FacebookTwitterg+Mail

ਸ਼ਿਲਪਾ ਦੇ ਪਤੀ ਤੋਂ ਲੁੱਟੇ ਸਨ ਕਰੋੜਾਂ ਰੁਪਏ, ਹੁਣ ਹੋਇਆ ਐਨਕਾਊਂਟਰ

shakti naidu encounter shilpa husband looted money
20 February, 2020 09:10:00 AM

ਮੁੰਬਈ (ਬਿਊਰੋ) : ਦਿੱਲੀ ਦੇ ਬਦਮਾਸ਼ਾਂ ਵਿਚ ਸ਼ਾਮਲ ਕੁੱਖਾਤ ਸ਼ਿਵ ਸ਼ਕਤੀ ਨਾਇਡੂ ਨੂੰ ਪੁਲਸ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਡੇਰ ਕਰ ਦਿੱਤਾ। ਇਕ ਲੱਖ ਰੁਪਏ ਦੇ ਇਨਾਮੀ ਅਤੇ ਮੋਸਟ ਵਾਂਟੇਡ ਸ਼ਿਵ ਸ਼ਕਤੀ ਨਾਇਡੂ ਨੂੰ ਕੰਕਰਖੇੜਾ ਖੇਤਰ ਵਿਚ ਪੁਲਸ ਨੇ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਕੋਲ ਪੁਲਸ ਨੇ ਚੋਰੀ ਦੀ ਫਾਰਚਿਊਨਰ ਕਾਰ, 9MM ਦੀ ਕਾਰਬਾਇਨ ਅਤੇ 12 ਡੀ. ਬੀ. ਐੱਲ. ਬੰਦੂਕਾਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਾਇਡੂ ਨੇ ਬੀਤੇ ਸੋਮਵਾਰ ਨੂੰ ਹੀ ਇਹ ਫਾਰਚਿਊਨਰ ਕਾਰ ਲੁੱਟੀ ਸੀ ਅਤੇ ਲੁੱਟ ਤੋਂ ਬਾਅਦ ਉਹ ਕੰਕਰਖੇੜਾ ਸਥਿਤ ਆਰ. ਕੇ. ਸਿਟੀ ਕਲੋਨੀ ਵਿਚ ਇਕ ਫੌਜੀ ਦੇ ਖਾਲੀ ਪਏ ਫਲੈਟ ਵਿਚ ਲੁੱਕ ਗਿਆ ਸੀ। ਮੰਗਲਵਾਰ ਦੀ ਸ਼ਾਮ ਲਗਭਗ 4 ਵਜੇ ਘਰ ਦੇ ਬਾਹਰ ਖੜੀ ਚੋਰੀ ਦੀ ਕਾਰ 'ਤੇ ਨਜ਼ਰ ਪੈਂਦੇ ਹੀ ਪੁਲਸ ਨੇ ਨਾਇਡੂ ਨੂੰ ਇਸ ਫਲੈਟ ਕੋਲ ਘੇਰ ਲਿਆ। ਪੁਲਸ ਦੇ ਮੁਤਾਬਕ ਨਾਇਡੂ ਨਾਲ ਉਨ੍ਹਾਂ ਦੀ 30 ਮਿੰਟ ਤੱਕ ਮੁੱਠਭੇੜ ਹੋਈ ਸੀ। ਇਸ ਦੌਰਾਨ ਪੁਲਸ ਦੀ ਇਕ ਗੋਲੀ ਨਾਇਡੂ ਦੇ ਸੀਨੇ ਵਿਚ ਲੱਗੀ ਅਤੇ ਉਹ ਉੱਥੇ ਹੀ ਢੇਰ ਹੋ ਗਿਆ। ਹਾਲਾਂਕਿ ਸ਼ਿਵ ਸ਼ਕਤੀ ਨਾਇਡੂ ਦਾ ਇਕ ਹੋਰ ਸਾਥੀ ਰਵੀ ਉਰਫ ਭੂਰਾ ਮੌਕੇ 'ਤੇ ਫਰਾਰ ਹੋ ਗਿਆ। ਇਸ ਮੁੱਠਭੇੜ ਦੌਰਾਨ ਇਕ ਪੁਲਸਵਾਲੇ ਨੂੰ ਵੀ ਗੋਲੋ ਲੱਗ ਗਈ। ਹਾਲਾਂਕਿ ਉਨ੍ਹਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸ਼ਿਵ ਸ਼ਕਤੀ ਨਾਇਡੂ ਉਰਫ ਭੋਲਾ ਕਾਲੀਦਾਸ 35 ਸਾਲ ਦੀ ਉਮਰ ਵਿਚ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ ਹੈ। ਕਰੀਬ 8 ਸਾਲ ਤੋਂ ਸ਼ਿਵ ਸ਼ਕਤੀ ਨਾਇਡੂ ਜਰਾਇਮ ਦੀ ਦੁਨੀਆ ਵਿਚ ਸੀ ਅਤੇ ਉਸ ਨੇ ਕਈ ਵੱਡੇ ਦੋਸ਼ ਕੀਤੇ ਸਨ।

ਨਾਇਡੂ ਦੇ ਪਿਤਾ ਬਾਬੂਲਾਲ ਦੱਖਣ ਭਾਰਤ ਤੋਂ ਦਿੱਲੀ ਵਿਚ ਆ ਕੇ ਵਸ ਗਏ ਸਨ। ਬਾਬੂਲਾਲ ਕੱਪੜਿਆਂ ਦਾ ਕੰਮ ਕਰਦੇ ਸਨ। ਸ਼ੁਰੂਆਤੀ ਦਿਨਾਂ ਵਿਚ ਨਾਇਡੂ ਪਿਤਾ ਦਾ ਹੱਥ ਵਟਾਉਣ ਲੱਗੇ। ਖੁਰਾਫਾਤੀ ਦਿਮਾਗ ਦਾ ਨਾਇਡੂ ਗਾਰਮੈਂਟ ਦੀ ਦੁਕਾਨ ਦੇ ਨਾਲ–ਨਾਲ ਹਵਾਲਾ ਦੇ ਧੰਧੇ ਨਾਲ ਜੁੜ ਗਿਆ। ਦਿੱਲੀ ਦੇ ਮਦਨਗੀਰ ਇਲਾਕੇ ਵਿਚ ਰਹਿਣ ਵਾਲੇ ਨਾਇਡੂ ਨੇ 28 ਜਨਵਰੀ 2014 ਨੂੰ ਦਿੱਲੀ ਵਿਚ ਫਿਲਮ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤੋਂ 7 ਕਰੋੜ 80 ਲੱਖ ਰੁਪਏ ਲੁੱਟੇ ਸਨ। ਹਾਲ ਹੀ ਵਿਚ ਉਸ ਨੇ ਇਕ ਦੂਜੇ ਗੈਂਗਸਟਰ ਹਨੀ ਦੀ ਹੱਤਿਆ ਵੀ ਕੀਤੀ ਸੀ।


Tags: Shilpa ShettyRaj KundraLooted MoneyShakti NaiduEncounterBollywood Celebrity

About The Author

sunita

sunita is content editor at Punjab Kesari