FacebookTwitterg+Mail

ਸ਼ਾਮ ਕੌਸ਼ਲ ਨੇ ਮੰਗੀ ਮੁਆਫੀ, 2 ਮਹਿਲਾਵਾਂ ਵਲੋਂ ਲਾਏ ਗਏ ਸਨ ਗੰਭੀਰ ਇਲਜ਼ਾਮ

sham kaushal
15 October, 2018 07:04:37 PM

ਮੁੰਬਈ (ਬਿਊਰੋ)— ਅਭਿਨੇਤਾ ਵਿੱਕੀ ਕੌਸ਼ਲ ਦੇ ਪਿਤਾ ਤੇ ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ 'ਤੇ #MeToo ਅਭਿਆਨ ਤਹਿਤ ਘੇਰੇ 'ਚ ਆ ਗਏ ਹਨ। ਹਾਲ ਹੀ 'ਚ 2 ਮਹਿਲਾਵਾਂ ਵਲੋਂ ਉਨ੍ਹਾਂ 'ਤੇ ਸ਼ੂਟ ਦੌਰਾਨ ਯੌਨ ਸ਼ੋਸ਼ਣ ਦਾ ਇਲਜ਼ਾਮ ਲਾਇਆ ਗਿਆ। ਟਵਿਟਰ 'ਤੇ ਨਮਿਤਾ ਪ੍ਰਕਾਸ਼ ਨੇ ਇਕ ਪੋਸਟ 'ਚ ਆਪਣੀ ਹੱਡਬੀਤੀ ਸੁਣਾਈ ਹੈ। ਨਮਿਤਾ ਨੇ ਮਨੋਰਮਾ ਸਿਕਸ ਫੀਟ ਤਹਿਤ, ਹੁਣ ਤੱਕ 56 ਹੋਰ ਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਿਟੇਡ ਵਰਗੀਆਂ ਫਿਲਮਾਂ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਹੈ। ਉਸ ਦਾ ਇਲਜ਼ਾਮ ਹੈ ਕਿ 2006 'ਚ ਆਊਟਡੋਰ ਸ਼ੂਟ ਦੌਰਾਨ ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ ਨੇ ਵੋਡਕਾ ਪੀਣ ਲਈ ਮੈਨੂੰ ਆਪਣੇ ਘਰ 'ਚ ਬੁਲਾਇਆ ਸੀ।

Punjabi Bollywood Tadka
ਨਮਿਤਾ ਦੇ ਮਨਾ ਕਰਨ ਦੇ ਬਾਵਜੂਦ ਸ਼ਾਮ ਕੌਸ਼ਲ ਨੇ ਵਾਰ-ਵਾਰ ਜਿੱਦ ਕੀਤੀ। ਬਾਅਦ 'ਚ ਸ਼ਾਮ ਉਸ ਨੂੰ ਫੋਨ 'ਚ ਅਸ਼ਲੀਲ ਵੀਡੀਓ ਦਿਖਾਉਣ ਲੱਗੇ। ਇਸ ਤੋਂ ਬਾਅਦ ਨਮਿਤਾ ਕਿਸੇ ਤਰੀਕੇ ਕਮਰੇ 'ਚੋਂ ਬਾਹਰ ਨਿਕਲੀ। ਨਮਿਤਾ ਤੋਂ ਇਲਾਵਾ ਇਕ ਹੋਰ ਮਹਿਲਾ ਨੇ ਸ਼ਾਮ ਕੌਸ਼ਲ 'ਤੇ ਗੰਭੀਰ ਇਲਜ਼ਾਮ ਲਾਏ ਹਨ। ਮਹਿਲਾ ਦਾ ਇਲਜ਼ਾਮ ਹੈ ਕਿ ਸ਼ਾਮ ਉਸ ਨੂੰ ਵਾਰ-ਵਾਰ ਮੈਸੇਜ ਕਰ ਕੇ ਕਮਰੇ 'ਚ ਬੁਲਾਉਂਦੇ ਸਨ। ਜਦੋਂ ਮਹਿਲਾ ਨੇ ਇਹ ਕਰਨ ਤੋਂ ਇਨਕਾਰ ਕੀਤਾ ਤਾਂ ਸ਼ਾਮ ਨੇ ਸੈੱਟ 'ਤੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਮਹਿਲਾ ਨੂੰ ਮਾਨਸਿਕ ਤਸੀਹੇ ਦੇ ਰਹੇ ਸਨ।

Punjabi Bollywood Tadka

ਉੱਥੇ ਹੀ ਇਲਜ਼ਾਮਾਂ 'ਚ ਘਿਰੇ ਸ਼ਾਮ ਕੌਸ਼ਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ''ਜਦੋਂ ਮੈਂ ਇੰਡਸਟਰੀ 'ਚ ਕੰਮ ਕਰ ਰਿਹਾ ਸੀ, ਮੈਂ ਪ੍ਰੋਫੈਸ਼ਨਲੀ ਤੇ ਨਿਜੀ ਤੌਰ 'ਤੇ ਇਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕੀਤੀ ਹੈ। ਕਦੇ ਨਹੀਂ ਚਾਹੁੰਦਾ ਸੀ ਕਿ ਕਿਸੇ ਮਹਿਲਾ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ। ਕੁਝ ਕਰੂ ਮੈਬਰਾਂ ਵਲੋਂ ਮੇਰੇ 'ਤੇ ਗੰਭੀਰ ਇਲਜ਼ਾਮ ਲਾਏ ਗਏ ਸਨ। ਜੇਕਰ ਮੈਂ ਅਣਜਾਨੇ 'ਚ ਕਿਸੇ ਨੂੰ ਦੁੱਖ ਪਹੁੰਚਾਇਆ ਹੋਵੇ ਤਾਂ ਮੈਂ ਸਭ ਮਹਿਲਾਵਾਂ ਤੋਂ, ਪ੍ਰੋਡਕਸ਼ਨ ਹਾਊਸ ਅਤੇ ਫਿਲਮ ਇੰਡਸਟਰੀ ਦੇ ਹਰ ਇਕ ਮੈਬਰ ਤੋਂ ਮਾਫੀ ਮੰਗਦਾ ਹਾਂ''।

Punjabi Bollywood Tadka
ਦੱਸਣਯੋਗ ਹੈ ਕਿ #MeToo ਅਭਿਆਨ 'ਚ ਹੁਣ ਤੱਕ ਸਾਜਿਦ ਖਾਨ, ਨਾਨਾ ਪਾਟੇਕਰ, ਵਿਕਾਸ ਬਹਿਲ, ਆਲੋਕ ਨਾਥ, ਲਵ ਰੰਜਨ, ਪੀਯੂਸ਼ ਮਿਸ਼ਰਾ, ਸੁਭਾਸ਼ ਘਈ ਅਤੇ ਰਜਤ ਕਪੂਰ ਵਰਗੇ ਦਿਗੱਜ ਕਲਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਬਾਲੀਵੁੱਡ 'ਚ #MeToo ਅਭਿਆਨ ਦੀ ਅਸਲੀ ਸ਼ੁਰੂਆਤ ਨਾਨਾ ਪਾਟੇਕਰ ਅਤੇ ਤਨੁਸ਼੍ਰੀ ਦੱਤਾ ਦੇ ਵਿਵਾਦ ਤੋਂ ਬਾਅਦ ਹੋਈ ਸੀ।


Tags: Sham Kaushal Nameeta Prakash MeToo Sexual Harassment Twitter Stunt Director

Edited By

Kapil Kumar

Kapil Kumar is News Editor at Jagbani.