FacebookTwitterg+Mail

ਹਿਨਾ ਖਾਨ ਅਤੇ ਰਵੀ ਦੁੱਬੇ ਨੂੰ ਮਾਤ ਦੇ ਕੇ 'ਖਤਰੋਂ ਕੇ ਖਿਲਾੜੀ 8' ਦੇ ਜੇਤੂ ਬਣੇ ਸ਼ਾਂਤਨੂ

shantanu maheshwari
01 October, 2017 11:22:13 AM

ਨਵੀਂ ਦਿੱਲੀ (ਬਿਊਰੋ)— ਡਾਂਸਰ ਅਤੇ ਅਦਾਕਾਰ ਸ਼ਾਂਤਨੂ ਮਾਹੇਸ਼ਵਰੀ ਹੁਣ 'ਖਤਰੋਂ ਕੇ ਖਿਲਾੜੀ' ਵੀ ਬਣ ਗਏ ਹਨ। ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 8' ਦੇ ਵਿਜੇਤਾ ਬਣੇ। ਸ਼ਾਂਤਨੂ ਨੇ ਫਾਈਨਲ 'ਚ ਜ਼ਬਰਦਸਤ ਸਟੰਟ ਪਰਫਾਰਮ ਕਰਕੇ ਰਵੀ ਦੁੱਬੇ ਅਤੇ ਹਿਨਾ ਖਾਨ ਨੂੰ ਪਛਾੜਦੇ ਹੋਏ ਟ੍ਰਾਫੀ ਹਾਸਲ ਕੀਤੀ। ਆਖਿਰੀ ਮੁਕਾਬਲਾ ਸ਼ਾਂਤਨੂ ਮਾਹੇਸ਼ਵਰੀ ਅਤੇ ਹਿਨਾ ਖਾਨ 'ਚ ਹੋਇਆ। ਸ਼ਾਂਤਨੂ ਨੂੰ ਪ੍ਰਾਈਜ਼ ਦੇ ਤੌਰ 'ਤੇ 20 ਲੁੱਖ ਰੁਪਏ ਅਤੇ ਇਕ ਲਿਸ਼ਕਦੀ ਕਮਪਸ ਗੱਡੀ ਮਿਲੀ ਹੈ।

Punjabi Bollywood Tadka
ਸ਼ਾਂਤਨੂ ਨੇ ਸ਼ੋਅ 'ਚ ਸੂਝ-ਬੂਝ ਦੇ ਨਾਲ ਕਈ ਬੇਹਤਰੀਨ ਸਟੰਟ ਕੀਤੇ। ਉਹ ਕੇਵਲ ਇਕ ਹੀ ਵਾਰ ਐਲੀਮਿਨੇਸ਼ਨ ਰਾਊਂਡ ਵਿਚ ਗਏ। ਆਪਣੀ ਮੈਂਟਲ, ਸੈਂਸ ਆਫ ਬੈਲੇਂਸ ਕਾਰਨ ਉਸ ਨੇ ਸਾਰੇ ਸਟੰਟ ਧਮਾਕੇਦਾਰ ਅੰਦਾਜ਼ ਵਿਚ ਕੀਤੇ। ਸ਼ੋਅ ਵਿਚ ਹਰ ਕੰਟੈਸਟੈਂਟ ਸ਼ਾਂਤਨੂ ਨੂੰ ਚੈਲੇਂਜ ਦਿੰਦਾ ਸੀ। ਟੀ. ਵੀ. ਅਦਾਕਾਰਾ ਨਿਆ ਸ਼ਰਮਾ ਅਤੇ ਮੋਨਿਕਾ ਡੋਗਰਾ ਸ਼ਾਂਤਨੂੰ ਨੂੰ ਰੀਅਲ ਜੈਂਟਲਮੈਨ ਦੱਸਦੀਆਂ ਹਨ। ਸ਼ਾਂਤਨੂੰ ਨੇ ਆਪਣੀ ਜਿੱਤ ਦੀ ਖੁਸ਼ੀ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ। ਮੈਨੂੰ ਨਹੀਂ ਲੱਗਿਆ ਕਿ ਮੈਂ ਫਾਈਨਲ ਤੱਕ ਪਹੁੰਚ ਪਾਵਾਂਗਾ।

