FacebookTwitterg+Mail

ਸ਼ਮੀ ਕਪੂਰ ਦੇ ਖਾਸ ਜਨਮਦਿਨ 'ਤੇ ਜਾਣੋ ਉਨ੍ਹਾਂ ਬਾਰੇ ਕੁਝ ਅਣਸੁਣੀਆਂ ਗੱਲਾਂ!

    1/11
21 October, 2016 05:52:51 PM
ਮੁੰਬਈ—ਹਿੰਦੀ ਫਿਲਮ ਇੰਡਸਟਰੀ ਦੇ ਨਾਮੀ ਮਸ਼ਹੂਰ ਕਲਾਕਾਰ ਸ਼ਮੀ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 21 ਅਕਤੂਬਰ, 1931 ਨੂੰ ਮੁੰਬਈ 'ਚ ਹੋਇਆ। ਸ਼ਮੀ ਕਪੂਰ ਨੇ ਐਕਟਿੰਗ ਦੀ ਇਕ ਵੱਖਰੀ ਸ਼ੈਲੀ ਵਿਕਸਿਤ ਕੀਤੀ।
ਸ਼ਮੀ ਕਪੂਰ ਦੇ ਪਿਤਾ ਪ੍ਰਿਥਵੀ ਰਾਜ ਕਪੂਰ ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਭਿਨੇਤਾ ਸਨ। ਘਰ 'ਚ ਫਿਲਮੀ ਮਾਹੌਲ ਸੀ, ਇਸ ਲਈ ਬਚਪਨ ਤੋਂ ਹੀ ਸ਼ਮੀ ਕਪੂਰ ਦੀ ਰੁਚੀ ਵੀ ਐਕਟਿੰਗ ਵੱਲ ਹੀ ਰਹੀ ਸੀ। ਸਾਲ 1953 'ਚ ਰਿਲੀਜ਼ ਫਿਲਮ 'ਜੀਵਣ ਜਿਯੋਤੀ' ਨਾਲ ਸ਼ਮੀ ਕਪੂਰ ਨੇ ਆਪਣੀ ਡੈਬਿਊ ਫਿਲਮ ਕੀਤੀ।
ਅੱਜ ਦੇ ਸਮੇਂ 'ਚ ਇੰਟਰਨੈੱਟ 'ਤੇ ਕਰੋੜਾ ਲੋਕ ਉਨ੍ਹਾਂ ਦੇ ਦੀਵਾਨੇ ਹਨ। ਦਿਲਚਸਪ ਗੱਲਾਂ ਇਹ ਹਨ ਕਿ ਸ਼ਮੀ ਕਪੂਰ ਫਿਲਮ ਇੰਡਸਟਰੀ 'ਚ ਹੀ ਨਹੀਂ ਦੇਸ਼ ਵੀ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ ਕੁਝ ਸ਼ੁਰੂਆਤੀ ਲੋਕਾਂ 'ਚ ਇਕ ਸਨ।
ਕੈਰੀਅਰ ਦੀ ਸ਼ੁਰੂਆਤ ਸਮੇਂ 'ਚ (1953 ਤੋਂ 1957 ਤੱਕ) ਸ਼ਮੀ ਕਪੂਰ ਫਿਲਮ ਇੰਡਸਟਰੀ ਨੇ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਜੋ ਵੀ ਭੂਮਿਕਾ ਮਿਲੀ, ਉਸ ਨੂੰ ਸਵੀਕਾਰ ਕਰਦੇ ਰਹੇ। ਸ਼ਮੀ ਕਪੂਰ ਨੂੰ ਪਛਾਣ ਨਿਰਦੇਸ਼ਕ ਨਾਸਿਰ ਹੁਸੈਨ ਦੀ ਸਾਲ 1957 'ਚ ਆਈ ਫਿਲਮ 'ਤੁਮਸਾ ਨਹੀਂ ਦੇਖਾ' ਨਾਲ ਮਿਲੀ। ਸ਼ਮੀ ਕਪੂਰ ਨੇ ਆਪਣੇ ਪੰਜ ਦਹਾਕੇ ਦੇ ਲੰਬੇ ਕੈਰੀਅਰ ਨਾਲ ਲਗਭਗ 200 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀਆਂ ਕੁਝ ਬਿਹਤਰੀਨ ਫਿਲਮਾਂ ਹਨ -ਰੰਗੀਨ ਰਾਤੇ, ਤੁਮਸਾ ਨਹੀਂ ਦੇਖਾ, ਮੁਜ਼ਰਿਮ, ਉਜਾਲਾ ਦਿਲ ਦੇਕੇ ਦੇਖੋ, ਜੰਗਲੀ, ਪ੍ਰੋਫੈਸਰ ਚਾਈਨਾ ਟਾਊਨ, ਬਲੱਫ ਮਾਸਟਰ, ਕਸ਼ਮੀਰ ਕੀ ਕਲੀ, ਰਾਜਕੁਮਾਰ, ਜਾਨਵਰ, ਤੀਸਰੀ ਮੰਜਿਲ, ਏਨ ਇਵਨਿੰਗ ਇਨ ਪੈਰਿਸ, ਤੁਮਸੇ ਅੱਛਾ ਕੌਣ ਹੈ, ਪ੍ਰਿੰਸ, ਅੰਦਾਜ਼, ਵਿਧਾਤਾ ਆਦਿ ਹਨ। ਆਪਣੇ ਦਮਦਾਰ ਐਕਟਿੰਗ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਖਾਸ ਪਛਾਣ ਬਣਾਉਣ ਵਾਲੇ ਸ਼ਮੀ ਕਪੂਰ 14 ਅਗਸਤ, 2011 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।

Tags: ਸ਼ਮੀ ਕਪੂਰਕਲਾਕਾਰਜਨਮਦਿਨShammi Kapoor artist birthday