FacebookTwitterg+Mail

'ਬਾਹੂਬਲੀ' ਨੂੰ ਆਵਾਜ਼ ਦੇਣ ਵਾਲਾ ਇਹ ਵਿਅਕਤੀ ਸੰਜੇ ਦੱਤ ਦੀ ਫਿਲਮ 'ਚ ਬਣੇਗਾ ਖਲਨਾਇਕ!!

sharad kelkar
05 September, 2017 03:05:36 PM

ਗਵਾਲੀਅਰ— ਬਾਲੀਵੁੱਡ ਐਕਟਰ ਸੰਜੇ ਦੱਤ ਸਟਾਰਰ ਫਿਲਮ 'ਭੂਮੀ' 22 ਸਤੰਬਰ ਤੋਂ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਐਕਸ਼ਨ ਅਤੇ ਥ੍ਰੀਲਰ ਨਾਲ ਭਰਪੂਰ ਇਸ ਫਿਲਮ 'ਚ ਸੰਜੇ ਦੱਤ, ਅਦਿਤੀ ਰਾਓ ਹੈਦਰੀ ਅਤੇ ਸਿਧਾਂਤ ਗੁਪਤ ਮੁੱਖ ਭੂਮਿਕਾਵਾਂ 'ਚ ਹਨ। ਉੱਥੇ ਸ਼ਰਦ ਕੇਲਕਰ ਨੇ ਇਸ 'ਚ ਵਿਲੇਨ ਦਾ ਕਿਰਦਾਰ ਨਿਭਾਇਆ ਹੈ। 

Punjabi Bollywood Tadka

ਜਾਣਕਾਰੀ ਮੁਤਾਬਕ ਸ਼ਰਦ ਕੇਲਕਰ ਦਾ ਜਨਮ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ 'ਚ 7 ਅਕਤੂਬਰ 1976 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਗਵਾਲੀਅਰ ਅਤੇ ਐੱਮ. ਬੀ. ਏ. ਦੀ ਡਿਗਰੀ ਪ੍ਰੇਸਟੀਜ਼ ਕਾਲਜ ਇੰਦੌਰ ਤੋਂ ਪੁਰੀ ਕੀਤੀ ਹੈ। ਪੜ੍ਹਾਈ ਪੁਰੀ ਕਰਨ ਤੋਂ ਬਾਅਦ ਸ਼ਰਦ ਕੇਲਕਰ ਨੇ ਫਿਜ਼ੀਕਲ ਐਜੂਕੇਸ਼ਨ ਦੀ ਦੁਨੀਆਂ 'ਚ ਕਦਮ ਰੱਖਿਆ, ਜਿਸ ਤੋਂ ਬਾਅਦ ਉਹ ਇੰਸਟ੍ਰਕਟਰ ਦੇ ਰੂਪ 'ਚ ਕੰਮ ਕਰਨ ਲੱਗੇ। 

Punjabi Bollywood Tadka

ਜ਼ਿਕਰਯੋਗ ਹੈ ਕਿ 'ਬਾਹੂਬਲੀ' ਹਿੰਦੀ ਵਰਜ਼ਨ 'ਚ ਬਾਹੂਬਲੀ ਨੂੰ ਕਿਸ ਨੇ ਆਪਣੀ ਆਵਾਜ਼ ਦਿੱਤੀ ਹੈ? ਕਈ ਸਾਰੀਆਂ ਫਿਲਮਾਂ ਤੇ ਪ੍ਰਸਿੱਧ ਹਿੰਦੀ ਸੀਰੀਅਲ 'ਚ ਨਜ਼ਰ ਆ ਚੁੱਕੇ ਅਭਿਨੇਤਾ ਸ਼ਰਦ ਕੇਲਕਰ ਨੇ ਬਾਹੂਬਲੀ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਹੈ, ਜਿਸ ਦੇ ਸਾਰੇ ਦੀਵਾਨੇ ਹਨ। ਟੀ. ਵੀ. ਦੀ ਦੁਨੀਆ ਦੇ ਨਾਮਵਰ ਅਭਿਨੇਤਾ ਸ਼ਰਦ ਕੇਲਕਰ ਨੂੰ ਉਸ ਦੀ ਦਮਦਾਰ ਆਵਾਜ਼ ਲਈ ਕਾਫੀ ਸਰਾਹਿਆ ਜਾਂਦਾ ਰਿਹਾ ਹੈ। 

Punjabi Bollywood Tadka

ਉਸ ਦੀ ਜ਼ਿੰਦਗੀ 'ਚ ਯੂ-ਟਰਨ ਉਸ ਸਮੇਂ ਆਇਆ, ਜਦੋਂ ਉਸ ਨੇ ਰਾਜਾਮੌਲੀ ਦੀ ਫਿਲਮ 'ਬਾਹੂਬਲੀ' ਲਈ ਵਾਇਸ ਟੈਸਟ ਦਿੱਤਾ। ਇਸ ਬਾਰੇ ਖੁਦ ਸ਼ਰਦ ਕੇਲਕਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਉਸ ਨੇ ਬਾਹੂਬਲੀ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਹੈ।

Punjabi Bollywood Tadka

ਸ਼ਰਦ ਕੇਲਕਰ ਨੇ 'ਬਾਹੂਬਲੀ' ਦਾ ਹਿੱਸਾ ਬਣਨ ਦੇ ਸਫਰ ਬਾਰੇ ਦੱਸਿਆ, 'ਮੈਂ ਟੀ. ਵੀ. 'ਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਕਾਫੀ ਲੋਕ ਬੋਲਦੇ ਸਨ ਕਿ ਤੁਹਾਡੀ ਆਵਾਜ਼ ਬਹੁਤ ਵਧੀਆ ਹੈ, ਡਬਿੰਗ ਕਿਉਂ ਨਹੀਂ ਕਰਦੇ। ਇਕ ਡਬਿੰਗ ਕੰਪਨੀ ਹੈ, ਜਿਹੜੀ ਬਹੁਤ ਸਾਰੀਆਂ ਹਾਲੀਵੁੱਡ ਫਿਲਮਾਂ ਦੀ ਡਬਿੰਗ ਕਰਦੀ ਹੈ ਤੇ ਉਸ ਦਾ ਨਾਂ ਹੀ 'ਡਬਿੰਗ' ਹੈ। ਮੈਂ ਉਥੇ ਡਬਿੰਗ ਦੇ ਗੁਰ ਸਿੱਖੇ। ਮੈਂ ਪੇਸ਼ੇਵਰ ਤਰੀਕੇ ਨਾਲ ਡਬਿੰਗ ਨਹੀਂ ਕਰ ਰਿਹਾ ਸੀ ਪਰ ਉਥੋਂ ਸ਼ੁਰੂਆਤ ਹੋਈ।

Punjabi Bollywood Tadka


Tags: TV and Bollywood celebritySharad kelkarSanjay duttBhoomiਸੰਜੇ ਦੱਤਭੂਮੀ