FacebookTwitterg+Mail

ਈਮਾਨਦਾਰ ਪੱਤਰਕਾਰ ਦੇ ਅਭਿਨੈ ਲਈ ਜਦੋਂ ਸਸੀ ਕਪੂਰ ਨੇ ਲਏ ਸੀ ਸਿਰਫ 101 ਰੁਪਏ

shashi kapoor took rs 101 as signing amount for new delhi times
01 March, 2018 09:57:51 AM

ਮੁੰਬਈ(ਬਿਊਰੋ)— ਸਿਆਸਤਦਾਨਾਂ ਤੇ ਮੀਡੀਆ ਮਾਲਕਾਂ ਦਰਮਿਆਨ ਗੰਢਤੁਪ ਦੇ ਮੁੱਦੇ 'ਤੇ ਸਾਲ 1986 'ਚ ਆਈ ਫਿਲਮ 'ਨਿਊ ਦੇਹਲੀ ਟਾਈਮਜ਼' 'ਚ ਕੰਮ ਕਰਨ ਬਦਲੇ ਅਦਾਕਾਰ ਸ਼ਸ਼ੀ ਕਪੂਰ ਨੇ ਮਹਿਜ਼ 101 ਰੁਪਏ ਲਏ ਸਨ। ਇਸ ਫਿਲਮ 'ਚ ਈਮਾਨਦਾਰ ਪੱਤਰਕਾਰ ਦੀ ਭੂਮਿਕਾ ਨਿਭਾਉਣ ਬਦਲੇ ਸ਼ਸ਼ੀ ਕਪੂਰ ਨੂੰ ਬੇਹਿਤਰੀਨ ਅਦਾਕਾਰੀ ਲਈ ਕੌਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ।
Punjabi Bollywood Tadka

ਆਪਣੇ ਸਮੇਂ ਦੇ ਕਮਰਸ਼ੀਅਲ ਸਿਨਮਾ ਦੇ ਸੁਪਰਸਟਾਰ ਸ਼ਸ਼ੀ ਕਪੂਰ ਉਨ੍ਹਾਂ ਮਸ਼ਹੂਰ ਹਸਤੀਆਂ 'ਚੋਂ ਸਨਸ ਜੋ ਫਿਲਮਸਾਜ਼ ਤੇ ਅਦਾਕਾਰ ਦੇ ਨਾਤੇ ਕਲਾ ਸਿਨਮਾ ਨੂੰ ਸਿਖਰਾਂ 'ਤੇ ਪਹੁੰਚਾਇਆ।
Punjabi Bollywood Tadka

ਫਿਲਮ ਦੇ ਨਿਰਦੇਸ਼ਕ ਰਮੇਸ਼ ਸ਼ਰਮਾ ਨੇ 10ਵੇਂ ਬਿਫੀਜ਼ ਸਮਾਰੋਹ ਮੌਕੇ ਬਾਲੀਵੁੱਡ ਦੇ ਇਸ ਅਜ਼ੀਮ ਅਦਾਕਾਰ ਨੂੰ ਅਕੀਦਤ ਦੇਣ ਲਈ ਇਸ 'ਤੇ ਡਰਾਮਾ ਪੇਸ਼ ਕੀਤਾ।
Punjabi Bollywood Tadka

ਸ਼ਸ਼ੀ ਕਪੂਰ ਦਾ ਪਿਛਲੇ ਸਾਲ 79 ਸਾਲ ਦੀ ਉਮਰ 'ਚ ਦੇਹਾਂਤ ਹੋਇਆ ਸੀ। ਉਨ੍ਹਾਂ ਦੱਸਿਆ, ''ਮੈਂ ਜਦੋਂ ਸ਼ਸ਼ੀ ਕਪੂਰ ਨੂੰ ਮਿਲਣ ਗਿਆ ਤਾਂ ਉਹ ਮੈਨੂੰ ਬੰਬਈ ਦੇ ਗੋਲਡਨ ਡਰੈਗਨ ਹੋਟਲ 'ਚ ਡਿਨਰ ਲਈ ਲੈ ਗਏ ਸਨ। ਮੈਂ ਉਨ੍ਹਾਂ ਨੂੰ ਫਿਲਮ ਦੀ ਕਹਾਣੀ ਸੁਣਾਈ ਤੇ ਫਰਮਾਇਸ਼ ਕੀਤੀ ਕਿ ਉਹ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ।
Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ ਸਵਾਲ ਕੀਤਾ, ਤੁਹਾਡੀ ਜੇਬ 'ਚ ਕਿੰਨੇ ਪੈਸੇ ਹਨ ਤਾਂ ਮੈਂ ਸੋਚਿਆ ਕਿ ਉਹ ਬਿੱਲ ਚੁਕਤਾ ਕਰਨ ਲਈ ਪੁੱਛ ਰਹੇ ਹਨ? ਮੈਂ ਕਿਹਾ 'ਮੇਰੇ ਕੋਲ ਹਜ਼ਾਰ ਰੁਪਏ ਹਨ।' ਇਸ 'ਤੇ ਕਪੂਰ ਨੇ ਕਿਹਾ 100 ਰੁਪਏ ਕੱਢੋ। ਇਹ ਰਹੀ ਕਰਾਰਨਾਮਾ ਫੀਸ। ਮੈਂ ਤੁਹਾਡੀ ਫਿਲਮ 'ਚ ਕੰਮ ਕਰ ਰਿਹਾ ਹਾਂ।''
Punjabi Bollywood Tadka


Tags: Shashi KapoorNew Delhi TimesjournalistRamesh SharmaBombay Golden Dragon Restaurant

Edited By

Sunita

Sunita is News Editor at Jagbani.