FacebookTwitterg+Mail

video : ਸ਼ੈਰੀ ਮਾਨ ਦਾ ਨਵਾਂ ਗੀਤ 'ਸਾਡੇ ਆਲ਼ਾ' ਹੋਇਆ ਰਿਲੀਜ਼, ਠੇਠ ਪੰਜਾਬੀ ਪਹਿਰਾਵੇ 'ਚ ਆਏ ਨਜ਼ਰ

10 April, 2017 11:22:54 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ '3 ਪੈਗ' ਅਤੇ 'ਸ਼ਾਦੀ ਡਾਟ ਕਾਮ' ਵਰਗੇ ਸੁਪਰਹਿੱਟ ਗੀਤ ਇੰਡਸਟਰੀ ਦੀ ਝੋਲੀ 'ਚ ਪਾਏ ਹਨ। ਇਨ੍ਹਾਂ ਗੀਤਾਂ ਨੇ ਸ਼ੈਰੀ ਮਾਨ ਦੇ ਗਾਇਕੀ ਸਫਰ ਦੀ ਵੱਖਰੀ ਪਛਾਣ ਦਿੱਤੀ ਹੈ। ਹਾਲ ਹੀ ਸ਼ੈਰੀ ਮਾਨ ਦਾ ਅਗਲਾ ਗੀਤ 'ਸਾਡੇ ਆਲ਼ਾ' ਅੱਜ 10 ਅਪ੍ਰੈਲ ਨੂੰ ਰਿਲੀਜ਼ ਹੋਇਆ ਹੈ। ਸ਼ੈਰੀ ਮਾਨ ਦੇ ਇਸ ਗੀਤ ਨੂੰ ਗੁਰਦੀਪ ਮਨਾਲੀਆ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਮਿਸਟਾਬਾਜ਼ ਨੇ ਦਿੱਤਾ ਹੈ, ਜਿੰਨ੍ਹਾਂ ਨੇ ਸ਼ੈਰੀ ਮਾਨ ਦੇ ਪਹਿਲੇ ਗੀਤਾਂ ਨੂੰ ਵੀ ਸੰਗੀਤ ਦਿੱਤਾ ਸੀ।
ਜ਼ਿਕਰਯੋਗ ਹੈ ਕਿ 'ਸਾਡੇ ਆਲ਼ਾ' ਗੀਤ ਨੂੰ ਪੰਕਜ ਵਰਮਾ ਨੇ ਡਾਇਰੈਕਟ ਕੀਤਾ ਹੈ। ਸ਼ੈਰੀ ਮਾਨ ਦੇ ਇਸ ਗੀਤ ਨੂੰ ਵ੍ਹਾਈਟ ਹਿੱਲ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਯਕੀਨੀ ਹੈ ਕਿ ਸ਼ੈਰੀ ਮਾਨ ਦਾ ਇਹ ਗੀਤ ਵੀ ਉਨ੍ਹਾਂ ਦੇ ਪਿਛਲੇ ਗੀਤਾਂ ਵਾਂਗ ਸੁਪਰਹਿੱਟ ਹੋਵੇਗਾ। ਸ਼ੈਰੀ ਮਾਨ ਨੇ ਇਸ ਗੀਤ ਕਾਫੀ ਸੁਚੱਜੇ ਢੰਗ ਨਾਲ ਗਾਇਆ ਹੈ ਅਤੇ ਇਸ ਗੀਤ 'ਚ ਉਨ੍ਹਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ ਹਨ।

Tags: Sharry MannSaade AalaWhite Hill MusicGurdeep ManaliaMista Baazਸ਼ੈਰੀ ਮਾਨਸਾਡੇ ਆਲ਼ਾ