FacebookTwitterg+Mail

ਸ਼ੈਰੀ ਮਾਨ ਦਾ ਗੀਤ '3 ਫਾਇਰ' ਆਊਟ, ਪਤੀ-ਪਤਨੀ ਦੀ ਨੋਕ-ਝੋਕ ਨੂੰ ਕਰਦੈ ਬਿਆਨ (ਵੀਡੀਓ)

sharry mann new song 3 fire out
05 July, 2019 11:02:17 AM

ਜਲੰਧਰ (ਬਿਊਰੋ) — '3 ਪੈੱਗ', 'ਹੋਸਟਲ', 'ਸਾਡੇ ਆਲਾ', 'ਵੱਡਾ ਬਾਈ', 'ਕਿਊਟ ਮੁੰਡਾ', 'ਚੰਡੀਗੜ੍ਹ ਦਾ ਚਸਕਾ' ਅਤੇ '21 ਹਜ਼ਾਰ' ਵਰਗੇ ਗੀਤਾਂ ਨਾਲ ਸ਼ੌਹਰਤ ਖੱਟਣ ਵਾਲੇ ਪੰਜਾਬੀ ਗਾਇਕ ਸ਼ੈਰੀ ਮਾਨ ਗੀਤ '3 ਫਾਇਰ' ਰਿਲੀਜ਼ ਹੋ ਗਿਆ ਹੈ। ਸ਼ੈਰੀ ਮਾਨ ਦੇ ਇਸ ਗੀਤ ਦੇ ਬੋਲ ਸਨਮ ਭੁੱਲਰ ਤੇ ਪਰਮ ਸੰਧੂ ਵੱਲੋਂ ਲਿਖੇ ਗਏ ਹਨ, ਜਿਸ ਨੂੰ ਸ਼ੈਰੀ ਮਾਨ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਮਿਸਟਾ ਬਾਜ਼ ਵਲੋਂ ਤਿਆਰ ਕੀਤਾ ਗਿਆ ਹੈ। ਸ਼ੈਰੀ ਮਾਨ ਦੇ ਗੀਤ '3 ਫਾਇਰ' 'ਚ ਸਲੀਨਾ ਨੇ ਫੀਮੇਲ ਆਰਟਿਸਟ ਦੇ ਤੌਰ 'ਤੇ ਕੰਮ ਕੀਤਾ ਹੈ। ਦੱਸ ਦਈਏ ਕਿ '3 ਫਾਇਰ' ਗੀਤ 'ਚ ਸ਼ੈਰੀ ਮਾਨ ਨੇ ਪਤੀ-ਪਤਨੀ ਦੀ ਖੱਟੀ-ਮਿੱਠੀ ਪਿਆਰ ਭਰੀ ਨੋਕ ਝੋਕ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਸ਼ੈਰੀ ਮਾਨ ਦਾ ਇਹ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਜੇਕਰ ਗੱਲ ਸ਼ੈਰੀ ਮਾਨ ਦੇ ਕੰਮ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਫਿਲਮ 'ਮੈਰਿਜ਼ ਪੈਲੇਸ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਸੀ। ਸ਼ੈਰੀ ਮਾਨ ਨੇ ਸਾਲ 2013 'ਚ ਆਈ ਫਿਲਮ 'ਓਏ ਹੋਏ ਪਿਆਰ ਹੋ ਗਿਆ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸੇ ਸਾਲ ਉਨ੍ਹਾਂ ਦੀ ਫਿਲਮ 'ਇਸ਼ਕ ਗਰਾਰੀ' ਆਈ ਸੀ।


Tags: 3 FireSharry MannOfficial VideoMista BaazSwaalinaNew Punjabi SongTeen Fire

Edited By

Sunita

Sunita is News Editor at Jagbani.