FacebookTwitterg+Mail

ਟੀ. ਵੀ. ਦੀ ਇਸ ਹੌਟ ਅਭਿਨੇਤਰੀ ਨੇ ਮੰਗੇਤਰ ਨਾਲ ਇੰਝ ਮਨਾਇਆ ਵੈਲੇਨਟਾਈਨ ਡੇਅ (ਦੇਖੋ ਤਸਵੀਰਾਂ)

    1/14
11 February, 2017 07:07:27 PM
ਮੁੰਬਈ— ਕੁਝ ਦਿਨ ਪਹਿਲਾਂ ਵੈੱਬ ਸੀਰੀਜ਼ 'ਮਾਇਆ' 'ਚ ਆਪਣਾ ਬੇਹੱਦ ਬੋਲਡ ਅੰਦਾਜ਼ ਦਿਖਾਉਣ ਵਾਲੀ ਅਭਿਨੇਤਰੀ ਸ਼ਮਾ ਸਿਕੰਦਰ ਨੇ ਆਪਣੇ ਮੰਗੇਤਰ ਨਾਲ ਵੈਲੇਨਟਾਈਨ ਡੇਅ ਮਨਾਇਆ ਹੈ। ਸ਼ਮਾ ਨੇ ਜੇਮਸ ਮਿਲੀਰੌਨ ਨਾਲ ਕੇਕ ਕੱਟ ਕੇ ਤੇ ਗੁਲਾਬ ਦੇ ਫੁੱਲਾਂ ਨਾਲ ਆਪਣੇ ਇਸ ਵੈਲੇਨਟਾਈਨ ਡੇਅ ਨੂੰ ਯਾਦਗਾਰ ਬਣਾਇਆ। ਦੱਸਣਯੋਗ ਹੈ ਕਿ ਜੇਮਸ ਮਿਲੀਰੌਨ ਦੁਬਈ ਦੇ ਬਿਜ਼ਨੈੱਸਮੈਨ ਹਨ ਤੇ ਸ਼ਮਾ ਦਾ ਇਹ ਵੈਲੇਨਟਾਈਨ ਖਾਸ ਬਣਾਉਣ ਲਈ ਉਹ ਭਾਰਤ ਆਏ ਹੋਏ ਹਨ।
ਇਸ ਮੌਕੇ ਇਨ੍ਹਾਂ ਦੋਵਾਂ ਨੇ ਕੱਪੜੇ ਵੀ ਇਕੋ-ਜਿਹੇ ਪਹਿਨੇ। ਸ਼ਮਾ ਨੂੰ ਟੀ. ਵੀ. ਸੀਰੀਅਲ 'ਯੇ ਹੈ ਲਾਈਫ' ਰਾਹੀਂ ਪ੍ਰਸਿੱਧੀ ਮਿਲੀ ਸੀ। ਇਸ ਸੀਰੀਅਲ 'ਚ ਸ਼ਮਾ ਸਿੰਪਲ ਕੁੜੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਉਸ ਤੋਂ ਬਾਅਦ ਅਚਾਨਕ ਸ਼ਮਾ ਸਿਕੰਦਰ ਦਾ ਅਜਿਹਾ ਲੁੱਕ ਦੇਖ ਕੇ ਫੈਨਜ਼ ਹੈਰਾਨ ਹੋ ਗਏ। ਸ਼ਮਾ ਸਿਕੰਦਰ ਪਿਛਲੇ ਸਾਲ ਸ਼ਾਰਟ ਫਿਲਮ 'ਸੈਕਸੋਹਾਲਿਕ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਨੇ ਕਾਫੀ ਬੋਲਡ ਕਿਰਦਾਰ ਨਿਭਾਇਆ ਸੀ।

Tags: Shama Sikander Fiance James Milliron Valentine Day ਸ਼ਮਾ ਸਿਕੰਦਰ ਮੰਗੇਤਰ ਜੇਮਸ ਮਿਲੀਰੌਨ