FacebookTwitterg+Mail

ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨੇ ਕੀਤਾ ਸ਼ਰਾਬ ਦਾ ਸੇਵਨ (ਵੀਡੀਓ)

sharry mann
27 August, 2019 04:16:00 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ’ਚ ਸ਼ੌਹਰਤ ਖੱਟਣ ਵਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਇਨ੍ਹÄ ਦਿਨÄ ਆਪਣੀ ਇਕ ਵੀਡੀਓ ਨੂੰ ਲੈ ਕੇ ਖੂਬ ਸੁਰਖੀਆਂ ’ਚ ਛਾਏ ਹੋਏ ਹਨ। ਦਰਅਸਲ, ਹਾਲ ਹੀ ’ਚ ਸ਼ੈਰੀ ਮਾਨ ਇਕ ਸ਼ੋਅ ’ਚ ਲਾਈਵ ਪਰਫਾਰਮ ਕਰਨ ਗਏ ਸਨ, ਜਿਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ’ਤੇ ਲੋਕ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਕੁਮੈਂਟ ਕਰ ਰਹੇ ਹਨ। ਅਸਲ ’ਚ ਇਸ ਵਾਇਰਲ ਵੀਡੀਓ ’ਚ ਸ਼ੈਰੀ ਮਾਨ ਸ਼ੋਅ ਦੌਰਾਨ ਲੋਕਾਂ ਸਾਹਮਣੇ ਹੀ ਸ਼ਰਾਬ ਦਾ ਸੇਵਨ ਕਰਦੇ ਨਜ਼ਰ ਆ ਰਹੇ ਹਨ। 


ਦੱਸਣਯੋਗ ਹੈ ਕਿ ਸ਼ਰਾਬ ਦਾ ਸੇਵਨ ਕਰਨ ਤੋਂ ਇਲਾਵਾ ਸ਼ੈਰੀ ਮਾਨ ਸ਼ਰਾਬ ’ਤੇ ਕਈ ਗੀਤ ਵੀ ਗਾ ਚੁੱਕੇ ਹਨ, ਜਿਨ੍ਹਾਂ ਦੀ ਸਮੇਂ-ਸਮੇਂ ’ਤੇ ਨਿੰਦਿਆ ਵੀ ਹੋ ਚੁੱਕੀ ਹੈ। ਦੱਸ ਦਈਏ ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਹੋਇਆ ਸੀ, ਜੋ ਕਿ ਲੰਬੇ ਸਮੇਂ ਤੋਂ ਬੀਮਾਰ ਸਨ। ਸ਼ੈਰੀ ਮਾਨ ਅਕਸਰ ਹੀ ਆਪਣੀ ਮਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕਰਦੇ ਹਨ। 


Tags: Sharry MannInstagramLive ShowDrink AlkoholPunjabi Singer

Edited By

Sunita

Sunita is News Editor at Jagbani.