ਜਲੰਧਰ(ਬਿਊਰੋ) - ਪੰਜਾਬੀ ਗਾਇਕ ਸ਼ੈਰੀ ਮਾਨ ਨੇ ਅੱਜ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਸੁਨੰਦਾ ਸ਼ਰਮਾ ਵਲੋਂ ਲਿਖਿਆ ਇਕ ਲੈਟਰ ਨਜ਼ਰ ਆ ਰਿਹਾ ਹੈ। ਸੁਨੰਦਾ ਨੇ ਇਹ ਲੈਟਰ ਪੰਡਿਤਰਾਓ ਧਰੇਨਵਰ ਨੂੰ ਮਿਲਣ ਤੋਂ ਬਾਅਦ ਲਿਖਿਆ, ਜੋ ਪੰਜਾਬੀ ਗਾਇਕਾਂ ਨੂੰ ਲੱਚਰ ਤੇ ਭੜਕਾਊ ਗੀਤ ਗਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਸੁਨੰਦਾ ਦੀ ਇਸ ਲੈਟਰ ਨੂੰ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਅਪਸ਼ਬਦ ਵੀ ਵਰਤੇ ਹਨ। ਕੀ ਲਿਖਿਆ ਸ਼ੈਰੀ ਮਾਨ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ।
ਸ਼ੈਰੀ ਨੇ ਪੋਸਟ ਦੀ ਕੈਪਸ਼ਨ 'ਚ ਹੀ ਨਹੀਂ, ਸਗੋਂ ਪੋਸਟ 'ਤੇ ਕੁਮੈਂਟ ਕਰਦਿਆਂ ਵੀ ਅਪਸ਼ਬਦ ਲਿਖੇ ਹਨ।ਹਾਲਾਂਕਿ ਇਹ ਲੈਟਰ ਸੁਨੰਦਾ ਨੇ ਲਿਖਿਆ ਹੈ ਜਾਂ ਨਹੀਂ, ਇਸ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਪਰ ਸ਼ੈਰੀ ਨੇ ਇਸ ਲੈਟਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਕੇ ਸੁਨੰਦਾ ਨੂੰ ਸੁਪੋਰਟ ਜ਼ਰੂਰ ਕੀਤੀ ਹੈ, ਨਾਲ ਹੀ ਸ਼ੈਰੀ ਮਾਨ ਦੇ ਫੈਨਜ਼ ਵੀ ਇਸ ਪੋਸਟ 'ਤੇ ਕੁਮੈਂਟ ਕਰਕੇ ਚੁਟਕੀ ਲੈ ਰਹੇ ਹਨ।