FacebookTwitterg+Mail

ਕਬੂਤਰਬਾਜ਼ੀ ਮਾਮਲਾ : ਆਸਟ੍ਰੇਲੀਆ ਲਈ ਪੰਜਾਬੀ ਗਾਇਕਾਂ ਨੂੰ ਵੀਜ਼ਾ ਮਿਲਣਾ ਸ਼ੁਰੂ

sharry mann and gurnam bhullar
28 September, 2018 11:01:58 AM

ਜਲੰਧਰ(ਬਿਊਰੋ)— ਪਿਛਲੇ ਕਾਫੀ ਸਮੇਂ ਤੋਂ ਆਸਟ੍ਰੇਲੀਆ 'ਚ ਹੋਣ ਵਾਲੇ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਇਸ ਲਈ ਰੱਦ ਹੁੰਦੇ ਸਨ ਕਿਉਂਕਿ ਪੰਾਜਾਬੀ ਸਿੰਗਰਾਂ ਨੂੰ ਉਥੇ ਵੀਜ਼ਾ ਨਹੀਂ ਮਿਲਦਾ ਸੀ। ਪੰਜਾਬੀ ਗਾਇਕੀ ਤੇ ਸਿੰਗਰਾਂ ਨੂੰ ਚਾਹੁੰਣ ਵਾਲੇ ਦੁੱਖੀ ਹੋ ਜਾਂਦੇ ਸਨ। ਪਿਛਲੇ ਮਹੀਨੇ ਅਗਸਤ 'ਚ ਬ੍ਰਿਸਬੇਨ 'ਚ ਪੰਜਾਬੀ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਪੰਜਾਬ ਦੇ ਨਾਮੀ ਗਾਇਕ ਸ਼ੈਰੀ ਮਾਨ, ਗਾਇਕਾ ਨਿਮਰਤ ਖਹਿਰਾ ਅਤੇ ਸਤੰਬਰ ਮਹੀਨੇ ਦੇ ਪਹਿਲੇ ਹਫਤੇ 'ਚ ਗੁਰਨਾਮ ਭੁੱਲਰ ਨਾਲ ਕਈ ਪ੍ਰਸਿੱਧ ਕਲਾਕਾਰ ਹਿੱਸਾ ਲੈਣ ਦਾ ਪ੍ਰਚਾਰ ਚੱਲ ਰਿਹਾ ਸੀ ਕਿ ਇਹ ਨਾਮੀ ਗਾਇਕ ਪ੍ਰੋਗਰਾਮ 'ਚ ਪੇਸ਼ਕਾਰੀ ਦੇਣਗੇ ਪਰ ਪ੍ਰੋਗਰਾਮ ਤੋਂ ਕੁਝ ਦਿਨ ਪਹਿਲਾਂ ਹੀ ਸਥਾਨਕ ਪ੍ਰਮੋਟਰਾਂ ਵਲੋਂ ਇਹ ਸਮਾਰੋਹ ਰੱਦ ਕਰ ਦਿੱਤੇ ਗਏ।

ਲਗਾਤਾਰ ਦੋ ਵੱਡੇ ਪ੍ਰੋਗਰਾਮ ਰੱਦ ਕਰਨ ਤੋਂ ਬਾਅਦ ਸਥਾਨਕ ਪ੍ਰੋਮਟਰਾਂ ਨੇ ਦੱਸਿਆ ਕਿ ਸਮੇਂ 'ਤੇ ਵੀਜ਼ਾ ਨਾ ਮਿਲਣ ਕਾਰਨ ਇਹ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਹਨ। ਇਹ ਸਮਾਰੋਹ ਰੱਦ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਪ੍ਰਮੋਟਰ ਨੇ ਇਥੇ ਸ਼ੋਅ ਕਰਵਾਉਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਅਤੇ ਕਈ ਗਾਇਕਾਂ ਨਾਲ ਆਏ ਬੁਲਾਰੇ ਮੁੜ ਵਾਪਸ ਨਹੀਂ ਗਏ। ਹਰੇਕ ਜਗ੍ਹਾ ਬਣ ਰਹੇ ਪ੍ਰਮੋਟਰਾਂ ਦੀ ਆਪਸੀ ਖਹਿਬਾਜ਼ੀ ਅਤੇ ਸਮਾਰੋਹ ਸੰਬੰਧੀ ਇਕ-ਦੂਜੇ ਦੀਆਂ ਸ਼ਿਕਾਇਤਾਂ ਕਰਨ ਸੰਬੰਧੀ ਵੀ ਭਾਈਚਾਰੇ 'ਚ ਚਰਚਾ ਸੁਣੀ ਜਾ ਸਕਦੀ ਹੈ, ਜਿਸ ਸਕਦਾ ਕਈ ਸਾਫ-ਸੁਥਰੇ ਪ੍ਰਮੋਟਰਾਂ ਵਲੋਂ ਵੀਜ਼ੇ ਨਾ ਮਿਲਣ ਕਾਰਨ ਪ੍ਰੋਗਰਾਮ ਰੱਦ ਸੰਬੰਧੀ ਗਹਿਰੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।


Tags: Sharry MannGurnam BhullarNimrat KhairaAustraliaPunjabi ProgramPunjabi Singers

Edited By

Sunita

Sunita is News Editor at Jagbani.