FacebookTwitterg+Mail

ਗੌਰੀ ਨੂੰ ਪਾਉਣ ਲਈ ਬਾਲੀਵੁੱਡ ਦੇ ਬਾਦਸ਼ਾਹ ਨੇ ਵੇਲੇ ਸਨ ਖੂਬ ਪਾਪੜ, ਕਾਫੀ ਦਿਲਚਸਪ ਹੈ ਲਵ ਸਟੋਰੀ

sharukh gauri khan marriage anniversary
25 October, 2017 02:53:11 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਜੋੜੀ ਨੂੰ ਸਾਰੇ ਕਾਫੀ ਪਸੰਦ ਕਰਦੇ ਹਨ। ਇਨ੍ਹਾਂ ਵਰਗੀ ਮੈਜੀਕਲ ਲਵ ਸਟੋਰੀ ਬਾਲੀਵੁੱਡ 'ਚ ਘੱਟ ਹੀ ਦੇਖਣ ਨੂੰ ਮਿਲਦੀ ਹੈ। ਅੱਜ ਦੋਹਾਂ ਦੇ ਵਿਆਹ ਨੂੰ 26 ਸਾਲ ਪੂਰੇ ਹੋ ਗਏ ਹਨ। ਸ਼ਾਹਰੁਖ-ਗੌਰੀ ਦੀ ਮੈਰਿਜ ਐਨੀਵਰਸਿਰੀ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਨ੍ਹਾਂ ਦੀ ਲਵ ਸਟੋਰੀ ਦੀਆਂ ਕੁਝ ਖਾਸ ਗੱਲਾਂ, ਜਿਨ੍ਹਾਂ ਬਾਰੇ ਕੁਝ ਹੀ ਲੋਕ ਜਾਣਦੇ ਹਨ। ਇਨ੍ਹਾਂ ਦਾ ਵਿਆਹ ਇੰਨਾ ਆਸਾਨ ਨਹੀਂ ਸੀ। Punjabi Bollywood Tadka

ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਤੇ ਗੌਰੀ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਸੀ। ਦੋਹਾਂ ਨੇ ਇਕ-ਦੂਜੇ ਨੂੰ ਪਾਉਣ ਲਈ ਖੂਬ ਪਾਪੜ ਵੇਲੇ ਪਰ ਆਖਿਰਕਾਰ ਪਿਆਰ ਦੀ ਜਿੱਤ ਹੋਈ। 
ਜਾਣਕਾਰੀ ਮੁਤਾਬਕ ਦੋਹਾਂ ਦੀ ਪਹਿਲੀ ਮੁਲਾਕਾਤ 1984 'ਚ ਇਕ ਕਾਮਨ ਫ੍ਰੈਂਡ ਦੀ ਪਾਰਟੀ ਦੌਰਾਨ ਹੋਈ ਸੀ। ਉਦੋਂ ਸ਼ਾਹਰੁਖ ਸਿਰਫ 18 ਸਾਲ ਦੇ ਸਨ। ਸ਼ਾਹਰੁਖ ਨੇ ਦੇਖਿਆ ਕਿ ਪਾਰਟੀ 'ਚ ਗੌਰੀ ਕਿਸੇ ਹੋਰ ਲੜਕੇ ਨਾਲ ਡਾਂਸ ਕਰ ਰਹੀ ਹੈ। ਸ਼ਾਹਰੁਖ ਨੂੰ ਉਹ ਪਸੰਦ ਆਈ।

Punjabi Bollywood Tadka
ਗੌਰੀ ਡਾਂਸ ਕਰਨ 'ਚ ਸ਼ਰਮ ਰਹੀ ਸੀ। ਸ਼ਾਹਰੁਖ ਨੇ ਹਿੰਮਤ ਦਿਖਾਈ ਤੇ ਗੌਰੀ ਨੂੰ ਡਾਂਸ ਲਈ ਪੁੱਛਿਆ ਪਰ ਗੌਰੀ ਨੇ ਕੁਝ ਖਾਸ ਦਿਲਚਸਪੀ ਨਹੀਂ ਦਿਖਾਈ ਤੇ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ ਦੀ ਉਡੀਕ ਕਰ ਰਹੀ ਹੈ। ਇੰਨਾ ਸੁਣਦੇ ਹੀ ਸਾਹਰੁਖ ਦੇ ਸਾਰੇ ਸੁਪਨੇ ਟੁੱਟ ਗਏ ਪਰ ਅਸਲੀਅਤ ਤਾਂ ਇਹ ਸੀ ਕਿ ਗੌਰੀ ਦਾ ਕੋਈ ਬੁਆਏਫ੍ਰੈਂਡ ਨਹੀਂ ਸੀ। ਗੋਰੀ ਦਾ ਭਰਾ ਉਨ੍ਹਾਂ ਦੇ ਨਾਲ ਸੀ, ਇਸ ਲਈ ਉਨ੍ਹਾਂ ਨੇ ਝੂਠ ਬੋਲਿਆ ਸੀ।
ਇਹ ਗੱਲ ਸ਼ਾਹਰੁਖ ਨੇ ਆਪਣੇ ਇਕ ਇੰਟਰਵਿਊ 'ਚ ਦੱਸੀ ਸੀ।

