FacebookTwitterg+Mail

ਸ਼ਰਧਾ ਕਪੂਰ ਦੀ 'ਸਤ੍ਰੀ' ਨੇ ਬਾਕਸ ਆਫਿਸ 'ਤੇ ਆਲੀਆ ਭੱਟ ਦੀ 'ਰਾਜ਼ੀ' ਨੂੰ ਦਿੱਤੀ ਮਾਤ

shardha kapoor
01 October, 2018 03:39:43 PM

ਨਵੀਂ ਦਿੱਲੀ—ਅਭਿਨੇਤਰੀ ਸ਼ਰਧਾ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ 'ਸਤ੍ਰੀ' ਨੇ ਆਲੀਆ ਭੱਟ ਦੀ 'ਰਾਜ਼ੀ' ਦੇ ਬਾਕਸ ਆਫਿਸ ਕਲੈਕਸ਼ਨ ਨੂੰ ਮਾਤ ਦਿੱਤੀ ਹੈ ਜੋ 2018 'ਚ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚੋਂ ਇਕ ਸੀ। ਦੋਵੇਂ ਫਿਲਮਾਂ 'ਚ ਮੁੱਖ ਭੂਮਿਕਾ 'ਚ ਮਹਿਲਾਵਾਂ ਦੇ ਹੋਣ ਤੋਂ ਇਲਾਵਾ, 'ਸਤ੍ਰੀ' ਅਤੇ 'ਰਾਜ਼ੀ' 'ਚ ਪ੍ਰਤੀਭਾਸ਼ਾਲੀ ਪੁਰਸ਼ ਕਲਾਕਾਰਾਂ ਦੀ ਵੀ ਸਮਾਨਤਾ ਸੀ। ਸ਼ਰਧਾ ਕਪੂਰ ਦੀ 'ਸਤ੍ਰੀ' ਆਪਣੇ ਟੀਜਰ ਰਿਲੀਜ਼ ਤੋਂ ਬਾਅਦ ਤੋਂ ਹੀ ਚਰਚਾਵਾਂ 'ਚ ਛਾਈ ਹੋਈ ਸੀ ਅਤੇ ਹੁਣ ਅਭਿਨੇਤਰੀਆਂ ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ਪਕੜ ਨਾਲ ਧੂਮ ਮਚਾ ਰਹੀਆਂ ਹਨ। ਰਿਲੀਜ਼ ਦੇ ਸਿਰਫ ਇਕ ਮਹੀਨੇ ਬਾਅਦ, ਸ਼ਿਰਧਾ ਕਪੂਰ ਦੀ 'ਸਤ੍ਰੀ' ਨੇ ਆਲੀਆ ਭੱਟ ਅਭਿਨੀਤ ਰਾਜ਼ੀ ਦੇ ਉਮਰ ਭਰ ਦੇ ਭਾਰਤੀ ਬਾਕਸ ਆਫਿਸ ਕਲੈਕਸ਼ਨ ਨੂੰ ਪਛਾੜ ਦਿੱਤਾ ਹੈ। ਆਲੀਆ ਭੱਟ ਦੀ 'ਰਾਜ਼ੀ' ਦਾ ਸਾਰੀ ਉਮਰ ਦਾ ਕਲੈਕਸ਼ਨ ਭਾਰਤੀ ਬਾਕਸ ਆਫਿਸ 'ਤੇ 123.84 ਕਰੋੜ ਰਿਹਾ ਹੈ ਅਤੇ ਹੁਣ ਸ਼ਰਧਾ ਕਪੂਰ ਦੀ 'ਸਤ੍ਰੀ' ਆਪਣੀ ਰਿਲੀਜ਼ ਦੇ ਪੰਜਵੇਂ ਹਫਤੇ ਦੇ ਅੰਤ 'ਚ ਇਹ ਰਿਕਾਰਡ ਤੋੜਦੇ ਹੋਏ 125.57 ਕਰੋੜ ਦੀ ਕਮਾਈ ਕਰ ਚੁੱਕੀ ਹੈ।

'ਰਾਜ਼ੀ' 'ਚ ਵਿੱਕੀ ਕੌਸ਼ਲ, ਅਤੇ 'ਸਤ੍ਰੀ' 'ਚ ਰਾਜਕੁਮਾਰ ਰਾਓ ਦੋਵੇਂ ਹੀ ਫਿਲਮਾਂ 'ਚ ਆਪਣੇ ਸ਼ਾਨਦਾਰ ਪੇਸ਼ਕਾਰੀ ਨਾਲ ਸੁਰਖੀਆ ਬਟੋਰਨ 'ਚ ਕਾਮਯਾਬ ਰਹੇ ਹਨ।  ਇਨ੍ਹਾਂ ਫਿਲਮਾਂ 'ਚ ਨਾ ਸਿਰਫ ਅਭਿਨੇਤਰੀਆਂ ਦੀਆਂ ਭੂਮਿਕਾਵਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਬਲਕਿ ਰਾਜਕੁਮਾਰ ਰਾਓ ਅਤੇ ਵਿੱਕੀ ਕੌਸ਼ਲ ਵਰਗੇ ਕਲਾਕਾਰ ਨੇ ਵੀ ਆਪਣੀ ਭੂਮਿਕਾਵਾਂ ਨਾਲ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ। ਦੋਵੇਂ ਫਿਲਮਾਂ ਮਹਿਲਾਵਾਂ 'ਤੇ ਆਧਾਰਿਤ ਮਜ਼ਬੂਤ ਸੰਦੇਸ਼ ਪੇਸ਼ ਕਰਦੀ ਹੈ। 'ਸਤ੍ਰੀ' ਪ੍ਰਭਾਵੀ ਰੂਪ ਨਾਲ ਸਮਾਜ 'ਚ ਮਹਿਲਾਵਾਂ ਦੇ ਪ੍ਰਤੀ ਸਨਮਾਨ ਦਾ ਭਾਵ ਹੈ, ਜਦਕਿ 'ਰਾਜ਼ੀ' ਭਾਰਤੀ ਖੂਫੀਆ ਖੇਤਰ 'ਚ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਹੈ।


Tags: RaaziStreeShraddha KapoorAlia Bhatt Box Office Collection

Edited By

Suman Helara

Suman Helara is News Editor at Jagbani.