FacebookTwitterg+Mail

ਫਿਲਮਾਂ 'ਚ ਇੰਝ ਮਿਲਿਆ ਸੀ ਸ਼ਕਤੀ ਕਪੂਰ ਨੂੰ ਪਹਿਲਾ ਰੋਲ

shakti kapoor reveals how an   accidental   meeting with feroz khan
14 July, 2019 03:08:04 PM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਹਰ ਵਾਰ ਆਪਣੇ ਨਾਲ ਬਹੁਤ ਸਾਰੀ ਮਸਤੀ ਅਤੇ ਮਨੋਰੰਜਨ ਲੈ ਕੇ ਆਉਂਦਾ ਹੈ। ਕੁਝ ਅਜਿਹਾ ਹੀ ਕਾਰਨਾਮਾ ਇਸ ਹਫਤੇ ਵੀ ਇਸ ਸ਼ੋਅ 'ਚ ਦੇਖਣ ਨੂੰ ਮਿਲੇਗਾ, ਕਿਉਂਕਿ ਇਸ ਵਾਰ ਸ਼ੋਅ 'ਚ ਕਰਾਇਮ ਮਾਸਟਰ ਗੋਗੋ ਯਾਨੀ ਸ਼ਕਤੀ ਕਪੂਰ ਆਪਣੀ ਸਾਲੀ ਅਤੇ ਬਾਲੀਵੁੱਡ ਅਦਾਕਾਰਾ ਕੰਵਲਿਨੀ ਕੋਲਹਾਪੁਰੀ ਨਾਲ ਨਜ਼ਰ ਆਉਣਗੇ। ਇਹ ਸ਼ੋਅ ਐਤਵਾਰ ਨੂੰ ਟਾਲੀਕਾਸਟ ਕੀਤਾ ਜਾਵੇਗਾ। ਸ਼ੋਅ 'ਚ ਆਏ ਸ਼ਕਤੀ ਕਪੂਰ ਨੇ ਨਾ ਸਿਰਫ ਆਪਣੇ ਕਰੀਅਰ ਦੀਆਂ ਯਾਦਾਂ ਅਤੇ ਮਜ਼ਾਕੀ ਪਲਾਂ ਨੂੰ ਯਾਦ ਕੀਤਾ, ਸਗੋਂ ਕਰੀਅਰ ਦੇ ਸ਼ੁਰੂਆਤੀ ਦੌਰ ਦੀਆਂ ਕਈ ਗੱਲਾਂ ਵੀ ਦੱਸੀਆਂ। ਸ਼ੋਅ ਦੇ ਦੌਰਾਨ ਹੀ ਸ਼ਕਤੀ ਕਪੂਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਕਾਰ ਬਾਲੀਵੁੱਡ ਦੇ ਦਿੱਗਜ ਫਿਰੋਜ਼ ਖਾਨ ਨਾਲ ਟਕਰਾ ਗਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।

 
 
 
 
 
 
 
 
 
 
 
 
 
 

