FacebookTwitterg+Mail

ਸ਼ਸ਼ੀ ਕਪੂਰ ਦੀ ਮੌਤ ਤੋਂ ਬਾਅਦ ਹੋਟਲ ਦਾ ਇਹ ਕਮਰਾ ਸੁਰਖੀਆਂ 'ਚ ਕਿਉਂ?

shashi kapoor
09 December, 2017 04:45:18 PM

ਮੁੰਬਈ(ਬਿਊਰੋ)— ਆਪਣੀ ਜਾਦੂਈ ਅਦਾਕਾਰੀ ਦੇ ਨਾਲ ਕਈ ਦਹਾਕਿਆਂ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਸ਼ਸ਼ੀ ਕਪੂਰ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਉਨ੍ਹਾਂ ਦਾ ਕੋਲਕਾਤਾ ਦੇ ਇਕ ਹੋਟਲ ਨਾਲ ਖਾਸ ਸਬੰਧ ਸੀ, ਜਿਸ ਬਾਰੇ ਸ਼ਾਇਦ ਹੀ ਲੋਕਾਂ ਨੂੰ ਪਤਾ ਹੈ। ,ਕੋਲਕਾਤਾ ਦੇ ਹੋਟਲ ਫੇਰੀਲਾਨ ਦੇ ਕਮਰਾ ਨੰਬਰ 17 ਨਾਲ ਸ਼ਸ਼ੀ ਕਪੂਰ ਦਾ ਖਾਸ ਸਬੰਧ ਸੀ, ਜਿਹੜਾ ਹਮੇਸ਼ਾ ਉਨ੍ਹਾਂ ਲਈ ਖਾਸ ਰਿਹਾ। ਇਸ ਦਾ ਕਾਰਨ ਇਹ ਹੈ ਕਿ ਉਹ ਜਦੋਂ ਵੀ ਕੋਲਕਾਤਾ ਆਉਂਦੇ ਤਾਂ ਇਸ ਹੋਟਲ ਦੇ ਕਮਰਾ ਨੰਬਰ 17 ਵਿਚ ਹੀ ਰੁਕਦੇ ਸਨ। ਸ਼ਸ਼ੀ ਕਪੂਰ ਦੀ ਜ਼ਿੰਦਗੀ 'ਚ ਇਸ ਕਮਰੇ ਦੀ ਅਹਿਮੀਅਤ ਕਿਉਂ ਸੀ, ਇਸ ਬਾਰੇ ਖੁਦ ਹੋਟਲ ਦੇ ਮੈਨੇਜਰ ਰਵਿੰਦਰ ਪਾਲ ਨੇ ਦੱਸਿਆ ਹੈ ਕਿ ਸ਼ਸ਼ੀ ਕਪੂਰ ਜਦੋਂ ਆਪਣੀ ਪਤਨੀ ਜੈਨਿਫਰ ਕੈਂਡਲ ਨਾਲ ਹਨੀਮੂਨ ਲਈ ਆਏ ਤਾਂ ਉਹ ਹੋਟਲ ਦੇ ਉਸੇ ਕਮਰੇ ਵਿਚ ਰੁਕੇ ਸਨ।

Punjabi Bollywood Tadka
ਇਹੀ ਕਾਰਨ ਸੀ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਹਮੇਸ਼ਾ ਲਈ ਇਹ ਕਮਰਾ ਬਹੁਤ ਖਾਸ ਹੋ ਗਿਆ ਸੀ। ਰਵਿੰਦਰ ਦੇ ਮੁਤਾਬਕ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਉਹ ਕੋਲਕਾਤਾ ਆਉਂਦੇ ਤਾਂ ਪਹਿਲਾਂ ਤਾਂ ਸਾਨੂੰ ਫੋਨ ਕਰ ਦਿੰਦੇ ਸਨ ਤੇ ਮੈਂ ਉਨ੍ਹਾਂ ਲਈ ਉਸੇ ਰੂਮ ਦੀ ਬੁਕਿੰਗ ਕਰ ਲੈਂਦਾ ਸੀ। ਰਵਿੰਦਰ ਦੱਸਦੇ ਹਨ ਕਿ ਸ਼ਸ਼ੀ ਕਪੂਰ ਕੋਲਕਾਤਾ ਘੁੰਮਣ ਦੇ ਕਾਫੀ ਸ਼ੌਕੀਨ ਸਨ।

Punjabi Bollywood Tadka

ਉਹ ਹਮੇਸ਼ਾ ਕੋਲਕਾਤਾ ਦੇ ਲੋਕਾਂ ਦੀ ਤਾਰੀਫ ਕਰਦੇ ਤੇ ਕਹਿੰਦੇ ਸਨ ਕਿ ਉਨ੍ਹਾਂ ਨੂੰ ਇਥੋਂ ਦੀ ਭਾਸ਼ਾ ਬਹੁਤ ਪਸੰਦ ਹੈ। ਇਥੋਂ ਦੀ ਰਵਾਇਤੀ ਮਿਠਾਈ 'ਸੰਦੇਸ਼' ਮੰਗਾ ਕੇ ਉਹ ਖੂਬ ਖਾਂਦੇ ਸਨ। ਖਾਣ ਪੀਣ ਤੋਂ ਵੱਧ ਉਨ੍ਹਾਂ ਨੂੰ ਨਾਟਕ, ਸਾਹਿਤ ਤੇ ਘੁੰਮਣ ਫਿਰਨ 'ਚ ਦਿਲਚਸਪੀ ਸੀ। ਰਵਿੰਦਰ ਨੇ ਕਿਹਾ ਕਿ ਕਈ ਵਾਰੀ ਉਨ੍ਹਾਂ ਦੇ ਫੋਨ ਹੋਟਲ ਦੇ ਗੇਟ ਸਾਹਮਣੇ ਆਉਂਦੇ ਤਾਂ ਉਹ ਆਰਾਮ ਨਾਲ ਲੋਕਾਂ ਨੂੰ ਮਿਲਦੇ ਤੇ ਆਟੋਗ੍ਰਾਫ ਦੇਣ ਤੋਂ ਵੀ ਪਰਹੇਜ਼ ਨਹੀਂ ਕਰਦੇ ਸਨ।

Punjabi Bollywood Tadka

ਰਵਿੰਦਰ ਨੇ ਕਿਹਾ ਕਿ ਅਦਾਕਾਰ ਦੇ ਇਸ ਹੋਟਲ ਨਾਲ ਬਹੁਤ ਲਗਾਅ ਨੂੰ ਦੇਖਦੇ ਹੋਏ ਉਸ ਦੌਰ ਵਿਚ ਕਮਰੇ ਦਾ ਨਾਮਕਰਨ ਵੀ ਰੂਮ ਨੰਬਰ 17 ਦੀ ਥਾਂ ਸ਼ਸ਼ੀ ਕਪੂਰ ਦੇ ਨਾਂ 'ਤੇ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਸ਼ੀ ਕਪੂਰ ਨੂੰ ਕੋਲਕਾਤਾ ਨਾਲ ਇਸ ਲਈ ਲਗਾਅ ਸੀ ਕਿਉਂਕਿ ਉਨ੍ਹਾਂ ਦਾ ਜਨਮ ਕੋਲਕਾਤਾ 'ਚ ਹੀ ਹੋਇਆ ਸੀ।

Punjabi Bollywood Tadka


Tags: Shashi Kapoor Raj KapoorShammi KapoorJennifer CandleKolkata