ਲਾਸ ਏਂਜਲਸ- ਸੁਪਰ ਮਾਡਲ ਸ਼ੈਨਿਨਾ ਸ਼ਾਇਕ ਦੇ ਸ਼ੂਟ ਦੀਆਂ ਕੁਝ ਫੋਟੋਜ਼ ਹਾਲ ਹੀ 'ਚ ਸਾਹਮਣੇ ਆਈਆਂ ਹਨ। ਉਨ੍ਹਾਂ ਨੇ 'Cosmo Australia' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਸ਼ੂਟ ਫਰਵਰੀ ਮਹੀਨੇ ਦੀ ਮੈਗਜ਼ੀਨ ਲਈ ਹੈ। ਸਾਰੀਆਂ ਫੋਟੋਜ਼ 'ਚ ਉਨ੍ਹਾਂ ਦਾ ਹੌਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਹ ਕਲਰਉਲ ਆਉਟਫਿਟ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇਸ ਫੋਟੋਸ਼ੂਟ ਦੀਆਂ ਫੋਟੋਜ਼ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਸ਼ੂਟ ਦੀਆਂ ਫੋਟੋਜ਼ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
ਸ਼ੈਨਿਨਾ ਨੇ ਮੈਗਜ਼ੀਨ ਦਾ ਕਵਰ ਪੇਜ਼ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ,''First cover for the new year Thank you @cosmoaustralia ❤!! Had the best time shooting this story in Bondi with the Aussie Cosmo team 🌞Photographed by @nicklearyphotography'. एक और फोटो शेयर करते हुए कैप्शन दिया है, Inside story for @cosmoaustralia 💋🌊 it's out now Australia 🐨 photographed by @nicklearyphotography #cosmopolitan #australia.''
ਸ਼ੈਨਿਨਾ ਅਕਸਰ ਵੱਖ-ਵੱਖ ਬ੍ਰਾਂਡਜ਼ ਅਤੇ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਉਨ੍ਹਾਂ ਨੇ ਸਾਲ 2015 'ਚ ਅਦਾਕਾਰ ਸ਼ਾਹਰੁਖ ਖਾਨ ਨਾਲ ਵੀ ਵੋਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ। ਉਹ ਕਈ ਮਸ਼ਹੂਰ ਫੈਸ਼ਨ ਸ਼ੋਅਜ਼ ਲਈ ਰੈਂਪਵਾਕ ਕਰ ਚੁੱਕੀ ਹੈ।