😎 Love To All ♥️

A post shared by Shakti Kapoor (@shaktikapoor) on Aug 8, 2018 at 9:59am PDT


ਬਾਲੀਵੁੱਡ ਦੇ ਬੈਡਮੈਨ ਸ਼ਕਤੀ ਕਪੂਰ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਿਹਾ ਮੇਰਾ ਮੰਨਣਾ ਹੈ ਕਿ ਤੁਹਾਨੂੰ ਇੰਡਸਟਰੀ 'ਚ ਇਕ ਸਫਲ ਇਨਸਾਨ ਬਨਣ ਲਈ ਪ੍ਰਤੀਭਾ ਅਤੇ ਕਿਸਮਤ ਦੋਵਾਂ ਦੀ ਕਾਫੀ ਲੋੜ ਹੁੰਦੀ ਹੈ। ਜੇਕਰ ਤੁਸੀਂ ਪ੍ਰਤਿਭਾਸ਼ਾਲੀ ਹੋ ਪਰ ਬਦਕਿਸਮਤ ਹੋ ਤਾਂ ਤੁਸੀਂ ਇੰਡਸਟਰੀ 'ਚ ਸਫਲ ਨਹੀਂ ਹੋ ਸਕਦੇ। ਇਸ ਗੱਲ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਸ਼ਕਤੀ ਕਪੂਰ ਨੇ ਆਪਣੀ ਜ਼ਿੰਦਗੀ ਦੀ ਇਕ ਘਟਨਾ ਵੀ ਦੱਸੀ। ਉਨ੍ਹਾਂ ਨੇ ਕਿਹਾ,''ਲਿੰਕਿੰਗ ਰੋਡ ਤੋਂ ਦੱਖਣੀ ਬੰਬੇ ਜਾਣ ਦੇ ਰਸਤੇ 'ਚ ਮੇਰੀ ਕਾਰ ਦੀ ਇਕ ਮਰਸਿਡੀਜ ਨਾਲ ਟੱਕਰ ਹੋ ਗਈ। ਜਦੋਂ ਮੈਂ ਕਾਰ 'ਚੋਂ ਬਾਹਰ ਨਿਕਲਿਆ ਤਾਂ ਮੈਂ ਮਰਸਿਡੀਜ 'ਚੋਂ ਨਿਕਲਦੇ ਹੋਏ ਇਕ 6 ਫੁੱਟ 2 ਇੰਚ ਦੇ ਵਿਅਕਤੀ ਨੂੰ ਦੇਖਿਆ। ਉਹ ਕੋਈ ਹੋਰ ਨਹੀਂ ਸਗੋਂ ਫਿਰੋਜ਼ ਖਾਨ  ਸਨ। ਜਿਵੇਂ ਹੀ ਮੈਂ ਫਿਰੋਜ਼ ਖਾਨ ਨੂੰ ਕਾਰ 'ਚੋਂ ਬਾਹਰ ਨਿਕਲਦੇ ਹੋਏ ਦੇਖਿਆ, ਮੈਂ ਉਨ੍ਹਾਂ ਨੂੰ ਕਿਹਾ ਸਰ,  ਮੇਰਾ ਨਾਮ ਸ਼ਕਤੀ ਕਪੂਰ ਹੈ, ਮੈਂ ਫਿਲਮ ਇੰਸਟੀਚਿਊਟ ਆਫ ਪੂਣੇ ਤੋਂ ਹਾਂ ਅਤੇ ਐਕਟਿੰਗ 'ਚ ਮੇਰਾ ਡਿਪਲੋਮਾ ਵੀ ਹੈ। ਕਿਰਪਾ ਮੈਨੂੰ ਆਪਣੀ ਫਿਲਮ 'ਚ ਇਕ ਭੂਮਿਕਾ ਦਿਓ।''


ਸ਼ਕਤੀ ਕਪੂਰ ਨੇ ਅੱਗੇ ਦੀ ਕਹਾਣੀ ਦੱਸਦੇ ਹੋਏ ਕਿਹਾ,''ਇਹ ਸਭ ਹੋਣ ਤੋਂ ਬਾਅਦ ਫਿਰੋਜ਼ ਖਾਨ ਬਸ ਕਾਰ 'ਚ ਬੈਠੇ ਅਤੇ ਚਲੇ ਗਏ। ਉਸ ਸ਼ਾਮ ਹੀ ਮੈਂ ਇਕ ਕਰੀਬੀ ਦੋਸਤ ਕੇ. ਕੇ. ਸ਼ੁਕਲਾ ਦੇ ਘਰ ਗਿਆ ਸੀ, ਜੋ ਕਿ ਇਕ ਲੇਖਕ ਸੀ ਅਤੇ ਫਿਰੋਜ਼ ਖਾਨ ਨਾਲ ਹੀ 'ਕੁਰਬਾਨੀ' ਫਿਲਮ 'ਤੇ ਕੰਮ ਕਰ ਰਹੇ ਸਨ। ਉੱਥੇ ਪੁੱਜਣ 'ਤੇ ਮੇਰੇ ਦੋਸਤ ਨੇ ਦੱਸਿਆ ਕਿ ਫਿਰੋਜ਼ ਖਾਨ ਫਿਲਮ 'ਚ ਇਕ ਵਿਸ਼ੇਸ਼ ਭੂਮਿਕਾ ਲਈ ਇਕ ਆਦਮੀ ਦੀ ਤਲਾਸ਼ ਕਰ ਰਹੇ ਹਨ, ਉਹ ਆਦਮੀ ਪੂਣੇ ਦੇ ਫਿਲਮ ਇੰਸਟੀਚਿਊਟ ਤੋਂ ਹੈ ਅਤੇ ਫਿਰੋਜ਼ ਖਾਨ ਨੇ ਉਸ ਦੀ ਕਾਰ ਨੂੰ ਟੱਕਰ ਵੀ ਮਾਰੀ ਹੈ। ਇਹ ਸੁਣ ਕੇ ਮੈਂ ਐਕਸਾਈਟੇਡ ਹੋ ਗਿਆ ਕਿ ਓਏ ਮੈਂ ਹੀ ਹਾਂ ਉਹ ਆਦਮੀ। ਇਹ ਗੱਲ ਸੁਣ ਕੇ ਕੇ. ਕੇ. ਸ਼ੁਕਲਾ ਨੇ ਤੁਰੰਤ ਫਿਰੋਜ਼ ਖਾਨ ਨੂੰ ਫੋਨ ਕੀਤਾ ਅਤੇ ਮੇਰੇ ਬਾਰੇ 'ਚ ਉਨ੍ਹਾਂ ਨੂੰ ਦੱਸਿਆ।''


Tags: Shakti KapoorFeroz KhanFirst MovieThe Kapil Sharma ShowBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari