FacebookTwitterg+Mail

B'day Spl: 'ਸਟਾਈਲ' ਫਿਲਮ ਨਾਲ ਖੁੱਲ੍ਹੀ ਸੀ ਸ਼ਰਮਨ ਜੋਸ਼ੀ ਦੀ ਕਿਸਮਤ

sharman joshi birthday
28 April, 2019 04:03:38 PM

ਮੁੰਬਈ (ਜਲੰਧਰ)- ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਦਾ ਅੱਜ 40ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 1979 'ਚ ਮੁੰਬਈ ਵਿਚ ਹੋਇਆ ਸੀ। ਦੱਸ ਦਈਏ ਕਿ ਸ਼ਰਮਨ ਗੁਜਰਾਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ।Punjabi Bollywood Tadkaਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1999 'ਚ ਆਰਟ ਫਿਲਮ 'ਗੋਡਫਾਦਰ' ਨਾਲ ਕੀਤੀ ਸੀ ਪਰ ਸ਼ਰਮਨ ਜੋਸ਼ੀ ਨੂੰ ਪਛਾਣ 2001 'ਚ ਆਈ 'ਸਟਾਇਲ' ਫਿਲਮ ਨਾਮ ਮਿਲੀ। 2007 ਵਿਚ ਆਈ ਫਿਲਮ 'ਗੋਲਮਾਲ' ਵਿਚ ਉਨ੍ਹਾਂ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਪਰ ਇਸ ਤੋਂ ਬਾਅਦ ਬਣੇ ਇਸ ਫਿਲਮ ਦੇ ਬਾਕੀ ਸੀਕਵਲ ਵਿਚ ਸ਼ਰਮਨ ਨੂੰ ਨਹੀਂ ਲਿਆ ਗਿਆ।

Punjabi Bollywood Tadka
ਸ਼ਰਮਨ ਜੋਸ਼ੀ ਨੇ ਬਾਲੀਵੁੱਡ 'ਚ ਹੁਣ ਤੱਕ 'ਸ਼ਾਦੀ ਨੰਬਰ ਵਨ', 'ਰੰਗ ਦੇ ਬਸੰਤੀ', 'ਡੋਲ', '3 ਇਡੀਅਟਸ', 'ਸਪੁਰ ਨਾਨੀ', 'ਹੇਟ ਸਟੋਰੀ 3', 'ਵਜ੍ਹਾ ਤੁਮ ਹੋ' ਅਤੇ '1920 ਲੰਡਨ' ਵਰਗੀਆ ਹਿੱਟ ਫਿਲਮਾਂ ਦਿੱਤੀਆ। ਦੱਸ ਦਈਏ ਕਿ ਸ਼ਰਮਨ ਜੋਸ਼ੀ ਨੇ ਉੱਘੇ ਅਦਾਕਾਰ ਪ੍ਰੇਮ ਚੋਪੜਾ ਦੀ ਬੇਟੀ ਪ੍ਰੇਰਣਾ ਚੋਪੜਾ ਨਾਲ ਵਿਆਹ ਕਰਵਾਇਆ ਸੀ। ਸ਼ਰਮਨ ਜੋਸ਼ੀ ਦੇ ਦੋ ਬੇਟੇ ਤੇ ਇਕ ਬੇਟੀ ਹੈ।

Punjabi Bollywood Tadka

 


Tags: Sharman JoshiBirthday SpecialBollywood ActorStyle3 idiotsGolmaal

Edited By

Lakhan

Lakhan is News Editor at Jagbani.