FacebookTwitterg+Mail

'ਕਾਸ਼ੀ' ਦਾ ਟਰੇਲਰ ਰਿਲੀਜ਼, ਲਾਪਤਾ ਭੈਣ ਦੀ ਤਲਾਸ਼ 'ਚ ਭਟਕ ਰਿਹੈ ਸ਼ਰਮਨ (ਵੀਡੀਓ)

sharman joshi
22 September, 2018 12:44:42 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਰਮਨ ਜੋਸ਼ੀ ਦੀ ਆਗਾਮੀ ਫਿਲਮ 'ਕਾਸ਼ੀ ਇਨ ਸਰਚ ਆਫ ਗੰਗਾ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਕਰੀਬ 3 ਮਿੰਟ ਦੇ ਇਸ ਟਰੇਲਰ 'ਚ ਸ਼ਰਮਨ ਆਪਣੀ ਭੈਣ ਗੰਗਾ ਦੀ ਤਲਾਸ਼ ਕਰ ਰਹੇ ਹਨ ਪਰ ਕਹਾਣੀ 'ਚ ਟਵਿਸਟ ਉਦੋਂ ਆਉਂਦਾ ਹੈ, ਜਦੋਂ ਇਹ ਮਾਮਲਾ ਅਦਾਲਤ ਤੱਕ ਪਹੁੰਚ ਜਾਂਦਾ, ਜਿੱਥੇ ਗੰਗਾ ਦੀ ਮੌਜੂਦਗੀ 'ਤੇ ਸਵਾਲ ਚੁੱਕੇ ਜਾਂਦੇ ਹਨ ਕਿ ਉਹ ਹੈ ਹੀ ਨਹੀਂ।

2 ਸਾਲ ਬਾਅਦ ਫਿਲਮਾਂ 'ਚ ਵਾਪਸੀ ਕਰ ਰਹੇ ਸ਼ਰਮਨ ਇਸ ਵਾਰ ਬਨਾਰਸ ਦੀਆਂ ਗਲੀਆਂ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਉਨ੍ਹਾਂ ਦੀ ਭੈਣ ਗੰਗਾ ਲਾਪਤਾ ਹੋ ਜਾਂਦੀ ਹੈ ਪਰ ਖਾਸ ਗੱਲ ਇਹ ਹੈ ਕਿ ਇਸ ਕਿਰਦਾਰ ਬਾਰੇ ਕੋਈ ਜਾਣਦਾ ਹੀ ਨਹੀਂ ਹੈ ਅਤੇ ਲੋਕ ਸ਼ਰਮਨ ਨੂੰ ਪਾਗਲ ਨੂੰ ਸਮਝਦੇ ਹਨ।

ਦੱਸਣਯੋਗ ਹੈ ਕਿ ਫਿਲਮ 'ਕਾਸ਼ੀ ਇਨ ਸਰਚ ਆਫ ਗੰਗਾ' ਦਾ ਨਿਰਦੇਸ਼ਨ ਧੀਰਜ਼ ਕੁਮਾਰ ਨੇ ਕੀਤਾ ਹੈ। ਸ਼ਰਮਨ ਤੋਂ ਇਲਾਵਾ ਫਿਲਮ 'ਚ ਮਨੋਜ ਜੋਸ਼ੀ, ਮਨੋਜ ਪਾਹਵਾ, ਅਖਿਲੇਂਦਰ ਮਿਸ਼ਰਾ ਅਤੇ ਗੋਵਿੰਦ ਨਾਮਦੇਵ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫਿਲਮ 26 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sharman Joshi Manoj Pahwa Manoj Joshi Kaashi in Search of Ganga Trailer Bollywood Actor

Edited By

Kapil Kumar

Kapil Kumar is News Editor at Jagbani.