FacebookTwitterg+Mail

ਇਕ ਵਾਰ ਫਿਰ ‘ਯਾਰੀਆਂ’ ਨਾਲ ਵਾਪਸੀ ਕਰਨਗੇ ਸ਼ੈਰੀ ਮਾਨ

sharry mann
15 November, 2019 02:49:15 PM

ਮੁੰਬਈ(ਬਿਊਰੋ)- ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੇ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਪਰ ਸ਼ੈਰੀ ਮਾਨ ਹੁਣ ਆਪਣੇ ਨਵੇਂ ਗੀਤ ਨਾਲ ਵਾਪਸੀ ਕਰਨ ਜਾ ਰਹੇ ਹਨ। ਇਸ ਵਾਰ ਉਹ ਇਕ ਵਾਰ ਫਿਰ ਯਾਰੀਆਂ ਦੀ ਗੱਲ ਕਰਨ ਜਾ ਰਹੇ ਹਨ। ਸ਼ੈਰੀ ਮਾਨ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ‘ਯਾਰੀਆਂ’ ਸਾਂਝਾ ਕਰਦੇ ਹੋਏ ਲਿਖਿਆ,‘‘ਬਹੁਤ ਸਮੇਂ ਬਾਅਦ ਗੀਤ ਆ ਰਿਹਾ ਸਾਰੇ ਯਾਰ ਬੇਲੀਆਂ ਨੂੰ ਡੈਡੀਕੇਟਡ ਹੈ, ਜਿੰਨ੍ਹਾਂ ਨੂੰ ਮੈਂ ਪਤਾ ਨਹੀਂ ਕਿੰਨ੍ਹੇ ਸਮੇਂ ਤੋਂ ਮਿਲ ਨਹੀਂ ਸਕਿਆ... ਉਮੀਦ ਹੈ ਹਮੇਸ਼ਾ ਦੀ ਤਰ੍ਹਾਂ ਸਪੋਰਟ ਕਰਦੇ ਰਹੋਂਗੇ ਹੁਣ ਦੱਬ ਕੇ ਕਰਦੋ ਸ਼ੇਅਰ’’।


ਸ਼ੈਰੀ ਮਾਨ ਵੱਲੋਂ ਗਾਏ ਇਸ ਗੀਤ ਦੇ ਬੋਲ ਗੀਤਕਾਰ ਜੱਸੀ ਲੋਹਕਾ ਵੱਲੋਂ ਲਿਖੇ ਗਏ ਹਨ। ਗੀਤ ਦਾ ਸੰਗੀਤ ਗਿਫਟ ਰੁਲਰਸ ਨੇ ਤਿਆਰ ਕੀਤਾ ਹੈ ਅਤੇ ਬੁਰਜ ਸ਼ਾਹ ਗਰੁੱਪ ਵੱਲੋਂ ਵੀਡੀਓ ਬਣਾਇਆ ਗਿਆ ਹੈ। ਗੀਤ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਬਹੁਤ ਜਲਦ ਦਰਸ਼ਕਾਂ ਨੂੰ ਸੁਣਨ ਅਤੇ ਦੇਖਣ ਨੂੰ ਮਿਲਣ ਵਾਲਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰੂ ਪੁਰਬ ‘ਤੇ ਸ਼ੈਰੀ ਮਾਨ ਧਾਰਮਿਕ ਗੀਤ ਰਿਲੀਜ਼ ਲੈ ਕੇ ਆਏ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
 


Tags: Sharry MannNew SongPosterPunjabi Singerਪੰਜਾਬੀ ਸਿੰਗਰ

About The Author

manju bala

manju bala is content editor at Punjab Kesari