FacebookTwitterg+Mail

Birthday special: ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਲਈ ਜਾਣੇ ਜਾਂਦੇ ਹਨ ਸ਼ੰਮੀ ਕਪੂਰ

    1/22
21 October, 2015 03:03:50 PM
ਆਪਣੇ ਖਾਸ ਅੰਦਾਜ਼ ਲਈ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਉਣ ਵਾਲੇ ਅਭਿਨੇਤਾ ਸ਼ੰਮੀ ਕਪੂਰ ਦਾ ਜਨਮ 21 ਅਕਤੂਬਰ 1931 ਨੂੰ ਹੋਇਆ। ਸ਼ੰਮੀ ਕਪੂਰ ਮੁਤਾਬਕ ਸੰਗੀਤ ਅਤੇ ਧੁਨ ਦੀ ਸਹੀ ਸਮਝ ਕਾਰਨ ਉਨ੍ਹਾਂ ਨੂੰ ਆਪਣੇ ਕੈਰੀਅਰ 'ਚ ਕਾਫੀ ਮਦਦ ਮਿਲੀ, ਜਿਸ ਕਾਰਨ ਉਹ ਆਸ਼ਾ ਪਾਰੇਖ, ਮੁਮਤਾਜ ਅਤੇ ਹੇਲਨ ਵਰਗੀਆਂ ਅਭਿਨੇਤਰੀਆਂ ਨਾਲ ਤਾਲ ਨਾਲ ਤਾਲ ਮਿਲਾ ਸਕੇ। ਸ਼ੰਮੀ ਕਪੂਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪ੍ਰਿਥਵੀ ਥਿਏਟਰ ਨਾਲ ਫਿਲਮ 'ਜੋਤੀ' ਨਾਲ ਕੀਤੀ। ਸ਼ੰਮੀ ਕਪੂਰ ਨੂੰ ਉਸ ਦਹਾਕੇ ਦਾ ਸਭ ਤੋਂ ਸਟਾਈਲਿਸ਼ ਅਭਿਨੇਤਾ ਮੰਨਿਆ ਜਾਂਦਾ ਸੀ। ਸ਼ੰਮੀ ਕਪੂਰ ਨੇ ਸਾਲ 1955 'ਚ ਮਸ਼ਹੂਰ ਅਭਿਨੇਤਰੀ ਗੀਤਾ ਬਾਲੀ ਨਾਲ ਵਿਆਹ ਕਰਵਾਇਆ ਅਤੇ ਇਸ ਨੂੰ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਮੰਨਦੇ ਹਨ। ਸ਼ੰਮੀ ਕਪੂਰ ਅਤੇ ਗੀਤਾ ਬਾਲੀ ਦਾ ਸਾਥ ਜ਼ਿਆਦਾ ਲੰਬਾ ਨਹੀਂ ਰਿਹਾ ਕਿਉਂਕਿ 1966 'ਚ ਗੀਤਾ ਬਾਲੀ ਸਵਰਗ ਸਿਧਾਰ ਗਈ ਸੀ ਅਤੇ ਫਿਰ ਸ਼ੰਮੀ ਕਪੂਰ ਨੇ ਦੂਜਾ ਵਿਆਹ ਕਰਵਾਇਆ। ਸ਼ੰਮੀ ਕਪੂਰ ਨੂੰ ਬਾਲੀਵੁੱਡ 'ਚ ਸਭ ਤੋਂ ਜ਼ਿਆਦਾ ਚੁਸਤ ਅਭਿਨੇਤਾ ਮੰਨਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਕਿਹਾ, ''ਮੈਂ ਇਕ ਪ੍ਰਿੰਸ ਦੀ ਤਰ੍ਹਾਂ ਜੀਵਨ ਗੁਜਾਰਿਆ ਹੈ, ਜਿਸ ਦਾ ਮੌਕਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਮੈਂ ਤਾਂ ਬੋਨਸ ਜਾਂ ਕ੍ਰਿਕਟ ਦੀ ਭਾਸ਼ਾ 'ਚ ਬਹੁਤ ਸਮੇਂ ਪਹਿਲਾਂ ਤੋਂ ਖੇਡ ਰਿਹਾਂ ਹਾਂ।''
ਦੱਸਣਯੋਗ ਹੈ ਕਿ ਸ਼ੰਮੀ ਕਪੂਰ ਨੇ 'ਤੀਸਰੀ ਮੰਜ਼ਿਲ' (1966), 'ਕਸ਼ਮੀਰ ਕੀ ਕਲੀ' (1964), 'ਰਾਜਕੁਮਾਰ', 'ਬ੍ਰਹਮਚਾਰੀ' (1968), 'ਜੰਗਲੀ', 'ਪਗਲਾ ਕਹੀ ਕਾ' (1970), 'ਏਨ ਈਵਨਿੰਗ ਇਨ ਪੈਰਿਸ', 'ਜਾਨਵਰ', 'ਦਿਲ ਤੇਰਾ ਦੀਵਾਨਾ', 'ਚਾਈਨਾ ਟਾਊਨ', 'ਦਿਲ ਦੇਕੇ ਦੇਖੋ' (1959), ਅਤੇ 'ਵਿਧਾਤਾ' (1982) ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ ਦੇ ਗੀਤਾਂ ਦੇ ਬੋਲ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: Shammi KapoorbirthdayGeeta Baliਸ਼ੰਮੀ ਕਪੂਰਜਨਮਦਿਨਗੀਤਾ ਬਾਲੀ