ਜਲੰਧਰ— ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਆਪਣੀ ਸੁਰੀਲੀ ਆਵਾਜ਼ ਅਤੇ ਅਦਾਕਾਰੀ ਨਾਲ ਸ਼ੈਰੀ ਮਾਨ ਪਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਗੀਤ 'ਯਾਰ ਅਣਮੁੱਲੇ' ਨਾਲ ਡੈਬਿਊ ਕਰਨ ਵਾਲੇ ਸ਼ੈਰੀ ਮਾਨ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ। ਸ਼ੈਰੀ ਮਾਨ ਦੇ ਸੁਪਰਹਿੱਟ ਗੀਤ 'ਪੂਜਾ ਕਿਵੇਂ ਆ', 'ਹੈਸ਼ਟੈਗ', 'ਕੱਲਾ ਚੰਨ੍ਹ', 'ਵੱਡਾ ਬਾਈ' ਵਰਗੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਹਾਲ ਹੀ 'ਚ ਰਿਲੀਜ਼ ਹੋਏ ਸੁਪਰਹਿੱਟ ਗੀਤ 'ਦਿਲ ਦਾ ਦਿਮਾਗ', 'ਸਾਡੇ ਆਲਾ', 'ਮੁੰਡਾ ਭਾਲ ਦੀ', '3 ਪੈੱਗ', 'ਹੋਸਟਲ' ਵਰਗੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ।
ਗਾਇਕੀ ਤੋਂ ਇਲਾਵਾ ਸ਼ੈਰੀ ਮਾਨ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੇ ਹਨ।
ਪਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ 'ਓਏ ਹੋਏ ਪਿਆਰ ਹੋ ਗਿਆ', 'ਇਸ਼ਕ ਗਰਾਰੀ', 'ਨਿੱਕਾ ਜੈਲਦਾਰ', 'ਸੁਪਰਸਿੰਘ' ਵਰਗੀਆਂ ਫਿਲਮਾਂ 'ਚ ਸ਼ੈਰੀ ਮਾਨ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ।