FacebookTwitterg+Mail

Birth Anniversary: ਸ਼ਸ਼ੀ ਕਪੂਰ ਦੇ ਜਨਮਦਿਨ 'ਤੇ ਸੁਣੋ ਉਨ੍ਹਾਂ ਦੀਆਂ ਫਿਲਮਾਂ ਦੇ ਹਿੱਟ ਗੀਤ

shashi kapoor
18 March, 2020 10:48:41 AM

ਜਲੰਧਰ(ਬਿਊਰੋ)— ਪੱਦਮਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਐਕਟਰ ਸ਼ਸ਼ੀ ਕਪੂਰ ਦਾ ਜਨਮ 18 ਮਾਰਚ 1938 ਨੂੰ ਕੋਲਕਾਤਾ 'ਚ ਹੋਇਆ ਸੀ। ਆਪਣੇ ਸਰਲ ਅੰਦਾਜ਼ ਅਤੇ ਖੂਬਸੂਰਤ ਸਮਾਇਲ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸ਼ਸ਼ੀ ਕਪੂਰ ਲੜਕੀਆਂ ਦੇ ਫੇਵਰੇਟ ਹੋਇਆ ਕਰਦੇ ਸਨ। 79 ਸਾਲ ਦੀ ਉਮਰ 'ਚ ਲੰਬੀ ਬੀਮਾਰੀ ਤੋਂ ਬਾਅਦ ਇਸ ਮਹਾਨ ਕਲਾਕਾਰ ਨੇ 2017 'ਚ ਆਖਰੀ ਸਾਹ ਲਿਆ ਸੀ। ਸ਼ਸ਼ੀ ਕਪੂਰ ਦੀ ਬਰਥ ਐਨੀਵਰਸਰੀ 'ਤੇ ਅੱਜ ਪੇਸ਼ ਹਨ ਉਨ੍ਹਾਂ ਦੀਆਂ ਫਿਲਮਾਂ ਦੇ ਸ਼ਾਨਦਾਰ ਗੀਤ...

ਫਿਲਮ- 'ਕੰਨਿਆਦਾਨ'
ਗੀਤ- 'ਲਿਖੇ ਜੋ ਖਤ ਤੁਝੇ'

ਰਫੀ ਸਾਹਿਬ ਦੀ ਆਵਾਜ਼ ਅਤੇ ਗੋਪਾਲਦਾਸ ਨੀਰਜ਼ ਦੁਆਰਾ ਲਿਖਿਆ ਇਹ ਗੀਤ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਗੀਤ ਨਾਲ ਸ਼ਸ਼ੀ ਕਪੂਰ ਨੇ ਪ੍ਰੇਮੀਆਂ ਨੂੰ ਪਿਆਰ ਭਰਿਆ ਖਤ ਲਿਖਣਾ ਸਿਖਾਇਆ। ਬੇਸ਼ੱਕ ਲਵ-ਲੈਟਰਸ ਦਾ ਚਲਨ ਹੁਣ ਖਤਮ ਹੋ ਗਿਆ ਹੋ ਪਰ ਗੀਤ ਦੀ ਮਧੁਰਤਾ ਹੁਣ ਵੀ ਕਾਇਮ ਹੈ।


ਫਿਲਮ- 'ਜਬ ਜਬ ਫੁਲ ਖਿਲੇ'
ਗੀਤ - 'ਪਰਦੇਸੀਓ ਸੇ ਨਾ ਅੱਖੀਆਂ ਮਿਲਾਣਾ'

ਇਸ ਫਿਲਮ ਦਾ 'ਪਰਦੇਸੀਓ ਸੇ ਨਾ ਅੱਖੀਆਂ ਮਿਲਾਣਾ' ਬੇਹੱਦ ਹਿੱਟ ਰਿਹਾ ਹੈ। ਅੱਜ ਵੀ ਸ਼ਸ਼ੀ ਸਾਹਿਬ ਦੇ ਇਸ ਗੀਤ ਦੇ ਸੁਣਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ।

ਫਿਲਮ - 'ਸ਼ਰਮੀਲੀ'
ਗੀਤ- 'ਖਿੱਲਤੇ ਹੈਂ ਗੁੱਲ ਜਹਾਂ' 

ਗੀਤਕਾਰ ਨੀਰਜ਼ ਅਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੀ ਜੁਗਲਬੰਦੀ 'ਚ ਸੁਣੋ ਇਹ ਗੀਤ।

ਫਿਲਮ - 'ਕਾਲਾ ਪੱਥਰ'
ਗੀਤ - 'ਏਕ ਰਾਸਤਾ ਹੈ ਜ਼ਿੰਦਗੀ' 
ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਗਾਇਆ ਇਹ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਅਹਿਮ ਥਾਂ ਰੱਖਦਾ ਹੈ।

ਫਿਲਮ - 'ਸੁਹਾਗ'
ਗੀਤ - 'ਯੇ ਯਾਰ ਸੁਣ ਯਾਰੀ ਤੇਰੀ'

ਲਕਸ਼ਮੀਕਾਂਤ-ਪਿਆਰੇਲਾਲ ਦੀ ਧੁਨ 'ਚ ਆਨੰਦ ਬਖਸ਼ੀ ਦੇ ਬੋਲ ਬੇਹੱਦ ਸ਼ਾਨਦਾਰ ਹਨ।  ਦੋਸਤੀ ਨੂੰ ਬਿਆਨ ਕਰਦਾ ਇਹ ਗੀਤ ਅੱਜ ਵੀ ਲੋਕਾਂ ਨੂੰ ਬਹੁਤ ਪਸੰਦ ਹੈ।

ਇਹ ਵੀ ਪੜ੍ਹੋ: ਇਸ ਸੰਸਥਾ ਨੇ ਕੋਰੋਨਾ ਨਾਲ ਪ੍ਰਭਾਵਿਤ ਫਿਲਮ ਕਰਮਚਾਰੀਆਂ ਲਈ ਕੀਤੀ ਘੋਸ਼ਣਾ, ਮੁਫਤ ਮਿਲੇਗਾ ਰਾਸ਼ਨ


Tags: Shashi Kapoor Birth AnniversaryLikhe Jo Khat Tujhe Woh Teri Yaad Meinਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari