FacebookTwitterg+Mail

19 ਸਾਲ ਦੀ ਹੋਈ ਸ਼ਨਾਇਆ ਕਪੂਰ, ਦੋਸਤਾਂ ਨਾਲ ਮਿਲ ਕੇ ਕੀਤੀ ਪਾਰਟੀ (ਵੀਡੀਓ)

shanaya kapoor
02 November, 2018 05:37:32 PM

ਮੁੰਬਈ (ਬਿਊਰੋ)— ਸਟਾਰ ਕਿਡਜ਼ ਸੁਹਾਨਾ ਖਾਨ, ਸ਼ਨਾਇਆ ਕਪੂਰ ਅਤੇ ਅਨਨਿਆ ਪਾਂਡੇ ਬੇਹੱਦ ਕਰੀਬੀ ਦੋਸਤ ਹਨ। ਹਾਲ ਹੀ 'ਚ ਸ਼ਨਾਇਆ ਦੇ 19ਵੇਂ ਜਨਮਦਿਨ ਮੌਕੇ ਸੁਹਾਨਾ ਅਤੇ ਅਨਨਿਆ ਨੇ ਮਿਲ ਕੇ ਬਰਥਡੇ ਦੀ ਪਾਰਟੀ ਕੀਤੀ। ਬਰਥਡੇ ਦੀ ਵੀਡੀਓ 'ਚ ਤਿੰਨੋਂ ਕਾਫੀ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਗੱਲ ਕਰੀਏ ਸ਼ਨਾਇਆ ਕਪੂਰ ਦੇ ਬਰਥਡੇ ਦੀ ਤਾਂ ਉਸ ਦਾ ਬਰਥਡੇ ਇਸ ਲਈ ਖਾਸ ਹੁੰਦਾ ਹੈ ਕਿਉਂਕਿ ਉਸ ਦਾ ਅਤੇ ਦਿਗੱਜ ਅਭਿਨੇਤਾ ਸ਼ਾਹਰੁਖ ਖਾਨ ਦਾ ਬਰਥਡੇ ਇਕ ਹੀ ਦਿਨ ਆਉਂਦਾ ਹੈ। ਸ਼ਨਾਇਆ ਨੇ ਆਪਣਾ ਬਰਥਡੇ ਪਰਿਵਾਰ ਨਾਲ ਜੁੜੇ ਹੋਏ ਕਰੀਬੀ ਲੋਕਾਂ ਨਾਲ ਮਿਲ ਕੇ ਮਨਾਇਆ। ਇਸ ਮੌਕੇ ਅਰਜੁਨ, ਜਾਨਹਵੀ ਕਪੂਰ, ਖੁਸ਼ੀ ਕਪੂਰ ਅਤੇ ਬੋਨੀ ਕਪੂਰ ਮੌਜੂਦ ਸੀ।

 
 
 
 
 
 
 
 
 
 
 
 
 
 

My everything ❤ #shanayakapoor @shanayakapoor02

A post shared by Shanaya Kapoor (@shanayakapoorx) on Nov 1, 2018 at 11:57am PDT

ਆਪਣੀ ਦੋਸਤ ਦੀ ਪਾਰਟੀ ਨੂੰ ਖਾਸ ਬਣਾਉਣ ਲਈ ਸ਼ਾਹਰੁਖ ਦੀ ਬੇਟੀ ਸੁਹਾਨਾ ਲੰਡਨ ਤੋਂ ਆਈ ਸੀ। ਉਹ ਲੰਡਨ 'ਚ ਰਹਿ ਕੇ ਪੜ੍ਹਾਈ ਕਰਦੀ ਹੈ ਅਤੇ ਹੁਣ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਲਈ ਘਰ ਆਈ ਹੈ। ਸੁਹਾਨਾ ਨੇ ਇਨ੍ਹਾਂ ਲੋਕਾਂ ਨਾਲ ਇਕੱਠਿਆਂ ਬਰਥਡੇ 'ਤੇ ਖੂਬ ਮਸਤੀ ਕੀਤੀ।

 

 
 
 
 
 
 
 
 
 
 
 
 
 
 
 
 

A post shared by Shanaya Kapoor (@shanayakapoorx) on Nov 1, 2018 at 11:58am PDT


Tags: Shanaya Kapoor Ananya Pandey Suhana Khan Birthday Shah Rukh Khan Bollywood Actress

Edited By

Kapil Kumar

Kapil Kumar is News Editor at Jagbani.