ਕਿਰਦਾਰ ਦਾ ਨਾਂ ਚੁਟਕੀਰਾਮ ਸੀ। ਫਿਲਮ 'ਚ ਉਨ੍ਹਾਂ ਕਾਦਰ ਖਾਨ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ। ਸ਼ਕਤੀ ਦਾ ਫਿਲਮ 'ਚ ਨੈਗਟਿਵ ਕਿਰਦਾਰ ਸੀ।
![Punjabi Bollywood Tadka](https://static.jagbani.com/multimedia/13_50_5664000006-ll.jpg)