FacebookTwitterg+Mail

ਰਮਜ਼ਾਨ 'ਚ ਬਿਕਨੀ ਪਹਿਨੇ ਤਸਵੀਰ ਸ਼ੇਅਰ ਕਰਨ 'ਤੇ ਟਰੋਲ ਹੋਈ ਸ਼ਮਾ ਸਿਕੰਦਰ

shama sikander
29 May, 2018 03:29:51 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਹਿਨਾ ਖਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮਸ਼ਹੂਰ ਅਦਾਕਾਰਾ ਸ਼ਮਾ ਸਿਕੰਦਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਸ਼ਮਾ ਅਕਸਰ ਆਪਣੀਆਂ ਹੌਟ ਤਸਵੀਰਾਂ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਹਿਨਾ ਖਾਨ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ। ਇਸ ਵੀਡੀਓ 'ਤੇ ਟਰੋਲ ਕਰਨ ਵਾਲੇ ਲੋਕਾਂ ਨੇ ਰਮਜ਼ਾਨ ਦੇ ਮਹੀਨੇ ਨੂੰ ਲੈ ਕੇ ਟਾਰਗੇਟ ਕਰਨਾ ਸ਼ੁਰੂ ਕੀਤਾ ਸੀ। ਉੱਥੇ ਹੀ ਹੁਣ ਟਰੋਲ ਕਰਨ ਵਾਲਿਆਂ ਨੇ ਕੁਝ ਅਜਿਹੀ ਬਦਸਲੂਕੀ ਸ਼ਮਾ ਸਿਕੰਦਰ ਨਾਲ ਕੀਤੀ ਹੈ।

Punjabi Bollywood Tadka
ਦਰਸਅਲ, ਸ਼ਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਸ਼ਮਾ ਬਿਕਨੀ ਪਹਿਨੇ ਨਜ਼ਰ ਆ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਸ਼ਮਾ ਦਾ ਇਹ ਅੰਦਾਜ਼ ਫੈਨਜ਼ ਨੂੰ ਪਸੰਦ ਨਹੀਂ ਆਇਆ। ਸ਼ਮਾ ਦੀ ਤਸਵੀਰ ਨੂੰ ਲੈ ਕੇ ਉਸਦੇ ਫੈਨਜ਼ ਨੇ ਉਸਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਟਰੋਲਰਜ਼ ਨੇ ਉਸਨੂੰ ਰਮਜ਼ਾਨ ਦੇ ਮਹੀਨੇ 'ਚ ਅਜਿਹੀਆਂ ਬੋਲਡ ਤਸਵੀਰਾਂ ਸ਼ੇਅਰ ਕਰਨ 'ਤੇ ਖਰੀਆਂ-ਖਰੀਆਂ ਸੁਣਾਈਆਂ ਤਾਂ ਕੁਝ ਨੇ ਕਿਹਾ ਕਿ ਸ਼ਮਾ ਨੇ ਇਸਲਾਮ ਛੱਡ ਦਿੱਤਾ ਹੈ ਜਿਸ ਵਜ੍ਹਾ ਉਹ ਅਜਿਹੀਆਂ ਤਸਵੀਰਾਂ ਸ਼ੇਅਰ ਕਰਨ 'ਚ ਪਰਹੇਜ਼ ਨਹੀਂ ਕਰ ਰਹੀ ਹੈ।


Tags: Shama Sikander Ramadan Troll Bikini Islam Tv Actress

Edited By

Kapil Kumar

Kapil Kumar is News Editor at Jagbani.