ਨਵੀਂ ਦਿੱਲੀ (ਬਿਊਰੋ)— ਭੋਜਪੁਰੀ ਫਿਲਮ ਨਿਰਮਾਤਾ ਸ਼ਨਾਇਆ ਮਕਾਨੀ ਹੁਣ ਆਪਣੀ ਹੌਟਨੈੱਸ ਨਾਲ ਬਾਲੀਵੁੱਡ 'ਚ ਸੰਨੀ ਲਿਓਨ ਵਰਗੀਆਂ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਨਜ਼ਰ ਆਵੇਗੀ। ਸ਼ਨਾਇਆ ਨੇ ਪਿਛਲੇ ਦਿਨੀਂ ਇਕ ਇੰਟਰਵਿਊ 'ਚ ਬਾਲੀਵੁੱਡ 'ਚ ਆਉਣ ਦਾ ਇਸ਼ਾਰਾ ਦਿੱਤਾ ਸੀ।

ਸ਼ਨਾਇਆ ਨੇ ਕਿਹਾ ਸੀ ਕਿ ਉਹ ਆਪਣੇ ਪ੍ਰੋਡਕਸ਼ਨ ਹਾਊਸ ਨੂੰ ਉਚਾਈਆਂ 'ਤੇ ਲਿਜਾਉਣ ਲਈ ਇਕ ਦਮਦਾਰ ਸਕ੍ਰਿਪਟ ਦੀ ਭਾਲ 'ਚ ਹੈ ਤਾਂ ਕਿ ਉਹ ਉਸ ਨਾਲ ਬਾਲੀਵੁੱਡ 'ਚ ਐਂਟਰੀ ਕਰ ਸਕੇ।

ਜ਼ਿਕਰਯੋਗ ਹੈ ਕਿ ਸ਼ਨਾਇਆ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ 'ਡ੍ਰੀਮ ਕੈਚਰ' ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਇਸ ਸਾਲ 'ਸੁਣੋ ਸਸੁਰਜੀ' ਵਰਗੀਆਂ ਸੁਪਰਹਿੱਟ ਫਿਲਮ ਦਿੱਤੀਆਂ ਹਨ।

ਬਾਲੀਵੁੱਡ 'ਚ ਮਚਾਉਣਾ ਚਾਹੁੰਦੀ ਹੈ ਤਹਿਲਕਾ
ਹਿੰਦੀ ਫਿਲਮਾਂ ਨੂੰ ਲੈ ਕੇ ਸ਼ਨਾਇਆ ਮਕਾਨੀ ਬੇਹੱਦ ਸੀਰੀਅਸ ਹੈ ਅਤੇ ਫਿਲਹਾਲ ਤੇਜ਼ੀ ਨਾਲ ਉਹ ਇਕ ਚੰਗੀ ਸਕ੍ਰੀਪਟ ਲੱਭ ਰਹੀ ਹੈ।

ਹਾਲਾਂਕਿ ਇਕ ਦਿਨ 'ਚ ਉਹ ਕਈ ਸਕ੍ਰੀਪਟਸ ਦੇਖਦੀ ਹੈ ਪਰ ਹਾਲੇ ਤੱਕ ਕੁਝ ਫਾਈਨਲ ਨਹੀਂ ਕਰ ਸਕਿਆ ਹੈ।

ਉਂਝ ਸ਼ਨਾਇਆ ਮਕਾਨੀ 'ਕਹਾਣੀ' ਨੂੰ ਲੈ ਕੇ ਬੇਹੱਦ ਸੰਜੀਦਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਚੰਗੀ ਕਹਾਣੀ ਹੀ ਦਮਦਾਰ ਫਿਲਮ ਦਾ ਆਧਾਰ ਹੁੰਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਜ਼ਬਰਦਸਤ ਕਹਾਣੀ 'ਤੇ ਹੀ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਬਣੇ ਤਾਂ ਕਿ ਉਹ ਬਾਲੀਵੁੱਡ 'ਚ ਤਹਿਲਕਾ ਮਚਾ ਸਕੇ।

ਦੱਸ ਦੇਈਏ ਕਿ ਆਪਣੀ ਇਸ ਫਿਲਮ 'ਚ ਉਹ ਖੁਦ ਬੋਲਡ ਅਦਾਵਾਂ ਨਾਲ ਦਿਖਾਉਂਦੀ ਨਜ਼ਰ ਆ ਸਕਦੀ ਹੈ।