FacebookTwitterg+Mail

ਬਰਥਡੇ 'ਤੇ ਸ਼ੈਰੀ ਮਾਨ ਨੇ ਆਪਣੇ ਖਾਸ ਦੋਸਤਾਂ ਨੂੰ ਕੀਤੀ ਇਹ ਅਪੀਲ

sharry maan thanks his fans birthday wishes he shared a post
12 September, 2019 11:53:26 AM

ਜਲੰਧਰ (ਬਿਊਰੋ) — 'ਪੂਜਾ ਕਿਵੇਂ ਆ', 'ਹੈਸ਼ਟੈਗ', 'ਕੱਲਾ ਚੰਨ੍ਹ', 'ਵੱਡਾ ਬਾਈ' 'ਦਿਲ ਦਾ ਦਿਮਾਗ', 'ਸਾਡੇ ਆਲਾ', 'ਮੁੰਡਾ ਭਾਲ ਦੀ', '3 ਪੈੱਗ', 'ਹੋਸਟਲ', 'ਸਾਡੇ ਆਲਾ', 'ਕਿਊਟ ਮੁੰਡਾ', 'ਮੋਟਰ' ਅਤੇ '3 ਫਾਇਰ' ਵਰਗੇ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਦਾ ਅੱਜ ਜਨਮ ਦਿਨ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਬਰਥਡੇ ਵਿਸ਼ ਕਰ ਰਹ ਹਨ, ਉਥੇ ਹੀ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ।

Punjabi Bollywood Tadka

ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ''ਮੇਰੇ ਮਿਊਜ਼ਿਕ ਨੂੰ ਪਿਆਰ ਕਰਨ ਲਈ ਧੰਨਵਾਦ ਦੋਸਤਾਂ ਯਾਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਨਮਦਿਨ 'ਤੇ ਕੋਈ ਵੀ ਕੇਕ ਨਾ ਲੈ ਕੇ ਆਈਓ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਮਿਊਜ਼ਿਕ 'ਚ ਕੁਝ ਨਹੀਂ ਕੀਤਾ ਅਤੇ…ਨਾ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਿਹਾ,ਓਸ ਲਈ ਮੁਆਫੀ ਪਰ ਜਲਦੀ ਗਾਉਣ 'ਤੇ ਲਿਖਣ ਲੱਗਾਗਾਂ ਤੇ ਨਵੇਂ-ਨਵੇਂ ਗੀਤ ਤੁਹਾਡੇ ਸਾਰਿਆਂ ਲਈ ਲੈ ਕੇ ਆਉਂਗਾ ਕਿਉਂਕਿ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਵਾਂ। ਸੋ ਸਟੇ ਟਿਊਨਡ ਦੋਸਤੋ ਮਿੱਤਰੋ ਚਾਹੁਣ ਵਾਲਿਓ ਥੋਡਾ ਸਾਡੇ ਆਲਾ ਸ਼ੈਰੀ ਮਾਨ।''

Punjabi Bollywood Tadka
ਦੱਸਣਯੋਗ ਹੈ ਕਿ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋਇਆ ਸੀ, ਜਿਸ ਦੇ ਦੁੱਖ ਤੋਂ ਉਹ ਹਾਲੇ ਤੱਕ ਉਭੱਰ ਨਹੀਂ ਪਾ ਰਹੇ। ਸ਼ੈਰੀ ਮਾਨ ਅਕਸਰ ਹੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕੀਤੀ ਸੀ, ਜੋ ਕਾਫੀ ਭਾਵੁਕ ਸੀ। ਸ਼ੈਰੀ ਮਾਨ ਨੇ 'ਓਏ ਹੋਏ ਪਿਆਰ ਹੋ ਗਿਆ', 'ਇਸ਼ਕ ਗਰਾਰੀ', 'ਨਿੱਕਾ ਜੈਲਦਾਰ', 'ਸੁਪਰਸਿੰਘ', 'ਨਿੱਕਾ ਜੈਲਦਾਰ 2', 'ਮੈਰਿਜ ਪੇਲਸ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਇੰਡਸਟਰੀ ਦਾ ਕਾਫੀ ਮਾਨ ਵਧਾਇਆ ਹੈ।

Punjabi Bollywood Tadka


Tags: Sharry MannBirthdayInstagram PostSaade AalaHostelPunjbai Singer

Edited By

Sunita

Sunita is News Editor at Jagbani.