FacebookTwitterg+Mail

ਮਜਦੂਰ ਦੀ ਗਾਇਕੀ ਤੋਂ ਸ਼ੰਕਰ ਮਹਾਦੇਵਨ ਹੋਏ ਪ੍ਰਭਾਵਿਤ, ਨਾਲ ਗਾਉਣ ਦੀ ਜਤਾਈ ਇੱਛਾ

shankar mahadevan
02 July, 2018 06:32:57 PM

ਮੁੰਬਈ (ਬਿਊਰੋ)— ਸ਼ੰਕਰ ਮਹਾਦੇਵਨ ਅੱਜ ਦੇਸ਼ ਦੇ ਸਭ ਤੋਂ ਸਫਲ ਮਿਊਜ਼ਿਕ ਕੰਪੋਜ਼ਰਾਂ 'ਚ ਗਿਣੇ ਜਾਂਦੇ ਹਨ। ਜਗ੍ਹਾ-ਜਗ੍ਹਾ ਉਹ ਲਾਈਵ ਕੰਸਰਟ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਸੁਣਨ ਲਈ ਲੋਕ ਵੱਡੀ ਗਿਣਤੀ 'ਚ ਆਉਂਦੇ ਹਨ ਪਰ ਇਕ ਸ਼ਖਸ ਅਜਿਹਾ ਵੀ ਹੈ, ਜਿਸ ਦੀ ਗਾਇਕੀ ਦੇ ਸ਼ੰਕਰ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਉਕਤ ਸ਼ਖਸ ਨਾਲ ਗੀਤ ਗਾਉਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।
ਕੇਰਲ ਦੇ ਰਹਿਣ ਵਾਲੇ ਰਾਕੇਸ਼ ਉੱਨੀ ਨੇ ਕਮਲ ਹਾਸਨ ਦੀ ਫਿਲਮ 'ਵਿਸ਼ਵਰੂਮਨ' ਦਾ ਇਕ ਗੀਤ ਗਾਇਆ ਹੈ। ਰਾਕੇਸ਼ ਪੇਸ਼ੇ ਤੋਂ ਇਕ ਮਜਦੂਰ ਹੈ। ਰਾਕੇਸ਼ ਵਲੋਂ ਗਾਇਆ ਸ਼ੰਕਰ ਮਹਾਦੇਵਨ ਦਾ ਇਹ ਗੀਤ ਸ਼ੁੱਕਰਵਾਰ ਤੋਂ ਕਾਫੀ ਵਾਇਰਲ ਹੋ ਰਿਹਾ ਹੈ।

 

‪This is called fruit of labour!‬ ‪When we hear this, it just makes me feel so so proud of our country that produces so much talent and is so rich in culture. Who is this guy???‬ ‪How can I trace him?‬ ‪Need help & would like to work with him. ‬

Posted by Shankar Mahadevan on Friday, June 29, 2018

ਖੁਦ ਸ਼ੰਕਰ ਨੇ ਵੀ ਗੀਤ ਨੂੰ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਲਿਖਿਆ, 'ਇਹ ਆਦਮੀ ਕੌਣ ਹੈ? ਇਸ ਨੂੰ ਕਹਿੰਦੇ ਹਨ ਮਿਹਨਤ ਦਾ ਫਲ ਮਿਲਣਾ। ਜਦੋਂ ਮੈਂ ਇਹ ਗੀਤ ਸੁਣਿਆ ਤਾਂ ਮੈਨੂੰ ਆਪਣੇ ਦੇਸ਼ 'ਤੇ ਮਾਣ ਮਹਿਸੂਸ ਹੋਇਆ। ਇਥੇ ਇੰਨੇ ਟੈਲੇਂਟਿਡ ਤੇ ਕਲਾ ਦੇ ਧਨੀ ਲੋਕ ਪੈਦਾ ਹੁੰਦੇ ਹਨ?'

 

‪On #SocialMediaDay‬ ‪I had posted about this very special & talented farmer Rakesh Unni & I’ve just been able to find him through the reach of the internet, I spoke with him & will now take things forward!‬ ‪I’d like to thank each one of you for the tremendous love & support.‬

Posted by Shankar Mahadevan on Sunday, July 1, 2018

ਸ਼ੰਕਰ ਮਹਾਦੇਵਨ ਨੇ ਕਿਸੇ ਤਰ੍ਹਾਂ ਗੀਤ ਗਾਉਣ ਵਾਲੇ ਸ਼ਖਸ ਦਾ ਫੋਨ ਨੰਬਰ ਲੱਭਿਆ ਤੇ ਉਸ ਨੂੰ ਫੋਨ ਮਿਲਾਇਆ। ਰਾਕੇਸ਼ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਸ਼ੰਕਰ ਨੇ ਕਿਹਾ ਕਿ ਉਹ ਉਸ ਨੂੰ ਮਿਲਣ ਦੇ ਨਾਲ-ਨਾਲ ਗੀਤ ਵੀ ਰਿਕਾਰਡ ਕਰਨਗੇ। ਇਕ ਇੰਟਰਵਿਊ ਦੌਰਾਨ ਰਾਕੇਸ਼ ਨੇ ਦੱਸਿਆ ਕਿ ਉਸ ਦੇ ਇਕ ਡਰਾਈਵਰ ਦੋਸਤ ਨੇ ਇਹ ਗੀਤ ਰਿਕਾਰਡ ਕੀਤਾ ਤੇ ਵੀਡੀਓ ਪੋਸਟ ਕਰ ਦਿੱਤੀ। ਉਸ ਨੂੰ ਇਸ ਬਾਰੇ ਉਦੋਂ ਤਕ ਪਤਾ ਨਹੀਂ ਲੱਗਾ, ਜਦੋਂ ਤਕ ਕੁਵੈਤ ਤੋਂ ਉਸ ਦੀ ਭੈਣ ਦੇ ਪਤੀ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ।


Tags: Shankar Mahadevan Music Director Social Media Rakesh Unni

Edited By

Rahul Singh

Rahul Singh is News Editor at Jagbani.