Punjabi Bollywood Tadka

ਜਦੋਂ ਸ਼ਾਹਰੁਖ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੌਰੀ ਨੂੰ ਕਿਹਾ ਕਿ 'ਮੈਨੂੰ ਵੀ ਆਪਣਾ ਭਰਾ ਸਮਝੋ'। ਉਸੇ ਸਮੇਂ ਤੋਂ ਇਹ ਖੂਬਸੂਰਤ ਰਿਸ਼ਤਾ ਸ਼ੁਰੂ ਹੋ ਗਿਆ। ਗੌਰੀ ਨੂੰ ਵੀ ਸ਼ਾਹਰੁਖ ਦਾ ਸਟਾਈਲ ਤੇ ਉਨ੍ਹਾਂ ਦਾ ਕਾਨਫੀਡੈਂਸ ਬਹੁਤ ਪਸੰਦ ਆਇਆ ਸੀ। ਸ਼ਾਹਰੁਖ ਗੌਰੀ ਨੂੰ ਲੈ ਕੇ ਕਾਫੀ ਪੋਜੈਸਿਵ ਰਹਿੰਦੇ ਸਨ। ਉਨ੍ਹਾਂ ਨੂੰ ਬਿਲਕੁੱਲ ਪਸੰਦ ਨਹੀਂ ਸੀ ਕਿ ਗੌਰੀ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖੇ ਜਾਂ ਇੱਕਲੇ ਕਿਸੇ ਲੜਕੇ ਨਾਲ ਗੱਲ ਕਰੇ।

Punjabi Bollywood Tadka

ਇਹ ਸਭ ਦੇਖ ਕੇ ਗੌਰੀ ਨੂੰ ਲੱਗਣ ਲੱਗਾ ਕਿ ਉਨ੍ਹਾਂ ਨੂੰ ਇਸ ਰਿਲੇਸ਼ਨ ਤੋਂ ਬ੍ਰੇਕ ਲੈਣਾ ਚਾਹੀਦਾ ਹੈ ਤੇ ਇਕ ਦਿਨ ਗੌਰੀ ਅਚਾਨਕ ਸ਼ਾਹਰੁਖ ਨੂੰ ਛੱਡ ਕੇ ਆਊਟ ਆਫ ਸਟੇਸ਼ਨ ਚੱਲੀ ਗਈ। ਇਸ ਲਈ ਉਨ੍ਹਾਂ ਨੇ ਇਹ ਗੱਲ ਦੱਸੀ। ਸ਼ਾਹਰੁਖ ਦੀ ਮਾਂ ਨੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦਿੱਤੇ ਤੇ ਲੱਭਣ ਲਈ ਕਿਹਾ। ਸ਼ਾਹਰੁਖ ਨੇ ਆਪਣੇ ਦੋਸਤਾਂ ਨਾਲ ਪੂਰੇ ਸ਼ਹਿਰ 'ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਗੌਰੀ ਉਨ੍ਹਾਂ ਨੂੰ ਨਹੀਂ ਮਿਲੀ। ਕਾਫੀ ਦੇਰ ਬਾਅਦ ਸ਼ਾਹਰੁਖ ਨੂੰ ਗੌਰੀ ਇਕ ਬੀਚ 'ਤੇ ਮਿਲੀ। ਮਿਲਣ 'ਤੇ ਇਕ-ਦੂਜੇ ਦੇ ਗਲੇ ਲੱਗ ਕੇ ਦੋਵੇਂ ਖੂਬ ਰੋਏ ਤੇ ਵਿਆਹ ਕਰਨ ਦਾ ਫੈਸਲਾ ਕਰ ਲਿਆ।

Punjabi Bollywood Tadka

ਇਸ ਤੋਂ ਬਾਅਦ ਦੋਹਾਂ ਦੇ ਰਸਤੇ 'ਚ ਧਰਮ ਤੇ ਪਰਿਵਾਰ ਰੋੜਾ ਬਣੇ। ਇਸ ਸ਼ਾਹਰੁਖ-ਗੌਰੀ ਨੂੰ ਇਕ-ਦੂਜੇ ਦਾ ਸਾਥ ਪਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਸ਼ਾਹਰੁਖ ਨੇ ਗੌਰੀ ਦੇ ਮਾਤਾ-ਪਿਤਾ ਨੂੰ ਖੁਸ਼ ਕਰਨ ਲਈ ਪੰਜ ਸਾਲ ਤੱਕ ਹਿੰਦੀ ਹੋਣ ਦਾ ਨਾਟਕ ਕੀਤਾ। ਉਨ੍ਹਾਂ ਨੇ ਆਪਣਾ ਨਾਂ ਵੀ ਬਦਲ ਲਿਆ ਸੀ। ਆਖਿਰਕਾਰ ਸ਼ਾਹਰੁਖ-ਗੌਰੀ ਦੇ ਮਾਤਾ-ਪਿਤਾ ਨੂੰ ਖੁਸ਼ ਕਰਨ 'ਚ ਸਫਲ ਹੋਏ ਤੇ 25 ਅਕਤੂਬਰ 1991 'ਚ ਦੋਹਾਂ ਨੇ ਵਿਆਹ ਹੋ ਗਿਆ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Shah Rukh KhanGauri khan Marriage Anniversary Wedding albumBollywood celebrityਸ਼ਾਹਰੁਖ ਖਾਨ ਗੌਰੀ ਖਾਨ