FacebookTwitterg+Mail

'ਸ਼ਕਤੀਮਾਨ' ਨੂੰ ਛੋਟੇ ਪਰਦੇ 'ਤੇ ਵਾਪਸ ਲਿਆਉਣਗੇ ਮੁਕੇਸ਼ ਖੰਨਾ

shaktimaan
05 March, 2017 11:40:04 AM

ਮੁੰਬਈ— 90 ਦੇ ਦਹਾਕੇ ਦਾ ਲੋਕਪ੍ਰਿਯ ਸੁਪਰਹੀਰੋ 'ਸ਼ਕਤੀਮਾਨ' ਟੀ. ਵੀ. 'ਤੇ ਵਾਪਸੀ ਕਰਨ ਜਾ ਰਿਹਾ ਹੈ ਅਤੇ ਅਭਿਨੇਤਾ ਮੁਕੇਸ਼ ਖੰਨਾ ਦਾ ਕਹਿਣਾ ਹੈ ਕਿ, ਨਵੇਂ ਸੀਜ਼ਨ 'ਚ ਇਸ ਕਿਰਦਾਰ ਦੇ ਅਸਧਾਰਨ ਸ਼ਕਤੀਆ ਹਾਸਲ ਕਰਨ ਦਾ ਸਫਰ ਦਿਖਾਇਆ ਜਾਵੇਗਾ। ਮੁਕੇਸ਼ ਖੰਨਾ ਨੇ ਸੀਰੀਅਲ 'ਸ਼ਕਤੀਮਾਨ' ਅਤੇ ਕਰੀਬੀ ਦੋਸਤ 'ਗੰਗਾਧਰ ਵਿਦਿਆਧਰ ਮਾਇਆਧਰ ਔਕਾਰ ਨਾਥ ਸ਼ਾਸ਼ਤਰੀ' ਦੀ ਦੋਹਰੀ ਭੂਮਿਕਾ ਨਿਭਾਈ ਹੈ। ਅਭਿਨੇਤਾ ਨੇ ਕਿਹਾ ਕਿ ਨਵੇਂ ਸੀਜ਼ਨ 'ਚ ਲੋਕਪ੍ਰਿਯ ਨਾਇਕ ਦਾ ਬਚਪਨ ਦਿਖਾਇਆ ਜਾਵੇਗਾ ਅਤੇ ਦਰਸ਼ਕਾਂ ਨੂੰ ਸ਼ਕਤੀਮਾਨ ਬਣਨ ਦੇ ਉਨ੍ਹਾਂ ਦੇ ਸਫਰ ਨਾਲ ਜਾਣੂ ਕਰਵਾਇਆ ਜਾਵੇਗਾ। ਅਭਿਨੇਤਾ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਵੈਬਸਾਈਟ ਅਤੇ ਸ਼ਕਤੀਮਾਨ ਦੀ ਮੋਮ ਦੀ ਪ੍ਰਤਿਮਾ ਦਾ ਉਦਾਘਟਨ ਹੈ। ਉਨ੍ਹਾਂ ਕਿਹਾ, ''ਨਵਾਂ ਸੀਜ਼ਨ ਉਥੋ ਹੀ ਸ਼ੁਰੂ ਹੋਵੇਗਾ, ਜਿੱਥੇ ਪਿਛਲਾ ਸੀਜ਼ਨ ਖਤਮ ਹੋਇਆ ਸੀ। ਇਸ ਸੀਰੀਅਲ 'ਚ ਸ਼ਕਤੀਮਾਨ ਦਾ ਬਚਪਨ ਦਿਖਾਇਆ ਜਾਵੇਗਾ। ਇਸ 'ਚ ਉਨ੍ਹਾਂ ਦੇ ਆਪਣੇ ਸਤਿਗੁਰੂ ਨਾਲ ਅੋਖਾ ਪ੍ਰੀਖਣ ਲੈ ਕੇ ਸੁਪਰਹੀਰੋ ਬਣਨ ਦੀ ਪੂਰੀ ਪ੍ਰਕਿਰਿਆ ਦਿਖਾਈ ਜਾਵੇਗੀ।'' ਮੁਕੇਸ਼ ਖੰਨਾ ਫਿਰ ਤੋਂ ਸ਼ਕਤੀਮਾਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਨੇ ਇਸ ਕਿਰਦਾਰ ਲਈ ਆਪਣਾ ਲਈ ਕਰੀਬ 8 ਕਿਲੋ ਵਜ਼ਨ ਘੱਟ ਕੀਤਾ ਹੈ।

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕਿਹਾ ਕਿ, ਸੀਰੀਅਲ ਦੇ ਪਿਛਲੇ ਸੀਜ਼ਨ ਦੇ ਜ਼ਿਆਦਾਤਰ ਲੋਕਪ੍ਰਿਯ ਕਿਰਦਾਰ ਜਿਵੇਂ ਗੀਤਾ ਵਿਸ਼ਵਾਸ, ਤਮਰਾਜ ਕਿਲਵਿਸ਼ ਅਤੇ ਡਾਕਟਰ ਜੈਕਾਲ ਵਾਪਸ ਪਰਦੇ 'ਤੇ ਆਉਣਗੇ। 58 ਸਾਲਾਂ ਦੇ ਅਭਿਨੇਤਾ ਪ੍ਰੋਗਰਾਮ ਦੇ ਪ੍ਰਸਾਰਣ ਦੇ ਲਈ ਦੂਰਦਰਸ਼ਨ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ, ''ਮੈਂ ਚਾਹੁੰਦਾ ਹਾਂ ਕਿ ਦੂਜੇ ਚੈਨਲ ਜਿਵੇਂ ਕਲਰਸ, ਸੋਨੀ ਅਤੇ ਹੋਰ ਚੈਨਲ ਵੀ ਇਸ ਦਾ ਪ੍ਰਸਾਰਣ ਕਰਨ ਤਾਂ ਕਿ ਇਹ ਸੀਰੀਅਲ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚੇ।''


Tags: Shaktimaan Mukesh KhannaGeeta VishwasTamraj Kilvish Dr Jackal ਸ਼ਕਤੀਮਾਨ ਮੁਕੇਸ਼ ਖੰਨਾ