ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਸ਼ੀ ਕਪੂਰ ਨੂੰ ਰੋਮਾਂਟਿਕ ਹੀਰੋ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਫਿਲਮਾਂ ਦੇ ਡਾਈਲਾਗ ਅੱਜ ਦੇ ਨੌਜਵਾਨਾਂ 'ਚ ਕਾਫੀ ਮਸ਼ਹੂਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਸਮੇਂ ਸ਼ਸ਼ੀ ਕਪੂਰ ਦੀ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਸੀ।
ਇਹ ਫਿਲਮ ਹੋਰ ਕੋਈ ਨਹੀਂ ਸਗੋਂ ਸ਼ਸ਼ੀ ਕਪੂਰ ਦੀ ਸਭ ਤੋਂ ਮਸ਼ਹੂਰ ਫਿਲਮਾਂ 'ਚ ਸ਼ਾਮਲ ਹੈ, ਜਿਸ ਦਾ ਨਾਂ 'ਸੱਤਿਅਮ ਸ਼ਿਵਮ ਸੁੰਦਰਮ' ਸੀ। ਬੈਨ ਦਾ ਕਾਰਨ ਫਿਲਮ 'ਚ ਅਦਾਕਾਰਾ ਦਾ ਜ਼ਰੂਰਤ ਤੋਂ ਜ਼ਿਆਦਾ ਬੋਲਡਨੈੱਸ ਦਿਖਾਉਣਾ ਸੀ।
ਫਿਲਮ 'ਚ ਜੀਨਤ ਅਮਾਨ ਨੇ ਸ਼ਸ਼ੀ ਕਪੂਰ ਨਾਲ ਲੀਡ ਕਿਰਦਾਰ ਨਿਭਾਇਆ ਸੀ।
ਇਸ ਫਿਲਮ ਨੂੰ ਸ਼ਸ਼ੀ ਕਪੂਰ ਦੇ ਸਭ ਤੋਂ ਵੱਡੇ ਭਰਾ ਰਾਜ ਕਪੂਰ ਨੇ ਡਾਇਰੈਕਟ ਕੀਤਾ ਸੀ। ਫਿਲਮ ਨੂੰ ਲੈ ਕੇ ਰਾਜ ਕਪੂਰ ਦੀ ਕੜੀ ਆਲੋਚਨਾ ਕੀਤੀ ਗਈ ਸੀ।
ਇਸ ਦੇ ਨਾਲ ਹੀ ਦਰਸ਼ਕਾਂ ਦਾ ਕਹਿਣਾ ਸੀ ਕਿ ਫਿਲਮ 'ਚ ਜੀਨਤ ਅਮਾਨ ਨੇ ਜਿਸ ਤਰੀਕੇ ਨਾਲ ਐਕਸਪੋਜ਼ ਕਰਦੇ ਹੋਏ ਬੋਲਡ ਸੀਨ ਦਿੱਤੇ ਸਨ, ਉਹ ਕਾਫੀ ਇਤਰਾਜ਼ਯੋਗ ਸਨ।
ਇਸ ਦੇ ਨਾਲ ਹੀ ਇਹ ਫਿਲਮ ਇਕ ਹੋਰ ਵਜ੍ਹਾ ਕਰਨ ਜਾਣੀ ਜਾਂਦੀ ਹੈ। ਅਸਲ 'ਚ ਸ਼ਸ਼ੀ ਕਪੂਰ ਦੀ ਇਹ ਪਹਿਲੀ ਫਿਲਮ ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਸ਼ਰਮਿਲੀ ਸਖਸ਼ੀਅਤ ਨੂੰ ਬਦਲਦੇ ਹੋਏ ਅਦਾਕਾਰਾ ਨੂੰ ਆਨ ਸਕ੍ਰੀਨ ਕਿੱਸ ਕੀਤਾ ਸੀ।
ਕਿਹਾ ਜਾਂਦਾ ਹੈ ਕਿ ਇਸ ਫਿਲਮ ਤੋਂ ਬਾਅਦ ਬਾਲੀਵੁੱਡ ਫਿਲਮਾਂ 'ਚ ਕਿੱਸ ਸੀਨ ਦਰਸਾਏ ਜਾਣ ਦੀ ਸ਼ੁਰੂਆਤ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਸ਼ਸ਼ੀ ਕਪੂਰ ਨੇ ਇਸ ਫਿਲਮ ਨਾਲ ਦੋ ਹੋਰ ਫਿਲਮਾਂ 'ਚ ਬੋਲਡ ਸੀਨ ਦਿੱਤੇ ਸਨ ਪਰ ਉਹ ਹਾਲੀਵੁੱਡ ਫਿਲਮਾਂ ਸਨ।
ਸਾਲ 1972 'ਚ ਆਈ ਅੰਗਰੇਜ਼ੀ ਫਿਲਮ 'ਸਿਧਾਰਥ' 'ਚ ਅਦਾਕਾਰਾ ਸਿਮੀ ਗੇਰੇਵਾਲ ਨਾਲ ਹੋਰ ਸਾਲ 1967 'ਚ ਆਈ ਫਿਲਮ 'ਅ ਮੈਟਰ ਆਫ ਇਨੋਸੈਂਟ' 'ਚ ਵੀ ਸ਼ਸ਼ੀ ਕਪੂਰ ਨੇ ਅਦਾਕਾਰਾ ਹੇਲੇ ਮਿਲਸ ਨਾਲ ਕਿੱਸ ਸੀਨ ਦਿੱਤੇ ਸਨ।