FacebookTwitterg+Mail

ਸ਼ਰਧਾ ਕਪੂਰ ਨੇ ਪ੍ਰਭਾਸ ਦਾ ਇੰਸਟਾਗ੍ਰਾਮ 'ਤੇ ਕੀਤਾ ਇੰਝ ਸੁਆਗਤ

sharadha kapoor welcome to parbhas
27 April, 2019 06:45:52 PM

ਮੁੰਬਈ (ਬਿਊਰੋ)— ਖੂਬਸੂਰਤ ਤੇ ਐਨਰਜੈਟਿਕ ਅਦਾਕਾਰਾ ਸ਼ਰਧਾ ਕਪੂਰ ਨੂੰ ਤਾਂ ਹਰ ਕੋਈ ਜਾਣਦਾ ਹੈ। ਉਹ ਆਪਣੇ ਸਹਿ ਕਲਾਕਾਰਾਂ ਦੀ ਆਓ ਭਗਤ ਕਰਨਾ ਵੀ ਬਾਖੂਬੀ ਜਾਣਦੀ ਹੈ। ਸ਼ਰਧਾ ਨੇ 'ਸਾਹੋ' ਫਿਲਮ ਦੇ ਆਪਣੇ ਸਹਿ-ਕਲਾਕਾਰ ਪ੍ਰਭਾਸ ਦਾ ਬੜੀ ਹੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ ਦੀ ਦੁਨੀਆ 'ਚ ਪੈਰ ਰੱਖਣ ਵਾਲੇ ਸੁਪਰਸਟਾਰ ਪ੍ਰਭਾਸ ਦਾ ਸ਼ਰਧਾ ਕਪੂਰ ਨੇ ਇਕ ਖੂਬਸੂਰਤ ਪੋਸਟ ਪਾ ਕੇ ਸੁਆਗਤ ਕੀਤਾ ਹੈ।
ਪ੍ਰਭਾਸ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਭਾਸ ਦੀ ਤਸਵੀਰ ਸਾਂਝੀ ਕਰਦਿਆਂ ਸ਼ਰਧਾ ਕਪੂਰ ਨੇ ਲਿਖਿਆ ਹੈ, 'Welcome to insta!!! One of the nicest human beings I have ever met and an absolute darling 💜@actorprabhas'

 

 
 
 
 
 
 
 
 
 
 
 
 
 
 

Welcome to insta!!! One of the nicest human beings I have ever met and an absolute darling 💜@actorprabhas

A post shared by Shraddha (@shraddhakapoor) on Apr 26, 2019 at 7:33pm PDT

ਦੱਸਣਯੋਗ ਹੈ ਕਿ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫਿਲਮ 'ਸਾਹੋ' ਰਿਲੀਜ਼ ਤੋਂ ਪਹਿਲਾਂ ਹੀ ਖੂਬ ਚਰਚਾ 'ਚ ਹੈ। ਇਸ ਫਿਲਮ ਦੀ ਸ਼ੂਟਿੰਗ ਮੁੰਬਈ 'ਚ ਚੱਲ ਰਹੀ ਹੈ। ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੀ ਰਹਿਣ ਵਾਲੀ ਸ਼ਰਧਾ ਆਪਣੀ ਹਰੇਕ ਛੋਟੀ-ਵੱਡੀ ਹਲਚਲ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਹੈ। ਹਾਲ ਹੀ 'ਚ ਸ਼ਰਧਾ ਨੇ ਪ੍ਰਭਾਸ ਨਾਲ 'ਸਾਹੋ' ਫਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਸ਼ਰਧਾ ਨੂੰ 'ਸਾਹੋ' ਦੀ ਟੀਮ ਨਾਲ ਟਾਈਮ ਬਿਤਾਉਂਦੇ ਦੇਖਿਆ ਗਿਆ ਸੀ। ਸ਼ਰਧਾ ਇਸ ਸਾਲ 4 ਫਿਲਮਾਂ ਦੇਣ ਜਾ ਰਹੀ ਹੈ, ਜਿਨ੍ਹਾਂ 'ਚ ਉਹ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਵੇਗੀ।


Tags: Shraddha KapoorPrabhasBollywood NewsSaahoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.