ਮੁੰਬਈ (ਬਿਊਰੋ) — ਟੀ. ਵੀ. ਸ਼ੋਅ 'ਬਾਲਵੀਰ' ਦੀ 'ਭਯੰਕਰ ਪਰੀ' ਅਤੇ ਐਡਲਟ ਵੈੱਬ ਸੀਰੀਜ਼ 'ਮਾਇਆ' ਨਾਲ ਲੋਕਪ੍ਰਿਯ ਹੋਣ ਵਾਲੀ ਸ਼ਮਾ ਸਿਕੰਦਰ ਇਕ ਵਾਰ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ, ਸ਼ਮਾ ਸਿਕੰਦਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ 'ਤੇ ਹਮੇਸ਼ਾ ਲੋਕ ਕੁਮੈਂਟ ਕਰਦੇ ਹਨ ਕਿ ਪਲਾਸਟਿਕ ਸਰਜਰੀ ਕਰਵਾ ਕੇ ਉਹ ਅਜਿਹੀ ਆਕਰਸ਼ਿਤ ਦਿਖ 'ਚ ਨਜ਼ਰ ਆਉਂਦੀ ਹੈ।
![Punjabi Bollywood Tadka](https://img.punjabi.bollywoodtadka.in/multimedia/11_11_5523175391-ll.jpg)
ਇਸੇ ਮੁੱਦੇ 'ਤੇ ਸ਼ਮਾ ਨੇ ਇਕ ਇੰਟਰਵਿÎਊ ਦੌਰਾਨ ਕਿਹਾ, ''ਕਈ ਲੋਕ ਮੇਰੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਦੇਖ ਕੇ ਕੁਮੈਂਟ ਕਰਦੇ ਹਨ ਕਿ ਮੈਂ ਪਲਾਸਟਿਕ ਸਰਜਰੀ ਕਰਵਾਈ ਹੈ। ਸੱਚ ਆਖਾ ਤਾਂ ਅਜਿਹੇ ਕੁਮੈਂਟਸ ਪੜ ਕੇ ਮੈਂ ਹੱਸਦੀ ਹਾਂ। ਕਿਸੇ ਕੋਲ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਮੈਂ ਪਲਾਸਟਿਕ ਸਰਜਰੀ ਜਾਂ ਕਿਸੇ ਤਰ੍ਹਾਂ ਦੀ ਸਰਜਰੀ ਆਪਣੇ ਸਰੀਰ 'ਤੇ ਕਰਵਾਈ ਹੈ।
![Punjabi Bollywood Tadka](https://img.punjabi.bollywoodtadka.in/multimedia/11_11_5568480356-ll.jpg)
ਮੈਂ ਵੱਖਰੀ ਦਿਸਣ ਲੱਗੀ ਕਾਂ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ, ਜੋ ਕਿ ਗਲਤ ਹਨ। ਇਨ੍ਹਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਮੇਕਅੱਪ ਦੇ ਜ਼ਰੀਏ ਵੀ ਵੱਖਰੇ ਦਿਸ ਸਕਦੇ ਹੋ। ਮਾਰਕਿਟ 'ਚ ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ ਨਾਲ ਤੁਸੀਂ ਵੱਖਰੇ ਜਾਂ ਆਕਰਸ਼ਿਤ ਦਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਰਜਰੀ ਹੀ ਕਰਵਾਉਣੀ ਪਵੇ।''
![Punjabi Bollywood Tadka](https://img.punjabi.bollywoodtadka.in/multimedia/11_11_5576297347-ll.jpg)
ਦੱਸਣਯੋਗ ਹੈ ਕਿ ਛੋਟੇ ਪਰਦੇ ਤੋਂ ਸ਼ੁਰੂਆਤ ਕਰਨ ਵਾਲੀ ਸ਼ਮਾ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਇੰਟਰਨੈੱਟ ਦੀ ਨਵੀਂ ਕੁਈਨ ਬਣੀ ਹੋਈ ਹੈ।
![Punjabi Bollywood Tadka](https://img.punjabi.bollywoodtadka.in/multimedia/11_11_5546612403-ll.jpg)
ਟੀ. ਵੀ. ਅਤੇ ਡਿਜ਼ੀਟਲ ਦੁਨੀਆ 'ਚ ਆਪਣੀ ਬੋਲਡ ਅਤੇ ਹੌਟ ਲੁੱਕ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਸ਼ਮਾ ਸਿਕੰਦਰ ਅਕਸਰ ਆਪਣੀਆਂ ਪੋਸਟਾਂ ਕਰਕੇ ਪ੍ਰਸ਼ੰਸਕਾਂ ਵਿਚਕਾਰ ਚਰਚਾ 'ਚ ਬਣੀ ਰਹਿੰਦੀ ਹੈ।
![Punjabi Bollywood Tadka](https://img.punjabi.bollywoodtadka.in/multimedia/11_11_5557549895-ll.jpg)
ਸ਼ਮਾ ਨੇ ਵਿਕਰਮ ਭੱਟ ਦੀ ਐਡਲਟ ਵੈੱਬ ਸੀਰੀਜ਼ 'ਮਾਇਆ' 'ਚ ਆਪਣੀ ਬੋਲਡਨੈੱਸ ਨਾਲ ਸਾਰਿਆ ਦੇ ਹੋਸ਼ ਉਡਾ ਦਿੱਤੇ ਸਨ। ਸ਼ਮਾ ਨੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਕਈ ਮਿਊਜ਼ਿਕ ਵੀਡੀਓਜ਼ ਅਤੇ ਕੁਝ ਫਿਲਮਾਂ 'ਚ ਵੀ ਕੈਮਿਓ ਰੋਲ ਕੀਤੇ। ਸ਼ਮਾ ਨੇ ਫਿਲਮ 'ਪ੍ਰੇਮ ਅਗਨ', 'ਮਨ' ਅਤੇ 'ਅੰਸ਼' 'ਚ ਕੰਮ ਕਰ ਚੁੱਕੀ ਹੈ।
![Punjabi Bollywood Tadka](https://img.punjabi.bollywoodtadka.in/multimedia/11_11_5596609798-ll.jpg)