FacebookTwitterg+Mail

ਮਾਂ ਦੀ ਬੀਮਾਰੀ ਨੂੰ ਲੈ ਕੇ ਸ਼ੈਰੀ ਮਾਨ ਨੇ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟ

sharry maan emotional post
18 July, 2019 04:27:44 PM

ਜਲੰਧਰ(ਬਿਊਰੋ) - ਗੀਤ 'ਆਟੇ ਦੀ ਚਿੜੀ' ਰਾਹੀਂ ਮਾਂ ਦੇ ਪਿਆਰ ਨੂੰ ਸੁਰਾਂ 'ਚ ਪਰੋਣ ਵਾਲੇ ਗਾਇਕ ਸ਼ੈਰੀ ਮਾਨ ਅੱਜ ਆਪਣੀ ਮਾਂ ਦੀ ਬਿਮਾਰੀ ਨੂੰ ਲੈ ਕੇ ਬੇਹੱਦ ਭਾਵੁਕ ਹੁੰਦੇ ਨਜ਼ਰ ਆਏ। ਇਸ ਸੰਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ।ਇਸ ਪੋਸਟ 'ਚ ਆਪਣੇ ਨਾਲ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਉਨਾਂ੍ਹ ਲਿਖਿਆ 'ਜੋ ਵੀ ਦੋਸਤ ਮਿਲਦਾ ਹੈ ਉਹ ਪੁੱਛਦੈ ਕਿ ਮੈਂ ਅੱਜਕਲ ਸੋਸ਼ਲ ਮੀਡੀਆ 'ਤੇ ਐਕਟਿਵ ਕਿਉਂ ਨਹੀ ਹੈਗਾ, ਉਸਦਾ ਕਾਰਨ ਇਹ ਕਿ ਮਾਂ ਪਿਛਲੇ ਕਾਫੀ ਸਮੇਂ ਤੋਂ ਬਹੁਤ ਬਿਮਾਰ ਹੈ ਤੇ ਹਸਪਤਾਲ 'ਚ ਹੈ।ਮੇਰੀ ਮਾਂ ਨੇ ਮੈਨੂੰ ਇੱਥੋ ਤੱਕ ਪਹੁੰਚਾਇਆ ਪਰ ਜਦੋਂ ਉਸ ਦੀ ਆਪ ਸੁਖੀ ਹੋਣ ਦੀ ਵਾਰੀ ਆਈ...ਖੈਰ ਮੇਰੀ ਬੇਨਤੀ ਹੈ ਸੱਭ ਨੂੰ ਕਿ ਮੇਰੀ ਮਾਂ ਲਈ ਦੁਆਵਾਂ ਕਰੀਓ... ਮਾਂ ਮੈਂ ਜਲਦੀ ਆ ਰਿਹਾ ਤੇਰੇ ਕੋਲ ਤੂੰ ਅੱਗੇ ਵੀ ਕਦੇ ਹੌਸਲਾ ਨਹੀਂ ਹਾਰਿਆ ਤੇ ਹੁਣ ਵੀ ਨਾਂ ਹਾਰੀ, ਤੂੰ ਠੀਕ ਹੋ ਜਾਣਾ... ਤੂੰ ਬਹੁਤ ਕੁੱਝ ਦੇਖਣਾ ਅਜੇ... ਬਾਬਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ।


ਦੱਸਣਯੋਗ ਹੈ ਕਿ ਸ਼ੈਰੀ ਮਾਨ ਇਨੀਂ ਵਿਦੇਸ਼ਾਂ 'ਚ ਆਪਣੇ ਸ਼ੋਅਜ਼ ਕਰ ਰਹੇ ਹਨ।ਜਿਸ ਦੌਰਾਨ ਉਨ੍ਹਾਂ ਨੂੰ ਮਾਂ ਦੇ ਬਿਮਾਰ ਹੋਣ ਅਤੇ ਹਸਪਤਾਲ ਦਾਖਲ ਹੋਣ ਬਾਰੇ ਪਤਾ ਲਗਿਆ। ਇਸ ਕਾਰਨ ਸ਼ੈਰੀ ਮਾਨ ਬੇਹਦ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਹ ਸਾਂਝੀ ਕਰ ਦਿੱਤੀ । ਸੋਸ਼ਲ ਮੀਡੀਆ 'ਤੇ ਇਹ ਪੋਸਟ ਸਾਂਝੀ ਹੁੰਦੇ ਹੀ ਉਨ੍ਹਾਂ ਦੇ ਫੈਨਜ਼ ਲਗਾਤਾਰ ਸ਼ੈਰੀ ਮਾਨ ਦੀ ਮਾਂ ਲਈ ਦੁਆਵਾਂ ਕਰ ਰਹੇ ਹਨ ।


 


Tags: Sharry Maan Punjabi SingerEmotional PostSharry Maan MotherPollywood Updateਸ਼ੈਰੀ ਮਾਨ

About The Author

Lakhan

Lakhan is content editor at Punjab Kesari