Punjabi Bollywood Tadka

ਇਸ ਜਰਨੀ ਵਿਚ ਮੈਂ ਆਪਣੇ ਕਾਫੀ ਡਰ ਨੂੰ ਦੂਰ ਕੀਤਾ। ਸ਼ੋਅ ਵਿਚ ਨਿਆ ਸ਼ਰਮਾ, ਮੋਨਿਕਾ ਡੋਗਰਾ, ਰਵੀ ਦੁੱਬੇ, ਰਿਤਵਿਕ ਦੇ ਵਿਚ ਤਗੜਾ ਕੰਪੀਟਿਸ਼ਨ ਰਿਹਾ। ਸ਼ੋਅ ਦੇ ਗ੍ਰੈਂਡ ਫਿਨਾਲੇ ਵਿਚ ਰੋਹਿਤ ਸ਼ੈੱਟੀ ਦੀ ਨਿਰਦੇਸ਼ਿਤ ਫਿਲਮ 'ਗੋਲਮਾਲ ਅਗੇਨ' ਦੀ ਸਟਾਰਕਾਸਟ ਅਜੇ ਦੇਵਗਨ, ਸ਼ਰੇਅਸ ਤਲਪੜੇ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਨਾਲ ਕਪੂਰ ਅਤੇ ਤੱਬੂ ਆਏ ਹਨ। ਰੋਹਿਤ ਸ਼ੈੱਟੀ ਦੀ ਇਹ ਫਿਲਮ ਦਿਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਗੋਲਮਾਲ ਦੀ ਟੀਮ ਨੇ ਫਿਨਾਲੇ ਵਿਚ ਆਪਣੀ ਮਸਤੀ ਦੇ ਨਾਲ ਲੋਕਾਂ ਨੂੰ ਖੂਬ ਐਂਟਰਟੇਨ ਕੀਤਾ।ਸ਼ਾਂਤਨੂ ਮਹੇਸ਼ਵਰੀ ਪੇਸ਼ੇ ਤੋਂ ਡਾਂਸਰ ਅਤੇ ਕੋਰਿਓਗ੍ਰਾਫਰ ਹੈ। ਉਸ ਨੇ ਡਾਂਸ ਸ਼ੋਅ ਅਤੇ ਸੀਰੀਅਲ ਵਿਚ ਵੀ ਕੰਮ ਕੀਤਾ ਹੈ। ਹਾਲ ਹੀ ਵਿਚ ਉਸ ਦੇ ਟੀ. ਵੀ. ਸ਼ੋਅ ਦੇ ਵਿਵਾਦਿਤ ਸ਼ੋਅ 'ਪਹਰੇਦਾਰ ਪਿਆ' ਵਿਚ ਕੰਮ ਕਰਨ ਦੀ ਖਬਰ ਸੀ।

Punjabi Bollywood Tadka
ਹਾਲ ਹੀ ਮੀਡੀਆ ਨਾਲ ਦਿੱਤੇ ਇੰਟਰਵਿਊ ਵਿਚ ਸ਼ਾਂਤਨੂੰ ਨੇ ਕਿਹਾ ਕਿ, ''ਮੈਂ ਇਸ ਸ਼ੋਅ ਦਾ ਸੀਜ਼ਨ 2 ਕਦੇ ਨਹੀਂ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਅਜਿਹੀਆਂ ਖਬਰਾਂ ਕਿਥੋਂ ਤੋਂ ਆਈਆਂ ਹਨ। ਮੈਂ ਅਜਿਹੇ ਪ੍ਰੋਜੈਕਟ ਹੱਥ ਵਿਚ ਲੈਣਾ ਚਾਹੁੰਦਾ ਹਾਂ ਜੋ ਮੈਨੂੰ ਚੈਲੇਂਜ ਅਤੇ ਪ੍ਰੇਰਿਤ ਕਰਨ। ਇਸ ਵਾਰ ਸ਼ੋਅ ਵਿੱਚ ਟੀ. ਵੀ. ਇੰਡਸਟਰੀ ਦੇ ਬੇਹਤਰੀਨ ਕੰਟੈਸਟੈਂਟ ਸ਼ਾਮਲ ਰਹੇ। ਦੱਸ ਦੇਈਏ ਕਿ ਇਸ ਸੀਜ਼ਨ ਦੀ ਸ਼ੁਰੂਆਤ ਜੁਲਾਈ ਵਿਚ ਹੋਈ ਸੀ ਅਤੇ ਇਸ ਦੀ ਜ਼ਿਆਦਾਤਰ ਸ਼ੂਟਿੰਗ ਸਪੇਨ ਵਿਚ ਹੋਈ ਹੈ।

Punjabi Bollywood Tadka


Tags: Shantanu MaheshwariKhatron Ke KhiladiHina Khan Ravi DubeyGrand FinaleAjay Devgn Kunal Kemmu Arshad Warsi Shreyas Talpade Tusshar Kapoor Parineeti Chopraਖਤਰੋਂ ਕੇ ਖਿਲਾੜੀ