ਮੁੰਬਈ (ਬਿਊਰੋ)— ਟੀ. ਵੀ. ਅਭਿਨੇਤਰੀ ਸ਼ਮਾ ਸਿਕੰਦਰ ਆਪਣੀ ਖੂਬਸੂਰਤੀ ਦੇ ਨਾਲ-ਨਾਲ ਫਿਟਨੈੱਸ 'ਤੇ ਵੀ ਕਾਫੀ ਧਿਆਨ ਦਿੰਦੀ ਹੈ। ਉਹ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਇਨ੍ਹੀਂ ਦਿਨੀਂ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ।
ਹਾਲ ਹੀ 'ਚ ਸ਼ਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਬਿਜ਼ੀ ਸ਼ੈਡਿਊਲ ਦੇ ਬਾਵਜੂਦ ਵੀ ਸ਼ਮਾ ਆਪਣੀ ਫਿਟਨੈੱਸ ਨੂੰ ਅਹਿਮੀਅਤ ਦਿੰਦੀ ਹੈ।
ਸ਼ਮਾ ਸਿਕੰਦਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਹੈ। ਸ਼ਮਾ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 991,000 ਫਾਲੋਅਰਜ਼ ਹਨ।